ਪੰਜਾਬ ’ਚ ਅੱਤਵਾਦ ਦਾ ਜ਼ਿਆਦਾ ਖਤਰਾ ਨਹੀਂ : ਜਨਰਲ ਬਿਪਿਨ ਰਾਵਤ

ਪਠਾਨਕੋਟ – ਭਾਰਤੀ ਫ਼ੌਜ ਦੇ ਮੁਖੀ ਜਨਰਲ ਬਿਪਿਨ ਰਾਵਤ ਨੇ ਸੋਮਵਾਰ ਨੂੰ ਕਿਹਾ ਕਿ ਪੰਜਾਬ ’ਚ ਅੱਤਵਾਦ ਦਾ ਜ਼ਿਆਦਾ ਖ਼ਤਰਾ ਨਹੀਂ ਹੈ. ਪ੍ਰੰਤੂ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਉਹ ਪਠਾਨਕੋਟ ਦੀ ਮਾਮੂਨ ਛਾਊਣੀ ਵਿਖੇ ਇੱਕ ਸਮਾਗਮ ਵਿੱਚ ਹਿੱਸਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਬਿਹਤਰ ਹੈ ਕਿ ਅੱਤਵਾਦ ਦੇ ਖ਼ਤਰੇ ਤੋਂ ਪਹਿਲਾਂ ਹੀ ਚੌਕਸ ਰਿਹਾ ਜਾਵੇ। ਬਾਹਰਲੇ ਦੇਸ਼ਾਂ ਵਿੱਚ ਵੱਖਵਾਦੀ ਅਤੇ ਖਾਲਿਸਤਾਨ ਸਮਰਥਕ ਤਾਕਤਾਂ ਵੱਲੋਂ ਸ਼ੁਰੂ ਕੀਤੀ ਗਈ ‘ਰੈਫਰੈਂਡਮ 2020’ ਮੁਹਿੰਮ ਦਾ ਹਵਾਲਾ ਦਿੰਦੇ ਹੋਏ ਜਨਰਲ ਰਾਵਤ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਇਸ ਮੁਹਿੰਮ ਪ੍ਰਤੀ ਪੂਰੀ ਤਰ੍ਹਾਂ ਜਾਣੂ ਹੈ ਅਤੇ ਉਚਿਤ ਕਾਰਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ ਉਪਰ ਪੂਰਨ ਕਾਰਵਾਈ ਕਰੇਗੀ। ਫੌਜ ਵੀ ਪੂਰੀ ਤਰ੍ਹਾਂ ਜਾਣੂ ਹੈ ਕਿ ਕੀ ਚੱਲ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਬਾਰੇ ਵਿੱਚ ਖਾਸ ਤੌਰ ’ਤੇ ਚਿੰਤਤ ਹਨ। ਅਤੇ ਉਹ ਇਹ ਨਿਸ਼ਚਿਤ ਕਰਨ ਲਈ ਸਿੱਧੀ ਕਾਰਵਾਈ ਕਰ ਰਹੇ ਹਨ ਕਿ ਪੰਜਾਬ ਵਿੱਚ ਹਿੰਸਾ ਨਾ ਫੈਲੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਵੀ ਇਹ ਨਿਰਣਾ ਕਰਨਾ ਪਵੇਗਾ ਕਿ ਸੂਬੇ ਵਿੱਚ ਹਿੰਸਾ ਨਾ ਹੋਵੇ। ਜੋ ਬਾਹਰੀ ਤਾਕਤਾਂ ਵਿਦਰੋਹ ਫੈਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਉਸ ਨੂੰ ਖਤਮ ਕਰਨਾ ਹੋਵੇਗਾ। ਪੰਜਾਬ ਦੇ ਲੋਕ ਬਹੁਤ ਮਜ਼ਬੂਤ ਹਨ। ਸਿੱਖ ਫਾਰ ਜਸਟਿਸ ਦੇ ਕਥਿਤ ਖਤਰੇ ਬਾਰੇ ਸਵਾਲ ਦੇ ਜਵਾਬ ਵਿੱਚ ਫੌਜੀ ਮੁਖੀ ਨੇ ਕਿਹਾ ਕਿ ਉਹ ਇਸ ਜੱਥੇਬੰਦੀ ਨੂੰ ਲੈ ਕੇ ਜ਼ਿਆਦਾ ਪ੍ਰੇਸ਼ਾਨ ਨਹੀਂ ਹਨ। ਉਨ੍ਹਾਂ” ਕਿਹਾ ਕਿ ਬੇਸ਼ਕ ਹਿਲਜੁਲ ਹੋ ਰਹੀ ਹੈ, ਪਰ ਪੰਜਾਬ ਦੀ ਜਨਤਾ ਬੇਹਦ ਤਾਕਤਵਰ ਹੈ, ਉਹ ਖ਼ੁਦ ਨਹੀਂ ਚਾਹੁੰਦੇ ਕਿ ਬਾਹਰੋਂ ਕੋਈ ਆ ਕੇ ਗ਼ਲਤ ਕਾਰਵਾਈਆਂ” ਨੂੰ ਅੰਜਾਮ ਦੇਵੇ। ਦਸਣਾ ਬਣਦਾ ਹੈ ਕਿ ਬੀਤੀ ਤਿੰਨ ਨਵੰਬਰ ਨੂੰ ਭਾਰਤੀ ਫ਼ੌਜ ਦੇ ਮੁਖੀ ਬਿਪਿਨ ਕੁਮਾਰ ਰਾਵਤ ਨੇ ਕਿਹਾ ਸੀ ਕਿ ਬਾਹਰੀ ਤਾਕਤ” ਨਾਲ ਪੰਜਾਬ ਵਿਚ ਮੁੜ ਤੋਂ ਦਹਿਸ਼ਤ ਦਾ ਮਾਹੌਲ ਸੁਰਜੀਤ ਕਰਨ ਦੀਆਂ” ਕੋਸ਼ਿਸ਼ਾਂ” ਹੋ ਰਹੀਆਂ” ਹਨ।

VIA PUNJAB