- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪ੍ਰਧਾਨ ਮੰਤਰੀ ਰਾਜਨੀਤੀ ਤੇ ਘੱਟ ਅਤੇ ਬੱਚਿਆਂ ਤੇ ਜ਼ਿਆਦਾ ਧਿਆਨ ਦੇਣ : ਸਿੱਬਲ
ਨਵੀਂ ਦਿੱਲੀ – ਗਲੋਬਲ ਹੰਗਰ (ਭੁੱਖ) ਇੰਡੈਕਸ ਵਿਚ ਭਾਰਤ ਦੇ 102ਵੇਂ ਨੰਬਰ ਤੇ ਪਹੁੰਚ ਜਾਣ ਨਾਲ ਜੁੜੀਆਂ ਖਬਰਾਂ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਤੰਜ ਕੱਸਿਆ ਹੈ| ਉਨ੍ਹਾਂ ਨੇ ਕਿਹਾ ਕਿ ਮੋਦੀ ਜੀ ਨੂੰ ਰਾਜਨੀਤੀ ਤੇ ਘੱਟ ਅਤੇ ਬੱਚਿਆਂ ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ| ਸਿੱਬਲ ਨੇ ਟਵੀਟ ਕਰ ਕੇ ਕਿਹਾ, ”ਮੋਦੀ ਜੀ ਰਾਜਨੀਤੀ ਤੇ ਘੱਟ ਅਤੇ ਸਾਡੇ ਬੱਚਿਆਂ ਤੇ ਜ਼ਿਆਦਾ ਧਿਆਨ ਦਿਉ| ਉਹ ਸਾਡਾ ਭਵਿੱਖ ਹਨ|”ਸਿੱਬਲ ਨੇ ਦਾਅਵਾ ਕੀਤਾ ਕਿ ਗਲੋਬਲ ਹੰਗਰ ਇੰਡੈਕਸ ਵਿੱਚ ਭਾਰਤ ਫਿਸਲ ਗਿਆ ਹੈ| ਸਾਲ 2010 ਵਿੱਚ ਭਾਰਤ 95ਵੇਂ ਨੰਬਰ ਤੇ ਸੀ ਅਤੇ 2019 ਵਿੱਚ 102ਵੇਂ ਨੰਬਰ ਤੇ ਹੈ| 93 ਫੀਸਦੀ ਬੱਚਿਆਂ ਨੂੰ ਘੱਟੋ-ਘੱਟ ਖੁਰਾਕ ਨਹੀਂ ਮਿਲਦੀ ਹੈ| ਖਬਰਾਂ ਮੁਤਾਬਕ ਭਾਰਤ 117 ਦੇਸ਼ਾਂ ਦੇ ਗਲੋਬਰ ਹੰਗਰ ਇੰਡੈਕਸ ਵਿੱਚ 102ਵੇਂ ਨੰਬਰ ਤੇ ਚਲਾ ਗਿਆ ਹੈ| ਇਹ ਦੱਖਣੀ ਏਸ਼ੀਆਈ ਦੇਸ਼ਾਂ ਦਾ ਸਭ ਤੋਂ ਹੇਠਾਂ ਪਾਇਦਾਨ ਹੈ| ਬਾਕੀ ਦੱਖਣੀ ਏਸ਼ੀਆਈ ਦੇਸ਼ 66ਵੇਂ ਤੋਂ 94ਵੇਂ ਨੰਬਰਾਂ ਵਿਚਾਲੇ ਹਨ|


