- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੰਜਾਬ ਨੇ ਮੁੱਖ ਮੰਤਰੀ, ਪੰਜਾਬ ਨੂੰ ਸੁਪਰ-30 ਫਿਲਮ ਨੂੰ ਟੈਕਸ ਫਰੀ ਕਰਨ ਦੀ ਅਪੀਲ ਕੀਤੀ
ਮੋਹਾਲੀ – ਬਿਹਾਰ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੀ ਤਰਜ ਤੇ ਪੰਜਾਬ ਨੇ ਪ੍ਰਸਿੱਧ ਗਣਿਤ ਮਾਹਿਰ ਆਨੰਦ ਕੁਮਾਰ ਦੀ ਜੀਵਨੀ ਤੇ ਬਣੀ ਫਿਲਮ ਸੁਪਰ-30 ਨੂੰ ਟੈਕਸ ਫਰੀ ਕਰਨ ਦੀ ਮੰਗ ਕੀਤੀ ਹੈ।ਡਾ.ਅੰਸ਼ੂ ਕਟਾਰੀਆ, ਪ੍ਰਧਾਨ, ਪੰਜਾਬ ਅਨਏਡਿਡ ਕਾਲਜਿਜ਼ ਐਸੋਸਿਏਸ਼ਨ (ਪੁੱਕਾ) ਅਤੇ ਚੈਅਰਮੈਨ, ਆਰੀਅਨਜ਼ ਗਰੁੱਪ ਆਫ ਕਾਲਜਿਜ਼ ਨੇ ਪੰਜਾਬ ਦੇ ਮੁੱਖਮੰਤਰੀ, ਕੈਪਟਨ ਅਮਰਿੰਦਰ ਸਿੰਘ ਨੂੰ ਲਿਖਿਆ ਕਿ ਸਾਨੂੰ ਇਸ ਤਰਾਂ ਦੀਆਂ ਫਿਲਮਾਂ ਤੋ ਪ੍ਰਰੇਣਾ ਲੈਣੀ ਚਾਹੀਦੀ ਹੈ ਅਤੇ ਅੱਜ ਸਾਡੇ ਸਮਾਜ ਦੇ ਨੌਜਵਾਨਾਂ ਵਿੱਚ ” ਸਿੱਖਿਆ ਵਿੱਚ ਉਤੱਮਤਾ” ਦੇ ਮੁੱਲ ਨੂੰ ਵਧਾਉਣ ਦੀ ਜਰੂਰਤ ਹੈ। ਕਟਾਰੀਆ ਜੋਕਿ ਸੁਪਰ-30 ਫੇਮ, ਸ਼੍ਰੀ ਆਨੰਦ ਕੁਮਾਰ ਦੇ ਨੇੜੇ ਹਨ ਜਿਹਨਾਂ ਤੇ ਇਹ ਬਾਇਪਿਕ ਬਣੀ ਹੈ, ਨੇ ਮੁੱਖਮੰਤਰੀ, ਪੰਜਾਬ ਨੂੰ ਇਸ ਫਿਲਮ ਨੂੰ ਟੈਕਸ ਫਰੀ ਕਰਨ ਦੀ ਅਪੀਲ ਕੀਤੀ। ਆਨੰਦ ਕੁਮਾਰ ਬਿਹਾਰ ਵਿੱਚ ਆਯੋਜਿਤ ਹੋਏ ਆਰੀਅਨਜ਼ ਪ੍ਰੋਗਰਾਮ ਵਿੱਚ ਕਈ ਵਾਰ ਦੌਰਾ ਕਰ ਚੁੱਕੇ ਹਨ।