- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੀ.ਐਸ.ਡੀ.ਐਮ. ਹੈੱਡਕੁਆਟਰ ਦੀਆਂ ਟੀਮਾਂ ਵੱਲੋਂ ਪ੍ਰਤੀਭਾਗੀਆਂ ਨੂੰ ਉਦਯੋਗਾਂ ਵਿੱਚ ਨਿਯੁਕਤ ਕਰਵਾਉਣ ਦੀ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਸੂਬੇ ਦੇ ਵੱਖ ਵੱਖ ਜ਼ਿਲਿਆਂ ਦਾ ਦੌਰਾ
ਚੰਡੀਗੜ – ਸੂਬੇ ਦੇ ਹੁਨਰਮੰਦ ਨੌਜਵਾਨਾਂ ਲਈ ਚੰਗੇ ਰੋਜ਼ਗਾਰ ਮੌਕੇ ਉਪਲਬਧ ਕਰਵਾਉੁਣ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਪੰਜਾਬ ਹੁਨਰ ਵਿਕਾਸ ਮਿਸ਼ਨ(ਪੀ.ਐਸ.ਡੀ.ਐਮ) ਦੇ ਮੈਨੇਜਰਾਂ ਨੇ ਵੱਖ ਵੱਖ ਜਿਲਿਆਂ ਦਾ ਦੌਰਾ ਕੀਤਾ ਤੇ ਉੱਥੇ ਉਪਲਬਧ ਸਹੂਲਤਾਂ ਦਾ ਜਾਇਜ਼ਾ ਲਿਆ। ਇਸ ਉਪਰਾਲੇ ਦਾ ਉਦੇਸ਼ ਸੂਬੇ ਦੇ ਹੁਨਰਮੰਦ ਤੇ ਹੋਣਹਾਰ ਨੌਜਵਾਨਾਂ ਨੂੰ ਘਰ ਘਰ ਰੋਜ਼ਗਾਰ ਸਕੀਮ ਤਹਿਤ ਚੰਗੇ ਰੋਜ਼ਗਾਰ ਮੌਕੇ ਮੁਹੱਈਆ ਕਰਵਾਉਣਾ ਹੈ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 12 ਨਵੰਬਰ ਤੋਂ 22 ਨਵੰਬਰ , 2018 ਤੱਕ ਸੂਬਾ ਪੱਧਰੇ ਰੋਜ਼ਗਾਰ ਮੇਲੇ ਦੇ ਤੀਜੇ ਪੜਾਅ ਦੀ ਸ਼ੁਰੂਆਤ ਕੀਤੀ ਗਈ ਹੈ। ਮੈਨੇਜਰਾਂ ਨੇ ਅਦਾਰਿਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਸ ਰੋਜ਼ਗਾਰ ਮੇਲੇ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਨ ਤਾਂ ਜੋ ਇਸ ਮੌਕੇ ਦਾ ਭਰਪੌਰ ਲਾਹਾ ਲਿਆ ਜਾ ਸਕੇ।ਆਪਣੇ ਦੌਰੇ ਮੌਕੇ ਪੀ.ਐਸ.ਡੀ.