ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਕੇਜਰੀਵਾਲ, ਸਕੂਲ ਤੇ ਮੁਹੱਲਾ ਕਲੀਨਿਕ ਦੇਖਣ ਦਾ ਦਿੱਤਾ ਸੱਦਾ

ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੰਸਦ ਭਵਨ ਵਿੱਚ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਲੋਕ ਸਭਾ ਵਿੱਚ ਜਿੱਤ ਦੀ ਵਧਾਈ ਦਿੱਤੀ| ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਦਿੱਲੀ ਦੇਸ਼ ਦੀ ਰਾਜਧਾਨੀ ਹੈ ਅਤੇ ਦਿੱਲੀ ਦੇ ਵਿਕਾਸ ਲਈ ਕੇਂਦਰ ਅਤੇ ਰਾਜ ਸਰਕਾਰ ਦੋਹਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ| ਦਿੱਲੀ ਵੀ ਕੇਂਦਰ ਨਾਲ ਮਿਲ ਕੇ ਕੰਮ ਕਰੇਗੀ ਅਤੇ ਆਸ ਹੈ ਕਿ ਕੇਂਦਰ ਵੀ ਦਿੱਲੀ ਨੂੰ ਪੂਰਾ ਸਹਿਯੋਗ ਦੇਵੇਗਾ|ਅਰਵਿੰਦ ਕੇਜਰੀਵਾਲ ਨੇ ਯਮੁਨਾ ਦੇ ਪਾਣੀ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਦਿੱਲੀ ਵਿੱਚ ਜੋ ਪਾਣੀ ਅਲਾਟ ਹੋਇਆ ਸੀ ਉਹ 1994 ਵਿੱਚ ਹੋਇਆ ਸੀ| ਉਸ ਤੋਂ ਬਾਅਦ ਦਿੱਲੀ ਦੀ ਆਬਾਦੀ ਦੁੱਗਣੀ ਹੋ ਗਈ ਹੈ| ਉਸ ਸਮੇਂ ਦਿੱਲੀ ਦੀ ਆਬਾਦੀ ਘੱਟ ਸੀ, ਜਦੋਂ ਪਾਣੀ ਦਿੱਤਾ ਗਿਆ ਸੀ, ਇਸ ਲਈ ਦਿੱਲੀ ਵਿੱਚ ਪਾਣੀ ਦੀ ਸਮੱਸਿਆ ਪਾਣੀ ਦੀ ਕਮੀ ਹੈ| ਯਮੁਨਾ ਵਿੱਚ ਜੋ ਪਾਣੀ ਵਗ ਰਿਹਾ ਹੈ ਉਸ ਦੀ ਪੂਰੀ ਯੋਜਨਾ ਸਾਡੇ ਕੋਲ ਹੈ| ਯਮੁਨਾ ਦੇ ਦੋਹਾਂ ਪਾਸੇ ਲੇਕ ਬਣਾਈ ਜਾਵੇ, ਪਾਣੀ ਸਟੋਰ ਕੀਤਾ ਜਾਵੇ| ਇਸ ਨਾਲ ਪੂਰੇ ਸਾਲ ਦਿੱਲੀ ਵਾਲਿਆਂ ਨੂੰ ਪਾਣੀ ਦੀ ਪਰੇਸ਼ਾਨੀ ਨਹੀਂ ਹੋਵੇਗੀ| ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਅਜੇ ਬਾਰਸ਼ ਵਿੱਚ ਇਕ ਮਹੀਨੇ ਦਾ ਸਮਾਂ ਹੈ ਤਾਂ ਇਸ ਸਮੇਂ ਕੁਝ ਕੀਤਾ ਜਾ ਸਕਦਾ ਹੈ| ਤਾਂ ਕਿ ਦਿੱਲੀ ਵਾਲੇ ਪਰੇਸ਼ਾਨੀ ਤੋਂ ਬਚ ਸਕਣ| ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਦੇਖਣ ਦਾ ਸੱਦਾ ਵੀ ਦਿੱਤਾ ਅਤੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਦਿੱਲੀ ਸਰਕਾਰ ਨੇ ਸ਼ਾਨਦਾਰ ਕੰਮ ਕੀਤਾ ਹੈ| ਸਰਕਾਰੀ ਸਕੂਲਾਂ ਦਾ ਰਿਜਲਟ 94 ਫੀਸਦੀ ਰਿਹਾ ਹੈ| ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਜੇਕਰ ਪ੍ਰਧਾਨ ਮੰਤਰੀ ਦੇਖਣਗੇ ਤਾਂ ਉਨ੍ਹਾਂ ਦਾ ਮਨੋਬਲ ਵਧੇਗਾ| ਕੇਜਰੀਵਾਲ ਨੇ ਮੋਹੱਲਾ ਕਲੀਨਿਕ ਅਤੇ ਪਾਲੀਕਲੀਨਿਕ ਦੇਖਣ ਲਈ ਪ੍ਰਧਾਨ ਮੰਤਰੀ ਨੂੰ ਸੱਦਾ ਦਿੱਤਾ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਆਉਣਗੇ ਤਾਂ ਉਨ੍ਹਾਂ ਨੂੰ ਚੰਗਾ ਲੱਗੇਗਾ| ਕੇਜਰੀਵਾਲ ਦਾ ਕਹਿਣਾ ਸੀ ਕਿ ਦਿੱਲੀ ਦੀ ਕਾਨੂੰਨ ਵਿਵਸਥਾ ਬਾਰੇ ਕੋਈ ਗੱਲਬਾਤ ਪ੍ਰਧਾਨ ਮੰਤਰੀ ਨਾਲ ਨਹੀਂ ਹੋਈ ਹੈ|

VIA PUNJAB