ਪੁਲਿਸ ਕਮਿਸ਼ਨਰ ਦੀ ਨੋਅ ਯੂਅਰ ਕੇਸ ਸਕੀਮ ਹੋ ਰਹੀ ਹੈ ਕਾਮਯਾਬ

ਸਾਲ ਦੇ ਪਹਿਲੇ ਹਫਤੇ 867 ਦਰਖ਼ਾਸਤਾਂ ਕੀਤਾ ਨਿਪਟਾਰਾ

ਲੁਧਿਆਣਾ – ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਅਤੇ ਡੀ ਸੀ ਪੀ ਅਖਿਲ ਚੋਧਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਲਾਈ ਗਈ ਨੋ ਯੂਅਰ ਕੇਸ ਸਕੀਮ ਦੇ ਤਹਿਤ ਸਾਲ ਦੇ ਪਹਿਲੇ ਹਫਤੇ ਥਾਣਿਆਂ ਚ ਪੈਂਡਿੰਗ ਦਰਖ਼ਾਸਤਾਂ ਦੇ ਨਿਪਟਾਰੇ ਲਈ ਕੈਂਪ ਲਗਾਏ ਗਏ ਜਿਥੇ ਭਾਰੀ ਗਿਣਤੀ ਲੋਕ ਪਹੁੰਚੇ ਇਹ ਕੈਂਪ ਥਾਣਾ ਕੋਤਵਾਲੀ ਥਾਣਾ 2 ਥਾਣਾ 3 ਥਾਣਾ 4 ਥਾਣਾ 5 ਥਾਣਾ 8 ਥਾਣਾ ਮਾਡਲ ਟਾਊਨ , ਟ੍ਰੈਫਿਕ ਵਿੰਗ ਪੁਲਸ ਲਾਇਨ ਵਿਖੇ ਲਗਾਏ ਗਏ ਜਿਸ ਦੀ ਅਗਵਾਈ ਏ ਡੀ ਸੀ ਪੀ 1 ਗੁਰਪ੍ਰੀਤ ਸਿੰਘ ਸਿਕੰਦ, ਏ ਡੀ ਸੀ ਪੀ 3 ਗੁਰਪ੍ਰੀਤ ਕੌਰ ਪੁਰੇਵਾਲ, ਏ ਸੀ ਪੀ ਸੇੰਟ੍ਰਲ ਵਰਿਆਮ ਸਿੰਘ, ਏ ਸੀ ਪੀ ਸਿਵਲ ਲਾਇਨ ਜਤਿੰਦਰ ਕੁਮਾਰ , ਏ ਸੀ ਪੀ ਸਪੈਸ਼ਲ ਕ੍ਰਾਈਮ ਰਣਧੀਰ ਸਿੰਘ ,ਏ ਸੀ ਪੀ ਕ੍ਰਾਈਮ ਅੰਗੇਸਟ ਪ੍ਰਾਪਰਟੀ ਕੁਲਵੰਤ ਸਿੰਘ ,ਏ ਸੀ ਪੀ ਟ੍ਰੈਫਿਕ ਗੁਰਦੇਵ ਸਿੰਘ ,ਏ ਸੀ ਪੀ ਟੈਕਨੀਕਲ ਸਪੋਰਟ ਯੂਨਿਟ ਅਮਨਦੀਪ ਸਿੰਘ ਬਰਾੜ ,ਕਰ ਰਹੇ ਸਨ ਇਸ ਦੌਰਾਨ ਇਲਾਕੇ ਦੇ ਆਗੂਆਂ ਨੇ ਵੀ ਹਿਸਾ ਲਿਆ ਕੈਂਪ ਸਵੇਰੇ 10 ਵਜੇ ਸ਼ੁਰੂ ਹੋ ਕੇ ਦੁਪਹਿਰ 2 ਵਜੇ ਤੱਕ ਸੰਪਨ ਹੋਏ ਇਸ ਦੌਰਾਨ 8 ਥਾਣਿਆਂ ਦੀ ਪੁਲਸ ਨੇ ਆਪਣੀ ਟੀਮ ਸਮੇਤ ਬੜੀ ਸੂਝ ਬੂਝ ਨਾਲ ਦੋਵਾਂ ਧਿਰਾਂ ਦੀ ਰਜਾਮੰਦੀ ਨਾਲ ਪੈਂਡਿੰਗ ਪਈ 867 ਦਰਖ਼ਾਸਤਾਂ ਦਾ ਮੌਕੇ ਤੇ ਨਿਪਟਾਰਾ ਕਰ ਦਿਤਾ ਜਦ ਕਿ 213 ਦਰਖ਼ਾਸਤ ਕਰਤਾ ਨੇ ਆਪਣੇ ਮੁਕੱਦਮਿਆਂ ਦਾ ਸਟੇਟਸ ਜਾਣਿਆ ਪੁਲਸ ਕਮਿਸ਼ਨਰ ਅਨੁਸਾਰ ਇਹੋ ਜਿਹੇ ਕੈਂਪ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹਿਣਗੇ ਅਤੇ ਹਰ ਸ਼ਨੀਵਾਰ ਥਾਣਿਆਂ ਵਿਚ ਇਹੋ ਜਿਹੇ ਕੈਂਪ ਜਾਰੀ ਰਹਿਣਗੇ।

VIA PUNJAB