ਐਮ ਦੇ ਮੈਨੇਜਰਾਂ ਵੱਲੋਂ ਉਦਯੋਗ ਦਾ ਧੁਰਾ ਕਹੇ ਜਾਂਦੇ ਲੁਧਿਆਣਾ ਸ਼ਹਿਰ ਦੇ ਉਦੋਗਿਕ ਖੇਤਰ ਦਾ ਦੌਰਾ ਕੀਤਾ ਗਿਆ ਤਾਂ ਜੋ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਸਿਖਲਾਈ ਲੈ ਚੁੱਕੇ ਨੌਜਵਾਨਾਂ ਨੂੰ ਬਿਹਤਰ ਰੋਜ਼ਗਾਰ ਮੁਹੱਈਆ ਕਰਾਉਣ ਲਈ ਉਦਯੋਗ ਜਗਤ ਨਾਲ ਤਾਲਮੇਲ ਕੀਤਾ ਜਾ ਸਕੇ। ਉਦਯੋਗਾਂ ਦੀ ਮੌਜੂਦਾ ਮੰਗ ਨੂੰ ਚੰਗੇ ਤਰੀਕੇ ਨਾਲ ਸਮਝਣ ਲਈ ਪੀ.ਐਸ.ਡੀ.ਐਮ ਦੇ ਅਧਿਕਾਰੀਆਂ ਜੀਐਮਡੀਆਈਸੀ, ਲਧਿਆਣਾ ਨਾਲ ਮੁਲਾਕਾਤ ਕੀਤੀ ਅਤੇ ਵਰਧਮਾਨ ਟੈਕਸਟਾਈਲਜ਼ ਤੇ ਟ੍ਰਾਈਡੈਂਟ ਕਾਰਪੋਰੇਟ ਦਫਤਰ ਦਾ ਦੌਰਾ ਵੀ ਕੀਤਾ ਤਾਂ ਜੋ ਲੋੜ ਅਨੁਸਾਰ ਜਨ ਸੰਸਾਧਨ(ਮੈਨ ਪਾਵਰ) ਮੁਹੱਈਆ ਕਰਵਾਈ ਜਾ ਸਕੇ।ਪੀਐਸਡੀਐਮ ਰਾਜ ਹੈੱਡਕੁਆਟਰ ਦੀ ਟੀਮ ਨੇ ਜ਼ਿਲਾ ਫਿਰੋਜ਼ਪੁਰ ਦੇ ਰੋਜ਼ਗਾਰ ਮੇਲੇ ਸਬੰਧੀ ਕੀਤੀਆਂ ਤਿਆਰੀਆਂ ਦਾ ਜਾਇਜ਼ਾ ਵੀ ਲਿਆ। ਹੁਣ ਤੱਕ ਨਿਯੁਕਤ ਨਾ ਹੋ ਸਕੇ ਪ੍ਰਤੀਭਾਗੀਆਂ ਸਬੰਧੀ ਵੇਰਵਿਆਂ ਦਾ ਜਾਇਜ਼ਾ ਲਿਆ ਗਿਆ ਤੇ ਆਗਾਮੀ ਰੋਜ਼ਗਾਰ ਮੇਲਿਆਂ ਸਬੰਧੀ ਯੋਜਨਾਬੰਦੀ ਵੀ ਕੀਤੀ ਗਈ। ਇਸ ਮੌਕੇ ਟ੍ਰੇਨਿੰਗ ਪਾਰਟਨਰ, ਰੋਜ਼ਗਾਰ ਅਫਸਰ ਤੇ ਜੀਐਮਡੀਆਈਸੀ, ਫਿਰੋਜ਼ਪੁਰ ਨੇ ਵੀ ਮੀਟਿੰਗ ਵਿੱਚ ਸ਼ਿਰਕਤ ਕੀਤੀ ਅਤੇ ਉਕਤ ਸਕੀਮ ਦੇ ਮਾਪਦੰਡਾਂ ਤੇ ਨਿਯਮਾਂ ਅਨੁਸਾਰ ਪ੍ਰਤੀਭਾਗੀਆਂ ਦੀ ਨਿਯੁਕਤੀ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਾਉਣ ਲਈ ਸਮਰਪਿਤ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਗਿਆ ਹੈ।