- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੰਜਾਬ ਦੇ ਮੰਤਰੀ ਕਰਨਗੇ ਆਰੀਅਨਜ਼ ਦੇ ਸਕਾਲਰਸ਼ਿਪ ਮੇਲੇ ਦਾ ਉਦਘਾਟਨ
100 ਹੌਣਹਾਰ ਅਤੇ ਯੋਗ ਵਿਦਿਆਰਥੀਆਂ ਨੂੰ ਮਿਲੇਗੀ ਸਕਾਲਰਸ਼ਿਪ
ਮੋਹਾਲੀ – ਪੰਜਾਬ ਦੇ ਸਮਾਜ ਕਲਿਆਣ ਮੰਤਰੀ, ਸਰਦਾਰ ਸਾਧੂ ਸਿੰਘ ਧਰਮਸੋਤ ਆਰੀਅਨਜ਼ ਗਰੁੱਪ ਆਫ ਕਾਲਜਿਜ਼ ਵੱਲੋਂ 20 ਜੁਲਾਈ ਨੂੰ ਪੀਐਚਡੀ, ਚੈਂਬਰ, ਸੈਕਟਰ 31ਏ, ਚੰਡੀਗੜ ਵਿੱਚ ਆਯੋਜਿਤ ਸੰਯੁਕਤ ਸਕਾਲਰਸ਼ਿਪ ਮੇਲੇ ਦਾ ਉਦਘਾਟਨ ਕਰਨਗੇ।ਇਹ ਸਕਾਲਰਸ਼ਿਪ ਮੇਲਾ ਟਰਾਈਸਿਟੀ ਦੇ ਉਹਨਾਂ ਹੌਣਹਾਰ ਵਿਦਿਆਰਥੀਆਂ ਦੇ ਲਈ ਹੋਵੇਗਾ ਜੋ 10ਵੀਂ, 12ਵੀ ਅਤੇ ਗਰੇਜੁਏਸ਼ਨ ਕੋਰਸ ਕਰ ਚੁੱਕੇ ਹਨ । ਇਛੁੱਕ ਵਿਦਿਆਰਥੀ ਆਰੀਅਨਜ਼ ਟੋਲ ਫਰੀ ਨੰਬਰ 1800-123-3633 ਤੇ ਕਾਲ ਕਰ ਸਕਦੇ ਹਨ ਜਾਂ ਆਰੀਅਨਜ਼ ਵੈਬਸਾਈਟ www.aryans.edu.in ਤੇ ਰਜਿਸਟਰ ਕਰ ਸਕਦੇ ਹਨ।ਆਰੀਅਨਜ਼ ਗਰੁੱਪ ਦੇ ਚੈਅਰਮੈਨ, ਡਾ.ਅੰਸ਼ੂ ਕਟਾਰੀਆ ਨੇ ਕਿਹਾ ਕਿ ਇਹ ਸਕਾਲਰਸ਼ਿਪ ਮੇਲਾ ਉਹਨਾਂ ਵਿਦਿਆਰਥੀਆ ਦੇ ਲਈ ਲਾਭਦਾਇਕ ਹੋਵੇਗਾ ਜੋ ਟਰਾਈਸਿਟੀ ਦੇ ਕਾਲਜਾਂ ਵਿੱਚ ਸੀਟ ਨਾ ਹੋਣ ਦੇ ਕਾਰਣ, ਕੱਟ ਆਫ ਸੂਚੀ ਉੱਚ ਹੋਣ ਦੇ ਕਾਰਣ , ਉੱਚ ਫੀਸ ਸਟਰੱਕਚਰ ਆਦਿ ਦੇ ਕਾਰਣ ਆਪਣੀ ਪਸੰਦ ਦੇ ਕੋਰਸਾਂ ਵਿੱਚ ਹੁਣ ਤੱਕ ਦਾਖਿਲਾ ਨਹੀ ਲੈ ਸਕੇ ਅਤੇ ਸਕਾਲਰਸ਼ਿਪ ਦੇ ਅਧੀਨ ਆਰੀਅਨਜ਼ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਇਛੁੱਕ ਹਨ।