- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੀ. ਐੱਮ. ਨੇ ਪਾਣੀ ਅਤੇ ਪ੍ਰਦੂਸ਼ਣ ਤੇ ਕੇਜਰੀਵਾਲ ਸਰਕਾਰ ਨੂੰ ਘੇਰਿਆ
ਦਿੱਲੀ ਦੀਆਂ 1700 ਕਾਲੋਨੀਆਂ ਨੂੰ ਨਿਯਮਿਤ ਕੀਤੇ ਜਾਣ ਨੂੰ ਲੈ ਕੇ ਭਾਜਪਾ ਵਲੋਂ ਆਯੋਜਿਤ ‘ਧੰਨਵਾਦ ਰੈਲੀ’ ਵਿਚ ਪੀ. ਐੱਮ. ਮੋਦੀ ਨੇ ‘ਪਾਣੀ ਅਤੇ ਪ੍ਰਦੂਸ਼ਣ’ ਦੇ ਮੁੱਦੇ ‘ਤੇ ਕੇਜਰੀਵਾਲ ਸਰਕਾਰ ਨੂੰ ਘੇਰਿਆ। ਪੀ. ਐੱਮ. ਨੇ ਕਿਹਾ ਕਿ ਇੱਥੋਂ ਦੀ ਸਭ ਤੋਂ ਵੱਡੀ ਸਮੱਸਿਆ ਹੈ ਪੀਣ ਦੇ ਪਾਣੀ ਦੀ। ਇਨ੍ਹਾਂ ਲੋਕਾਂ ਦੀ ਮੰਨੀਏ ਤਾਂ ਪੂਰੀ ਦਿੱਲੀ ‘ਚ ਬਿਸਲੇਰੀ ਵਰਗਾ ਪਾਣੀ ਮਿਲਦਾ ਹੈ। ਮੈਂ ਪੁੱਛਦਾ ਹਾਂ ਕਿ ਤੁਸੀਂ ਦਿੱਲੀ ਸਰਕਾਰ ਤੋਂ ਸਹਿਮਤ ਹੋ? ਕੀ ਤੁਹਾਨੂੰ ਸ਼ੁੱਧ ਪਾਣੀ ਮਿਲਦਾ ਹੈ? ਪਾਣੀ ਦੇਖ ਕੇ ਚਿੰਤਾ ਹੁੰਦੀ ਹੈ ਜਾਂ ਨਹੀਂ? ਡਰ ਲੱਗਦਾ ਹੈ ਜਾਂ ਨਹੀਂ? ਪੀ. ਐੱਮ. ਮੋਦੀ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਜੋ ਦੱਸਿਆ ਗਿਆ ਹੈ, ਲੋਕ ਉਸ ਦੀ ਸੱਚਾਈ ਦੇਖ ਰਹੇ ਹਨ। ਸੱਚਾਈ ਇਹ ਹੈ ਕਿ ਦਿੱਲੀ ਵਿਚ ਅੱਜ ਸਭ ਤੋਂ ਵਧ ਵਾਟਰ ਪਿਊਰੀਫਾਇਰ ਵਿਕ ਰਹੇ ਹਨ। ਲੋਕਾਂ ਨੂੰ ਇਹ ਖਰਚਾ ਕਿਉਂ ਕਰਨਾ ਪੈਂਦਾ ਹੈ? ਜੋ ਪਿਊਰੀਫਾਇਰ ਨਹੀਂ ਖਰੀਦ ਸਕਦਾ, ਉਸ ਨੂੰ 40-50 ਰੁਪਏ ਵਿਚ ਬੋਤਲ ਖਰੀਦਣੀ ਪੈਂਦੀ ਹੈ। ਜ਼ਿਆਦਾਤਰ ਥਾਵਾਂ ‘ਤੇ ਟੂੱਟੀਆਂ ਤੋਂ ਪਾਣੀ ਨਹੀਂ ਆਉਂਦਾ ਹੈ, ਜੋ ਪਾਣੀ ਆਉਂਦਾ ਵੀ ਹੈ, ਉਸ ‘ਤੇ ਲੋਕਾਂ ਨੂੰ ਵਿਸ਼ਵਾਸ ਨਹੀਂ ਹੈ।