ਪੰਜਾਬ ਦੇ ਜੋ ਵਿਦਿਆਰਥੀ ਸਿੱਖਿਆ ਦਾ ਖਰਚ ਨਹੀ ਕਰ ਸਕਦੇ ਉਹ ਉੱਚ ਸਿੱਖਿਆ ਦੇ ਲਈ ਵਿਦੇਸ਼ ਜਾ ਰਹੇ ਹਨ ਅਤੇ ਕੁਝ ਉਹ ਵਿਦਿਆਰਥੀ ਜੋ ਜਰੂਰਤਮੰਦ ਅਤੇ ਹੌਣਹਾਰ ਹੋਣ ਦੇ ਬਾਵਜੂਦ ਬਿਹਾਰ ਦੇ ਵਿਦਿਆਰਥੀਆਂ ਦੀ ਤਰਾਂ ਸਿੱਖਿਆ ਦਾ ਖਰਚ ਨਹੀ ਕਰ ਸਕਦੇ। ਕਟਾਰੀਆ ਨੇ ਇਹ ਵੀ ਕਿਹਾ ਕਿ ਇਹ ਫਿਲਮ ਪੰਜਾਬ ਵਿੱਚ ਟੈਕਸ ਫਰੀ ਹੋਣ ਨਾਲ ਗਰੀਬ ਵਿਦਿਆਰਥੀ ਵੀ ਇਸ ਫਿਲਮ ਨੂੰ ਦੇਖ ਸਕਣਗੇ।ਇਹ ਵੀ ਦੱਸਣਯੋਗ ਹੈ ਕਿ ਆਰੀਅਨਜ਼ ਹਰ ਸਾਲ ਹਜਾਰਾਂ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ ਕਰ ਰਿਹਾ ਹੈ। ਵਿਦਿਆਰਥੀਆਂ ਦਾ ਕੈਰੀਅਰ ਬਣਾਉਣ ਦੇ ਲਈ, ਅੱਧੀ ਸਕਾਲਰਸ਼ਿਪ ਆਰੀਅਨਜ਼ ਵੱਲੋਂ ਅਤੇ ਅੱਧੀ ਸਿੱਖਿਆ ਲੋਨ ਦੇ ਰੂਪ ਵਿੱਚ ਦਿੱਤੀ ਜਾ ਰਹੀ ਹੈ। ਨੌਕਰੀ ਹਾਸਿਲ ਕਰਨ ਤੋਂ ਬਾਅਦ ਵਿਦਿਆਰਥੀ ਆਸਾਨੀ ਨਾਲ ਬੈਂਕ ਨੂੰ ਲੋਨ ਵਾਪਿਸ ਕਰ ਸਕਦਾ ਹੈ। ਆਨੰਦ ਕੁਮਾਰ ਦੇ ਨਾਲ ਜੁੜਨ ਤੋਂ ਪਹਿਲਾਂ, ਡਾ.ਕਿਰਨ ਬੇਦੀ, ਪਹਿਲੀ ਮਹਿਲਾ ਆਈਪੀਐਸ ਅਫਸਰ; ਜਰਨਲ ਜੇਜੇ ਸਿੰਘ, ਸਾਬਕਾ ਆਰਮੀ ਚੀਫ; ਸਵ.ਸ.ਜੋਗਿੰਦਰ ਸਿੰਘ, ਸਾਬਕਾ, ਸੀਬੀਆਈ ਡਾਇਰੇਕਟਰ; ਸ਼੍ਰੀ ਸ਼੍ਰੀਜਨ ਪਾਲ ਸਿੰਘ, ਸਵ.ਡਾ.ਅਬਦੁਲ ਕਲਾਮ ਦੇ ਸਹਿ ਲੇਖਕ; ਸ਼੍ਰੀ ਕੇਤਨ ਭਗਤ, ਮੰਨੇ-ਪ੍ਰਮੰਨੇ ਲੇਖਕ ਆਦਿ ਆਰੀਅਨਜ਼ ਦੇ ਵੱਖ-ਵੱਖ ਕੋਰਸਾਂ ਵਿੱਚ ਪੜਨ ਦੇ ਲਈ ਜਰੂਰਤਮੰਦ ਅਤੇ ਹੌਣਹਾਰ ਵਿਦਿਆਰਥੀਆਂ ਨੂੰ ਲੱਭ ਚੁੱਕੇ ਹਨ।ਰਿਤਿਕ ਰੌਸ਼ਨ ਅਭਿਨੀਤ ਸੁਪਰ -30, ਗਣਿਤ ਮਾਹਿਰ ਆਨੰਦ ਕੁਮਾਰ ਦੇ ਜੀਵਨ ਤੇ ਅਧਾਰਿਤ ਹੈ ਜੋ ਆਪਣੇ ਵਿੱਦਿਅਕ ਪ੍ਰੋਗਰਾਮ ਸੁਪਰ-30 ਨਾਲ ਗਰੀਬ ਵਿਦਿਆਰਥੀਆਂ ਨੂੰ ਆਈਆਈਟੀ ਵਿੱਚ ਸੀਟ ਪ੍ਰਾਪਤ ਕਰਨ ਲਈ ਕੋਚਿੰਗ ਦਿੰਦੇ ਹਨ।


