- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
‘ਪੁਰਾਤਨ ਭਾਰਤੀ ਕਥਾ ਕਹਾਣੀਆਂ’ ਕਿਤਾਬ ਦੀ ਘੁੰਡ ਚੁਕਾਈ
ਪਟਿਆਲਾ – ਖ਼ਾਲਸਾ ਕਾਲਜ ਪਟਿਆਲਾ ਵਿੱਚ ਪ੍ਰੋ. ਅੱਛਰੂ ਸਿੰਘ, ਸ਼੍ਰੋਮਣੀ ਸਾਹਿਤਕਾਰ, ਦੀ ਨਵੀਂ ਆ ਰਹੀ ਕਿਤਾਬ ‘ਪੁਰਾਤਨ ਭਾਰਤੀ ਕਥਾ ਕਹਾਣੀਆਂ’ ਦੀ ਘੁੰਡ ਚੁਕਾਈ ਕਰਵਾਈ ਗਈ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਾ. ਬਲਤੇਜ ਸਿੰਘ ਮਾਨ, ਮੈਂਬਰ, ਘੱਟ ਗਿਣਤੀ ਸਿੱਖਿਆ ਕਮਿਸ਼ਨ, ਭਾਰਤ ਸਰਕਾਰ ਨੇ ਕਿਹਾ ਕਿ ਕਿਤਾਬ ਵਿੱਚ ਕਿਰਤ ਸੱਭਿਆਚਾਰ ਦੀ ਗੱਲ ਕੀਤੀ ਗਈ ਹੈ ਮਨੁੱਖ ਜਦੋਂ ਤੱਕ ਕਿਰਤੀ ਨਹੀਂ ਬਣਦਾ, ਉਹ ਇੱਕ ਚੰਗੇ ਸਮਾਜ ਦਾ ਹਿੱਸਾ ਨਹੀਂ ਬਣ ਸਕਦਾ। ਉਨ੍ਹਾਂ ਨੇ ਅੱਗੇ ਬੋਲਦਿਆਂ ਕਿਹਾ ਕਿ ਭਾਰਤ ਦੀਆਂ ਕਥਾ ਕਹਾਣੀਆਂ ਦੇ ਵਿੱਚ ਸਾਡਾ ਵਿਰਸਾ ਪਿਆ ਹੋਇਆ ਹੈ ਤੇ ਮਨੁੱਖ ਨੂੰ ਇਸ ਵਿੱਚੋਂ ਸੇਧ ਲੈਣੀ ਚਾਹੀਦੀ ਹੈ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਸਤੀਸ਼ ਕੁਮਾਰ ਵਰਮਾ, ਪ੍ਰੋਫੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਪਹੁੰਚੇ, ਉਨ੍ਹਾਂ ਨੇ ਇਸ ਮੌਕੇ ‘ਤੇ ਬੋਲਦਿਆਂ ਹੋਇਆ ਕਿਹਾ ਕਿ ਇਹ ਕਿਤਾਬ ਇੱਕ ਪਰੰਪਰਾ ਨੂੰ ਲੈ ਕੇ ਚੱਲਦੀ ਹੈ ਜਿਸ ਵਿੱਚ ਮਨੁੱਖੀ ਕਦਰਾਂ ਕੀਮਤਾਂ ਦੀ ਗੱਲ ਕੀਤੀ ਗਈ ਹੈ ਸਾਡੀਆਂ ਉਹ ਪੁਰਾਤਨ ਕਥਾ ਕਹਾਣੀਆਂ ਜਿਨ੍ਹਾਂ ਨੇ ਮਨੁੱਖ ਦੀ ਸ਼ਖ਼ਸੀਅਤ ਦੀ ਉਸਾਰੀ ਕੀਤੀ ਹੈ ਅਤੇ ਮਨੁੱਖ ਜਦੋਂ ਤੱਕ ਮਨੁੱਖ ਹੋਣ ਦਾ ਅਹਿਸਾਸ ਨਹੀਂ ਕਰਦਾ ਉਹ ਚੰਗੀ ਤਰ੍ਹਾਂ ਕਿਸੇ ਸੱਭਿਅਤਾ ਨੂੰ ਨਹੀਂ ਸਮਝ ਸਕਦਾ। ਰਿਲੀਜ਼ ਸਮਾਰੋਹ ਮੌਕੇ ਕਾਲਜ ਪ੍ਰਿੰਸੀਪਲ ਡਾ ਧਰਮਿੰਦਰ ਸਿੰਘ ਉੱਭਾ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹੋਇਆਂ ਕਿਹਾ ਕਿ ਖਾਲਸਾ ਕਾਲਜ ਦੀ ਹਮੇਸ਼ਾਂ ਹੀ ਪਹਿਲਕਦਮੀ ਰਹੀ ਹੈ ਕਿ ਉਹ ਅਜਿਹੀਆਂ ਸ਼ਖ਼ਸੀਅਤਾਂ ਨੂੰ ਵਿਦਿਆਰਥੀਆਂ ਦੇ ਰੂਬਰੂ ਕਰੇ, ਜਿਨ੍ਹਾਂ ਨੇ ਸਾਹਿਤ ਸੱਭਿਆਚਾਰ ਅਤੇ ਇਤਿਹਾਸ ਵਿੱਚ ਯੋਗਦਾਨ ਪਾਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਕਿਤਾਬ ਵਿਦਿਆਰਥੀਆਂ ਅੰਦਰ ਅਜਿਹੀਆਂ ਭਾਵਨਾਵਾਂ ਨੂੰ ਪੈਦਾ ਕਰੇਗੀ ਜਿਸ ਨਾਲ ਉਹ ਕਿਰਤ ਨਾਲ ਜੁੜ ਕੇ ਨਵੇਂ ਆਯਾਮ ਸਥਾਪਤ ਕਰਨਗੇ। ਅੰਤ ਵਿੱਚ ਪ੍ਰੋ. ਅੱਛਰੂ ਸਿੰਘ ਜੀ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਹੋਇਆਂ, ਕਿਹਾ ਕਿ ਕਿਤਾਬ ਦਾ ਉਦੇਸ਼ ਪਾਠਕਾਂ ਨੂੰ ਧਾਰਮਿਕ, ਇਤਿਹਾਸਕ ਅਤੇ ਮਿਥਿਹਾਸਕ ਪਹਿਲੂਆਂ ਬਾਰੇ ਜਾਣਕਾਰੀ ਦਿੰਦੇ ਹੋਏ ਕੁਝ ਨਵਾਂ ਕਰਨ ਵਲ ਪ੍ਰੇਰਤ ਕਰਨਾ ਹੈ। ਉਨ੍ਹਾਂ ਆਪਣੇ ਜੀਵਨ ਅਤੇ ਕਿਤਾਬ ਬਾਰੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਇਹ ਕਿਤਾਬ ਇੱਕ ਸਮੇਂ ਦੀ ਪੇਸ਼ਕਾਰੀ ਨਾ ਹੋ ਕੇ ਵੱਖ ਵੱਖ ਸਮਿਆਂ ਵਿੱਚੋਂ ਗੁਜ਼ਰਦੀ ਹੋਈ ਇੱਕ ਵਿਚਾਰਧਾਰਾ ਨੂੰ ਪੇਸ਼ ਕਰਦੀ ਹੈ। ਇਸ ਕਿਤਾਬ ਦੀ ਰਿਲੀਜ਼ ਮੌਕੇ ਕਾਲਜ ਦੇ ਵੱਖ ਵੱਖ ਵਿਭਾਗਾਂ ਤੋਂ ਅਧਿਆਪਕ ਸਾਹਿਬਾਨ ਵੀ ਮੌਜੂਦ ਸਨ।