ਪੀਐਸਡੀਐਮ ਤਹਿਤ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਵਿੱਚ ਸਿਖਲਾਈ ਲੈ ਚੁੱਕੇ ਨੌਜਵਾਨਾਂ ਲਈ ਬਿਹਤਰ ਰੋਜ਼ਗਾਰ ਮੌਕੇ ਪ੍ਰਦਾਨ ਕਰਵਾਉਣ ਲਈ ਪੀਐਸਡੀਐਮ ਦੇ ਮੈਨੇਜਰਾਂ ਵੱਲੋਂ ਹਾਕਿਨਜ਼ ਕੁੱਕਰ ਲਿਮਟਡ, ਵਰਧਮਾਨ ਯਾਰਨਜ਼ ਤੇ ਥਰੈੱਡ ਲਿਮਟਡ ਅਤੇ ਜ਼ਿਲਾ ਹੁਸ਼ਿਆਰਪੁਰ ਵਿੱਚ ਸਥਿਤ ਜੀਐਨਏ ਗਿਅਰਜ਼ ਲਿਮਟਡ ਜਿਹੀਆਂ ਉਦਯੋਗਿਕ ਇਕਾਈਆਂ ਦਾ ਦੌਰਾ ਵੀ ਕੀਤਾ ਗਿਆ।ਜ਼ਿਲਾ ਹੁਸ਼ਿਆਰਪੁਰ ਵਿੱਚ ਕੀਤੇ ਇਸ ਉਦਯੋਗਿਕ ਦੌਰੇ ਦੌਰਾਨ ਮਿਸ਼ਨ ਮੈਨੇਜਰਾਂ ਨੇ ਇਨਾਂ ਇਕਾਈਆਂ ਦੇ ਜਨ ਸੰਸਾਧਨਾਂ ਦਾ ਜਾਇਜ਼ਾ ਲਿਆ ਤਾਂ ਜੋ ਸੁਨਹਿਰੇ ਭਵਿੱਖ ਨਾਲ ਸਬੰਧਤ ਰੋਜ਼ਗਾਰ ਮੌਕਿਆਂ ਨੂੰ ਹੋਰ ਹੁਲਾਰਾ ਮਿਲ ਸਕੇ। ਉਦਯੋਗਾਂ ਨਾਲ ਸਬੰਧਤ ਇਨਾਂ ਅਧਿਕਾਰੀਆਂ ਨਾਲ ਹੋਈ ਗੱਲਬਾਤ ਦੌਰਾਨ ਉਹਨਾਂ (ਅਧਿਕਾਰੀਆਂ) ਵੱਲੋਂ ਅਜਿਹੇ ਰੋਜ਼ਗਾਰ ਮੇਲੇ ਆਯੋਜਿਤ ਕਰਵਾਉਣ ਅਤੇ ਡੀਪੀਐਮਯੂ ਦੀ ਟੀਮ ਦੇ ਸਹਿਯੋਗ ਨਾਲ ਕੈਂਪਸ ਇੰਟਰਵਿਊਜ਼ ਕਰਵਾਣ ਦਾ ਭਰੋਸਾ ਵੀ ਦਿੱਤਾ ਗਿਆ। ਉਹਨਾਂ ਦੱਸਿਆ ਕਿ ਇਸ ਖੇਤਰ ਵਿੱਚ ਹੁਨਰਮੰਦ ਗ੍ਰਾਇੰਡਰ , ਟਰਨਰ ਦੀ ਭਾਰੀ ਮੰਗ ਹੈ।ਮਿਸ਼ਨ ਹੈਡਕਾਵਟਰ ਅਥਾਰਟੀਆਂ ਵੱਲੋਂ ਇਸੇ ਤਰਾਂ ਦੇ ਦੌਰੇ ਮੁਕਤਸਰ ਜਿਲੇ ਵਿੱਚ ਵੀ ਕੀਤੇ ਗਏ ਜਿੱਥੇ ਉਹਨਾਂ ਨੇ ਪੀਐਮਈਜੀਪੀ ਤਹਿਤ ਨਵੇਂ ਉੱਦਮੀ ਪ੍ਰੋਜੈਕਟਾਂ ਨਾਲ ਸਬੰਧਤ ਜੀਐਮਡੀਆਈਸੀ ਵੱਲੋਂ ਇਨਗੇਜ ਕੀਤੇ ਰੋਜ਼ਗਾਰ ਦਾਤਿਆਂ ਨਾਲ ਮੁਲਾਕਾਤ ਕੀਤੀ।


