ਪਾਣੀ ਦੇ ਟੈਂਕਰ ਦੇ ਨਾਲ ਟਕਰਾਇਆ ਕਤਰ ਏਅਰਲਾਈਨ ਦਾ ਜਹਾਜ਼-ਟਲਿਆ ਵੱਡਾ ਹਾਦਸਾ

ਕੋਲਕਾਤਾ – ਕੋਲਕਾਤਾ ਹਵਾਈ-ਅਡੇ ‘ਤੇ ਬੁਧਵਾਰ ਨੂੰ ਦੇਰ ਰਾਤ ਕਤਰ ਏਅਰਵੇਜ਼ (ਥੳਟੳਰ 1ਰਿਲਨਿੲਸ) ਦੇ ਇਕ ਜਹਾਜ਼ ਨੂੰ ਪਾਣੀ ਦੇ ਟੈਂਕਰ ਨੇ ਟਕਰ ਮਾਰ ਦਿਤੀ। ਹਾਦਸੇ ਦੇ ਸਮੇਂ ਜਹਾਜ਼ ਦੋਹਾ ਦੇ ਲਈ ਉਡਾਣ ਭਰਨ ਦੀ ਤਿਆਰੀ ‘ਚ ਸੀ। ਇਸ ਘਟਨਾ ‘ਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਏਅਰਪੋਰਟ ਆਥਾਰਿਟੀ ਆਫ ਇੰਡੀਆ (ਏ. ਏ. ਆਈ) ਦੇ ਇਕ ਅਧਿਕਾਰੀ ਨੇ ਦਸਿਆ ਹੈ ਕਿ ਦੇਰ ਰਾਤ 2.30 ਵਜੇ ਇਕ ਪਾਣੀ ਦਾ ਟੈਂਕਰ ਦੋਹਾ ਜਾਣ ਵਾਲੇ ਇਕ ਜਹਾਜ਼ ਨਾਲ ਲੈਂਡਿੰਗ ਗਿਅਰ ਦੇ ਨੇੜੇ ਟਕਰਾ ਗਿਆ।ਜਹਾਜ਼ ‘ਚੋਂ ਤਰੁੰਤ ਯਾਤਰੀਆਂ ਨੂੰ ਬਾਹਰ ਕਢਿਆ ਗਿਆ ਅਤੇ ਜਹਾਜ਼ ਨੂੰ ਜਾਂਚ ਦੇ ਲਈ ਭੇਜਿਆ ਗਿਆ। ਆਧਿਕਾਰੀਆਂ ਨੇ ਦਸਿਆ ਕਿ ਇਸ ਦੁਰਘਟਨਾ ‘ਚ ਕਿਸੇ ਨੂੰ ਵੀ ਸਟ ਨਹੀਂ ਲਗੀ। ਉਨ੍ਹਾਂ ਨੇ ਦਸਿਆ ਕਿ ਸਾਰੇ 103 ਯਾਤਰੀਆਂ ਨੂੰ ਨੇੜੇ ਦੇ ਇਕ ਹੋਟਲ ‘ਚ ਜਗ੍ਹਾਂ ਦਿਤੀ ਗਈ। ਹੁਣ ਯਾਤਰੀ ਸ਼ੁਕਰਵਾਰ ਨੂੰ ਤੜਕਸਾਰ 3 ਵਜੇ ਦੋਹਾ ਦੇ ਲਈ ਰਵਾਨਾ ਹੋਣਗੇ। ਏ. ਏ. ਆਈ. ਆਧਿਕਾਰੀ ਨੇ ਦਸਿਆ ਹੈ ਕਿ ਆਰੰਭਿਕ ਜਾਂਚ ਤੋਂ ਪਤਾ ਲਗਦਾ ਹੈ ਕਿ ਪਾਣੀ ਦੇ ਟੈਂਕਰ ‘ਚੋਂ ਕੁਝ ਤਕਨੀਕੀ ਸਮਸਿਆਵਾਂ ਵੀ ਸਨ ਅਤੇ ਉਸ ਦਾ ਬ੍ਰੇਕ ਸਹੀ ਤਰੀਕੇ ਨਾਲ ਕੰਮ ਵੀ ਨਹੀਂ ਕਰ ਰਿਹਾ ਸੀ। ਦੂਜੇ ਪਾਸੇ ਡੀ. ਜੀ. ਸੀ. ਏ. ਦੇ ਇਕ ਆਧਿਕਾਰੀ ਨੇ ਦਸਿਆ ਕਿ ਘਟਨਾ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਨੇ ਦਸਿਆ ਹੈ ਕਿ ਜਾਂਚ ਰਿਪੋਰਟ ਦੇ ਆਧਾਰ ‘ਤੇ ਅਸੀਂ ਕਦਮ ਚੁਕਾਂਗੇ।

VIA PUNJAB