- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੁੱਟੀਆ-ਪੁੱਕਾ ਪੌਲੀ ਐਸੋਸਿਏਸ਼ਨ ਨੇ ਬੋਰਡ ਨੂੰ ਪ੍ਰੀਖਿਆ ਕੇਂਦਰਾਂ ਨੂੰ ਤਬਦੀਲ ਨਾ ਕਰਨ ਦੀ ਕੀਤੀ ਅਪੀਲ
ਮੋਹਾਲੀ – ਪੰਜਾਬ ਅਨਏਡਿਡ ਟੈਕਨੀਕਲ ਇੰਸਟੀਚਿਊਸ਼ਨਸ ਐਸੋਸਿਏਸ਼ਨ (ਪੁੱਟੀਆ), ਪੰਜਾਬ ਅਨਏਡਿਡ ਕਾਲਜਿਜ਼ ਐਸੋਸਿਏਸ਼ਨ (ਪੁੱਕਾ) ਅਤੇ ਪੋਲੀਟੈਕਨਿਕ ਐਸੋਸਿਏਸ਼ਨ ਦੀ ਇੱਕ ਮੀਟਿੰਗ ਅੱਜ ਚੰਡੀਗੜ ਵਿੱਚ ਹੋਈ।ਬਾਅਦ ਵਿੱਚ ਵਫਦ ਸ਼੍ਰੀ ਅਸ਼ਵਨੀ ਸੇਖੜੀ, ਚੈਅਰਮੈਨ, ਜੁਆਇੰਟ ਐਕਸ਼ਨ ਕਮੇਟੀ (ਜੈਕ) ਦੀ ਅਗਵਾਈ ਵਿੱਚ ਸ.ਅਨੁਰਾਗ ਵਰਮਾ, ਆਈਏਐਸ, ਪ੍ਰਿੰਸੀਪਲ ਸੈਕਰੇਟਰੀ, ਤਕਨੀਕੀ ਸਿੱਖਿਆ ਨੂੰ ਮਿਲਿਆ। ਡਾ.ਜੇ.ਐਸ ਧਾਲੀਵਾਲ, ਪ੍ਰਧਾਨ, ਪੁਟੀਆ; ਡਾ ਅੰਸ਼ੂ ਕਟਾਰੀਆ, ਪ੍ਰਧਾਨ ਪੁੱਕਾ; ਸ. ਰਜਿੰਦਰ ਧਨੋਆ, ਪੋਲੀਟੈਕਨਿਕ ਐਸੋਸਿਏਸ਼ਨ ਨੇ ਪੰਜਾਬ ਸਟੇਟ ਟੈਕਨੀਕਲ ਅੇਜੁਕੇਸ਼ਨ ਐਂਂਡ ਇੰਡਸਟਰੀ ਟਰੇਨਿੰਗ (ਪੀਐਸਬੀਟੀਈ ਐਂਡ ਆਈਟੀ) ਦੁਆਰਾ ਪ੍ਰੀਖਿਆਂ ਕੇਂਦਰਾਂ ਦੇ ਤਬਾਦਲੇ ਤੇ ਚਿੰਤਾਂ ਜ਼ਾਹਰ ਕੀਤੀ।ਡਾ. ਅੰਸ਼ੂ ਕਟਾਰੀਆ ਨੇ ਬੋਲਦੇ ਹੋਏ ਕਿਹਾ ਕਿ ਪੰਜਾਬ ਭਰ ਦੇ 70 ਦੇ ਕਰੀਬ ਪੋਲੀਟੈਕਨਿਕ ਕਾਲਜਾਂ ਵਿੱਚ 20,000 ਵਿਦਿਆਰਥੀ ਆਖਰੀ ਮਿੰਟ ਤੇ ਆਪਣੇ ਪ੍ਰੀਖਿਆਂ ਕੇਂਦਰਾਂ ਨੂੰ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਤਬਦੀਲ ਕਰਨ ਲਈ ਬੋਰਡ ਦੇ ਇਸ ਫੈਸਲੇ ਨਾਲ ਪ੍ਰਭਾਵਤ ਹਨ।ਡਾ.ਜੇ.ਐਸ ਧਾਲੀਵਾਲ ਨੇ ਕਿਹਾ ਕਿ ਬੋਰਡ ਦੇ ਇਸ ਫੈਸਲੇ ਕਾਰਨ ਵਿਦਿਆਰਥੀਆਂ ਨੂੰ ਆਪਣੀ ਪ੍ਰੀਖਿਆ ਦੇਣ ਲਈ 20-30 ਕਿਲੋਮੀਟਰ ਜਿਆਦਾ ਯਾਤਰਾ ਕਰਨੀ ਪਵੇਗੀ । ਬਹੁਤੇ ਵਿਦਿਆਰਥੀ ਅਨੁਸੂਚਿਤ ਜਾਤੀ ਦੇ ਵਰਗ ਨਾਲ ਸਬੰਧਤ ਹਨ ਅਤੇ ਸਥਾਨਕ ਬੱਸਾਂ ਵਿੱਚ ਰੋਜਾਨਾਂ ਬੱਸ ਪਾਸ ਸਰਵਿਸ ਨਾਲ ਆਉਂਦੇ ਹਨ। ਪਰ ਉਹਨਾਂ ਲਈ ਦੂਰ-ਦੁਰਾਡੇ ਦੇ ਇਮਤਿਹਾਨ ਕੇਂਦਰਾਂ ਤੱਕ ਪਹੁੰਚਣ ਲਈ ਬੱਸ ਟਿਕਟ ਦਾ ਖਰਚਾ ਚੁੱਕਣਾ ਸੰਭਵ ਨਹੀ ਹੋਵੇਗਾ। ਸਰਦੀਆਂ ਵਿੱਚ ਸੰਘਣੀ ਧੁੰਦ ਅਤੇ ਸੁਰੱਖਿਆ ਖਾਸ ਕਰਕੇ ਵਿਦਿਆਰਥਣਾਂ ਲਈ ਮੁੱਖ ਮੁੱਦਾ ਹੁੰਦਾ ਹੈ।ਵਰਮਾ ਨੇ ਇਸ ਮਾਮਲੇ ਨੂੰ ਵੇਖਣ ਅਤੇ ਵਿਦਿਆਰਥੀਆਂ ਦੇ ਹਿੱਤ ਵਿੱਚ ਸਰਬੋਤਮ ਫੈਸਲਾ ਲੈਣ ਦਾ ਭਰੋਸ ਦਿੱਤਾ। ਵਰਮਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਪੰਜਾਬ ਵਿੱਚ ਤਕਨੀਕੀ ਸਿੱਖਿਆ ਵਿੱਚ ਕਿਸੀ ਵੀ ਤਰਾਂ ਦਾ ਧੋਖਾ ਬਰਦਾਸ਼ਤ ਨਹੀ ਕੀਤਾ ਜਾਵੇਗਾ।


