- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੁਲਿਸ ਮੁਲਾਜ਼ਮਾਂ ਲਈ ‘ਯਕੀਨਨ ਸੇਵਾ ਤਰੱਕੀ’ ਸਕੀਮ ਦੀ ਰਸਮੀ ਸ਼ੁਰੂਆਤ ਵਜੋਂ ਡੀ.ਜੀ.ਪੀ. ਅਰੋੜਾ ਨੇ 11 ਪੁਲਿਸ ਕਰਮਚਾਰੀਆਂ ਦੇ ਸਟਾਰ ਲਾਏ
ਤਰੱਕੀ ਲਈ ਹੁਣ ਮੁਲਾਜ਼ਮਾਂ ਨੂੰ ਨਹੀਂ ਕਰਨਾ ਪਵੇਗਾ ਲੰਮਾ ਇੰਤਜ਼ਾਰ : ਅਰੋੜਾ
ਚੰਡੀਗੜ – ਪੰਜਾਬ ਪੁਲਿਸ ਦੇ ਮੁਲਾਜਮਾਂ ਲਈ ਰਾਜ ਸਰਕਾਰ ਵੱਲੋਂ ਸ਼ੁਰੂ ਕੀਤੀ ਯਕੀਨਨ ਸੇਵਾ ਤਰੱਕੀ (ਐਸ਼ੋਓਰਡ ਕਰੀਅਰ ਪ੍ਰੋਗਰੈਸ਼ਨ) ਤਹਿਤ ਡੀ.ਜੀ.ਪੀ ਪੰਜਾਬ ਸੁਰੇਸ਼ ਅਰੋੜਾ ਨੇ ਅੱਜ ਇਥੇ ਰਸਮੀ ਤੌਰ ‘ਤੇ ‘ਇਕ ਰੈਂਕ ਵੱਧ ਤਰੱਕੀ’ ਸਕੀਮ ਦੀ ਸ਼ੁਰੂਆਤ ਕਰਦਿਆਂ 11 ਵੱਖ-ਵੱਖ ਪੁਲਿਸ ਕਰਮਚਾਰੀਆਂ ਦੇ ਮੋਢੇ ‘ਤੇ ਸਟਾਰ ਲਾ ਕੇ ਤਰੱਕੀ ਦਿੱਤੀ। ਅੱਜ ਇਥੇ ਇਹ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਸ਼੍ਰੀ ਅਰੋੜਾ ਵੱਲੋਂ ਸਬ-ਇੰਸਪੈਕਟਰ ਕੁਲਬੀਰ ਸਿੰਘ (384/ਰੂਪਨਗਰ) ਅਤੇ ਇੰਦਰਮੋਹਨ (158/ਪਟਿਆਲਾ) ਨੂੰ ਇੰਸਪੈਕਟਰ ਦੇ ਤੌਰ ‘ਤੇ ਲੋਕਲ ਰੈਂਕ ਦੀ ਤਰੱਕੀ ਦਿੱਤੀ। ਇਸੇ ਤਰਾਂ ਸਹਾਇਕ ਸਬ-ਇੰਸਪੈਕਟਰ ਹਰਭਜਨ ਸਿੰਘ (142/ਲੁਧਿਆਣਾ), ਗੁਰਮੇਲ ਸਿੰਘ (124/ਬਠਿੰਡਾ), ਸ਼ਸ਼ੀਪਾਲ (22/ਜਲੰਧਰ), ਪ੍ਰਦੀਪ ਕੁਮਾਰ (2059/ਪਟਿਆਲਾ), ਕਰਮਜੀਤ ਸਿੰਘ (1014/ਪਟਿਆਲਾ) ਅਤੇ ਪਾਲ ਸਿੰਘ (1622/ਪਟਿਆਲਾ) ਨੂੰ ਸਬ-ਇੰਸਪੈਕਟਰ ਵਜੋਂ ਸਟਾਰ ਲਾ ਕੇ ਲੋਕਲ ਰੈਂਕ ਵਿਚ ਪਦਉਨਤ ਕੀਤਾ। ਇਨਾਂ ਤੋਂ ਇਲਾਵਾ ਹੌਲਦਾਰ (ਹੈਡ ਕਾਂਸਟੇਬਲ) ਮਲਕੀਅਤ ਸਿੰਘ (2367/ਲੁਧਿਆਣਾ), ਜਗਦੀਪ ਸਿੰਘ (3193/ਪਟਿਆਲਾ) ਅਤੇ ਹਰਭਜਨ ਸਿੰਘ (2622/ਪਟਿਆਲਾ) ਨੂੰ ਬਤੌਰ ਸਹਾਇਕ ਸਬ-ਇੰਸਪੈਕਟਰ ਵਜੋਂ ਸਟਾਰ ਲਾ ਕੇ ਲੋਕਲ ਰੈਂਕ ਵਿਚ ਪਦਉਨਤ ਕੀਤਾ। ਇਸ ਮੌਕੇ ਡੀ.ਜੀ.ਪੀ ਸੁਰੇਸ਼ ਅਰੋੜਾ ਨੇ ਤਰੱਕੀ ਜਾਫ਼ਤਾ ਕਰਮਚਾਰੀਆਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਉਹ ਭਵਿੱਖ ਵਿਚ ਹੋਰ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਨ। ਉਨਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਲਾਗੂ ਕੀਤੀ ਇਸ ਐਸ਼ੋਓਰਡ ਕਰੀਅਰ ਪ੍ਰੋਗਰੈਸ਼ਨ ਸਕੀਮ ਤਹਿਤ ਹੁਣ ਕਿਸੇ ਮੁਲਾਜ਼ਮ ਨੂੰ ਆਪਣੀ ਤਰੱਕੀ ਲਈ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਕੋਈ ਵੀ ਕਰਮਚਾਰੀ ਏ.ਐਸ.ਆਈ ਦੇ ਆਹੁਦੇ ‘ਤੇ ਪਦਉਨਤ ਹੋਣ ਤੋਂ ਪਹਿਲਾਂ ਸੇਵਾਮੁਕਤ ਨਹੀ ਹੋਵੇਗਾ। ਡੀ.ਜੀ.ਪੀ ਨੇ ਦੱਸਿਆ ਕਿ ਇਸ ਯੋਜਨਾ ਤਹਿਤ 16 ਸਾਲ ਦੀ ਨੌਕਰੀ ਉਪਰੰਤ ਹੌਲਦਾਰ ਤੋਂ ਏ.ਐਸ.ਆਈ, 24 ਸਾਲ ਦੀ ਨੌਕਰੀ ਪਿੱਛੋਂ ਏ.ਐਸ.ਆਈ ਤੋਂ ਸਬ-ਇੰਸਪੈਕਟਰ ਅਤੇ 30 ਸਾਲ ਦੀ ਨੌਕਰੀ ਤੋਂ ਬਾਅਦ ਸਬ-ਇੰਸਪੈਕਟਰ ਤੋਂ ਇੰਸਪੈਕਟਰ ਵਜੋਂ ਤਰੱਕੀ ਦਾ ਉਪਬੰਧ ਕੀਤਾ ਗਿਆ ਹੈ। ਉਨਾਂ ਇਸ ਮੌਕੇ ਤਰੱਕੀ ਪਾਉਣ ਵਾਲੇ ਵੱਖ-ਵੱਖ ਜਿਲਿਆਂ ਵਿਚ ਤਾਇਨਾਤ ਮੁਲਾਜਮਾਂ ਤੋਂ ਪੁਲਿਸ ਦੀ ਕਾਰਜਸ਼ੈਲੀ ਵਿਚ ਹੋਰ ਸੁਧਾਰ ਲਿਆਉਣ ਅਤੇ ਰਾਜ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਸੁਝਾਅ ਵੀ ਮੰਗੇ।


