- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪਿਛਲੇ ਸਾਲਾਂ ਦੌਰਾਨ ਪੰਜਾਬੀ ਵਿੱਚ ਚੰਗੀਆ ਫਿਲਮਾਂ ਬਣਾਉਣ ਦਾ ਰਝਾਨ ਵਧਿਆ : ਯੋਗਰਾਜ ਸਿੰਘ
2019 ਵਿੱਚ ਇੱਕ ਵੀਕੈਂਡ ਵਿੱਚ 13.12 ਕਰੋੜ ਕਮਾਉਣ ਵਾਲੀ ਪਹਿਲੀ ਪੰਜਾਬੀ ਫਿਲਮ ਬਣੀ ‘ਅਰਦਾਸ ਕਰਾਂ’ : ਗੁਰਪ੍ਰੀਤ ਘੁੱਗੀ
ਐਸ.ਏ.ਐਸ ਨਗਰ – ਪੰਜਾਬੀ ਸਿਨੇਮਾ ਨੇ ਬਹੁਤ ਲੰਬਾ ਸਫਰ ਤੈਅ ਕੀਤਾ ਹੈ ਅਤੇ ਇਸ ਦੌਰਾਨ ਇਸਨੇ ਬਹੁਤ ਉਤਾਰ ਚੜ੍ਹਾ ਵੇਖੇ ਹਨ| ਪਿਛਲੇ ਕੁੱਝ ਸਾਲਾਂ ਦੌਰਾਨ ਪੰਜਾਬੀ ਫਿਲਮਕਾਰਾਂ ਵਿੱਚ ਚੰਗੀਆਂ ਫਿਲਮਾਂ ਬਣਾਉਣ ਦਾ ਰਝਾਨ ਵਧਣ ਨਾਲ ਵਧੀਆ ਪੰਜਾਬੀ ਫਿਲਮਾਂ ਬਣ ਰਹੀਆਂ ਹਨ ਜਿਹੜੀਆਂ ਨਾ ਸਿਰਫ ਦੇਸ਼ ਵਿਦੇਸ਼ ਵਿੱਚ ਕਾਮਯਾਬ ਹੋ ਰਹੀਆਂ ਹਨ ਬਲਕਿ ਉਹਨਾਂ ਦੀ ਤੁਲਨਾ ਬਾਲੀਵੁਡ ਨਹੀਂ ਬਲਕਿ ਹਾਲੀਵੁਡ ਨਾਲ ਹੋਣ ਲੱਗ ਗਈ ਹੈ| ਇਹ ਗੱਲ ਪੰਜਾਬੀ ਫਿਲਮਾਂ ਵਿੱਚ ਪਿਛਲੇ ਪੰਜ ਦਹਾਕਿਆਂ ਤੋਂ ਕੰਮ ਕਰ ਰਹੇ ਮਸ਼ਹੂਰ ਅਦਾਕਾਰ ਸ੍ਰੀ ਯੋਗਰਾਜ ਸਿੰਘ ਨੇ ਅੱਜ ਇੱਥੇ ਸਥਾਨਕ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖੀ| ਉਹ ਪੰਜਾਬੀ ਫਿਲਮ ‘ਅਰਦਾਸ ਕਰਾਂ’ ਦੇ ਹਿੱਟ ਹੋਣ ਉਪਰੰਤ ਫਿਲਮ ਦੀ ਸਟਾਰ ਕਾਸਟ ਵਲੋਂ ਕੀਤੇ ਗਏ ਪੱਤਰਕਾਰ ਸੰਮੇਲਨ ਦੌਰਾਨ ਗੱਲ ਕਰ ਰਹੇ ਹਨ| ਉਹਨਾਂ ਕਿਹਾ ਕਿ ਪਿਛਲੇ ਕੁੱਝ ਸਾਲਾ ਦੌਰਾਨ ਪੰਜਾਬੀ ਫਿਲਮਕਾਰਾਂ ਨੇ ਸਿਰਫ ਤੜਕ ਭੜਕ ਨੂੰ ਛੱਡ ਕੇ ਵੱਖ ਵੱਖ ਵਿਸ਼ਿਆਂ ਤੇ ਚੰਗੀਆਂ ਪੰਜਾਬੀ ਫਿਲਮਾਂ ਵੀ ਬਣਾਈਆਂ ਹਨ ਅਤੇ ਦਰਸ਼ਕਾਂ ਵਲੋਂ ਇਹਨਾਂ ਫਿਲਮਾਂ ਨੂੰ ਭਰਪੂਰ ਹੁੰਗਾਰਾ ਵੀ ਮਿਲਿਆ ਹੈ| ਉਹਨਾਂ ਕਿਹਾ ਕਿ ਫਿਲਮ ‘ਅਰਦਾਸ ਕਰਾਂ’ ਨੂੰ ਦਰਸ਼ਕਾਂ ਵਲੋਂ ਜਿਹੜਾ ਪਿਆਰ ਮਿਲਿਆ ਹੈ ਉਸ ਨਾਲ ਉਮੀਦ ਬਣੀ ਹੈ ਕਿ ਫਿਲਮਕਾਰ ਆਉਣ ਵਾਲੇ ਸਮੇਂ ਦੌਰਾਨ ਅਜਿਹੀਆਂ ਹੋਰ ਵੀ ਸਾਫ ਸੁਥਰੀਆਂ ਪਰਿਵਾਰਕ ਫਿਲਮਾਂ ਬਣਾਉਣਗੇ|ਇਸ ਮੌਕੇ ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਅਜਿਹਾ ਨਹੀਂ ਹੈ ਕਿ ਪਹਿਲਾਂ ਪੰਜਾਬੀ ਵਿੱਚ ਚੰਗੇ ਵਿਸ਼ਿਆਂ ਤੇ ਫਿਲਮਾਂ ਨਹੀਂ ਬਣੀਆਂ ਪਰੰਤੂ ਉਹ ਫਿਲਮਾਂ ਜਿਆਦਾ ਕਾਮਯਾਬ ਨਾ ਹੋਣ ਕਾਰਨ ਵੀ ਫਿਲਮਕਾਰ ਮਸਾਲਾ ਫਿਲਮਾਂ ਬਣਾਉਣ ਵੱਲ ਵਧੇਰੇ ਰੂਚੀ ਵਿਖਾਉਂਦੇ ਰਹੇ ਹਨ| ਉਹਨਾਂ ਕਿਹਾ ਕਿ ਪੰਜਾਬੀ ਫਿਲਮਾਂ ਲਈ ਸਭਤੋਂ ਚੰਗਾ ਇਹ ਹੋਇਆ ਹੈ ਕਿ ਪਿਛਲੇ ਇੱਕ ਡੇਢ ਦਹਾਕੇ ਦੌਰਾਨ ਉਸਨੂੰ ਵਿਸ਼ਵ ਭਰ ਵਿੱਚ ਬੈਠੇ ਪੰਜਾਬੀਆਂ ਦਾ ਇੱਕ ਅਜਿਹਾ ਦਰਸ਼ਕ ਮਿਲਿਆ ਹੈ ਜਿਹੜਾ ਸਾਫ ਸੁਥਰੀਆਂ ਅਤੇ ਪਰਿਵਾਰਕ ਫਿਲਮਾਂ ਦੀ ਮੰਗ ਕਰਦਾ ਹੈ ਅਤੇ ਇਹਨਾਂ ਫਿਲਮਾਂ ਨੂੰ ਭਰਪੂਰ ਸਮਰਥਨ ਵੀ ਦਿੰਦਾ ਹੈ| ਉਹਨਾਂ ਦੱਸਿਆ ਕਿ ਬੀਤੀ 19 ਜੁਲਾਈ ਨੂੰ ਰਿਲੀਜ ਹੋਈ ਫਿਲਮ ਅਰਦਾਸ ਕਰਾਂ ਨੇ ਆਪਣੇ ਪਹਿਲੇ ਵੀਕੈਂਡ ਵਿੱਚ 13.12 ਕਰੋੜ ਰੁਪਏ ਦਾ ਬਿਜਨਸ ਕਰਕੇ ਇਕ ਨਵਾਂ ਰਿਕਾਰਡ ਬਣਾਇਆ ਹੈ ਅਤੇ ਇਹ 2019 ਵਿੱਚ ਇੱਕ ਵੀਕੈਂਡ ਵਿੱਚ ਇੰਨਾ ਵੱਧ ਵਪਾਰ ਕਰਨ ਵਾਲੀ ਪਹਿਲੀ ਪੰਜਾਬੀ ਫਿਲਮ ਬਣ ਗਈ ਹੈ| ਇਸ ਮੌਕੇ ਪੰਜਾਬੀ ਅਦਾਕਾਰਾ ਜਪੁਜੀ ਖਹਿਰਾ, ਸਰਦਾਰ ਸੋਹੀ, ਮਲਕੀਅਤ ਰੌਣੀ, ਸੀਮਾ ਕੌਸ਼ਲ ਅਤੇ ਗੁਰਪ੍ਰੀਤ ਭੰਗੂ ਨੇ ਵੀ ਫਿਲਮ ਅਤੇ ਪੰਜਾਬੀ ਸਿਨੇਮਾ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ|