ਕਟਾਰੀਆ ਨੇ ਅੱਗੇ ਕਿਹਾ ਕਿ ਇਸ ਸਕਾਲਰਸ਼ਿਪ ਮੇਲੇ ਵਿੱਚ, 100 ਹੌਣਹਾਰ ਅਤੇ ਯੋਗ ਵਿਦਿਆਰਥੀਆਂ ਨੂੰ ਚੁਣਿਆ ਜਾਵੇਗਾ ਜਿਹਨਾਂ ਨੂੰ ਆੱਨ ਦਾ ਸਪੋਟ ਕਾਊਂਸਲਿੰਗ, ਆੱਨ ਦਾ ਸਪੋਟ ਸਕਾਲਰਸ਼ਿਪ, ਆੱਨ ਦਾ ਸਪੋਟ ਐਡਮੀਸ਼ਨ ਆਫਰ ਕੀਤਾ ਜਾਵੇਗਾ ਜੋ ਸਕਾਲਰਸ਼ਿਪ ਦੇ ਅਧੀਨ ਆਰੀਅਨਜ਼ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨਾ ਚਾਹੁੰਦੇ ਹਨ। ਐਸਸੀ/ਐਸਟੀ ਵਿਦਿਆਰਥੀ ਕੇਂਦਰ ਸਰਕਾਰ ਪੋਸਟ ਮੈਟਰਿਕ ਸਕਾਲਰਸ਼ਿਪ (ਪੀਐਮਐਸ) ਯੋਜਨਾ ਦੇ ਅਧੀਨ 100% ਸਕਾਲਰਸ਼ਿਪ ਦੇ ਲਈ ਵੀ ਆਵੇਦਨ ਕਰ ਸਕਦੇ ਹਨ।ਚੁਣੇ ਹੋਏ ਵਿਦਿਆਰਥੀ ਇਹਨਾਂ ਕੋਰਸਾਂ ਵਿੱਚ 10,000 ਤੋਂ 50,000 ਰੁਪਏ ( ਉਪਲੱਬਧਤਾ ਦੇ ਆਧਾਰ ਤੇ) ਤੱਕ ਦੀ ਸਕਾਲਰਸ਼ਿਪ ਪ੍ਰਾਪਤ ਕਰ ਸਕਦੇ ਹਨ ਜਿਵੇਂ ਕਿ ਬੀ.ਟੈਕ, ਲੀਟ, ਐਲਐਲ.ਬੀ, ਬੇਏ-ਐਲਐਲਬੀ, ਐਮਬੀਏ, ਬੀਬੀਏ, ਬੀਸੀਏ, ਪੋਲੀ ਡਿਪਲੋਮਾ, ਬੀ.ਐਸਸੀ (ਆਨਰਜ਼) ਐਗਰੀ, ਡਿਪਲੋਮਾ (ਐਗਰੀ), ਬੀ.ਐਡ, ਐਮਏ (ਅੇਜੁਕੇਸ਼ਨ), ਬੀਏ, ਬੀ.ਕਾੱਮ, ਜੀਐਨਐਮ, ਏਐਨਐਮ, ਡੀ.ਫਾਰਮੇਸੀ, ਬੀ.ਫਾਰਮੇਸੀ ਆਦਿ।ਆਰੀਅਨਜ਼ ਗਰੁੱਪ ਦੇ ਡਾਇਰੇਕਟਰ, ਬੀ.ਐਸ ਸਿੱਧੂ ਨੇ ਕਿਹਾ ਕਿ ਇਸ ਮੇਲੇ ਵਿੱਚ ਹਿੱਸਾ ਲੈਣ ਦੇ ਲਈ ਵਿਦਿਆਰਥੀਆਂ ਨੂੰ ਆਪਣੇ ਨਾਲ 10ਵੀਂ, 12ਵੀਂ ਅਤੇ ਗਰੇਜੁਏਸ਼ਨ ਦੇ ਅਸਲੀ ਸਰਟੀਫਿਕੇਟ ਤੋ ਇਲਾਵਾ ਪਹਿਚਾਣ ਪੱਤਰ , ਨਿਵਾਸ ਪ੍ਰਮਾਣ ਪੱਤਰ, ਜਾਤੀ ਪ੍ਰਮਾਣ ਪੱਤਰ, ਪਾਸਪੋਰਟ ਸਾਈਜ਼ ਫੋਟੋ ਆਦਿ ਨਾਲ ਲੈ ਕੇ ਆਉਣੇ ਹਨ।


