- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੰਜਾਬ ਪੁਲਿਸ ਦੇ ਅਧਿਕਾਰੀ ਨੇ ਮਚਧਾਰ ਰੇਂਜ ਦੀ ਹੁੱਰੋ ਚੋਟੀ ਕੀਤੀ ਸਰ
ਡੀਐਸਪੀ ਕਲੇਰ ਨੇ ਆਪਣੀ ਪ੍ਰਾਪਤੀ ਪੰਜਾਬ ਦੇ ਨੌਜਵਾਨਾਂ ਨੂੰ ਸਮਰਪਿਤ ਕੀਤੀ
ਚੰਡੀਗੜ – ਪੰਜਾਬ ਪੁਲਿਸ ਦੇ ਉਪ ਕਪਤਾਨ (ਡੀ.ਐਸ.ਪੀ) ਗੁਰਜੋਤ ਸਿੰਘ ਕਲੇਰ ਨੇ ਹਿਮਾਲਾ ਵਿੱਚ 14500 ਫੁੱਟ ( 4370 ਮੀਟਰ) ਦੀ ਉਚਾਈ ਤੇ ਸਥਿਤ ਮਚਧਾਰ ਰੇਂਜ ਦੀ ਹੁੱਰੋ ਚੋਟੀ ਸਰ ਕੀਤੀ ਹੈ ਜਿਸ ਲਈ ਪੰਜਾਬ ਪੁਲਿਸ ਨੇ ਉਨਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ। ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ(ਓ.ਸੀ.ਸੀ.ਯੂ) ਮੋਹਾਲੀ ਵਿਖੇ ਤਾਇਨਾਤ ਡੀ.ਐਸ.ਪੀ ਗੁਰਜੋਤ ਸਿੰਘ ਕਲੇਰ ਨੇ ਏਸ਼ੀਆ ਦੇ ਪਹਿਲੇ ਦਰਜੇ ਦੇ ਪਰਵਤਰੋਹਨ ਸਕੂਲ ‘ਨਹਿਰੂ ਇੰਸਟੀਚਿਊਟ ਆਫ ਮਾਊਂਟਨੀਅਰਿੰਗ ਉਰਾਖੰਡ ਤੋਂ ਪਹਾੜ ਚੜਣ ਦੀ ਸਿਖਲਾਈ ਹਾਸਲ ਕੀਤੀ ਸੀ ਤੇ ਉਹ ਇਸ ਸਕੂਲ ਦੇ ਬਿਹਤਰੀਨ ਸਿਖਾਦਰੂ ਘੋਸ਼ਿਤ ਕੀਤੇ ਗਏ।ਆਪਣੀ ਇਸ ਪ੍ਰਾਪਤੀ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਸਮਰਪਿਤ ਕਰਦਿਆਂ ਸ੍ਰੀ ਕਲੇਰ ਨੇ ਨੌਜਵਾਨਾਂ ਨਸ਼ਿਆਂ ਦਾ ਮਾਰੂ ਰਾਹ ਛੱਡ ਕੇ ਸਰੀਰਕ ਤੇ ਮਾਨਸਿਕ ਤੰਦਰੁਸਤੀ ਤੇ ਜ਼ੋਰ ਦੇਣ ਲਈ ਅਪੀਲ ਕੀਤੀ।ਪਰਵਤਾਰੋਹਨ ਤੋਂ ਇਲਾਵਾ ਸ੍ਰੀ ਕਲੇਰ ਨੂੰ ਕਿਤਾਬਾਂ ਲਿਖਣ ਦਾ ਸ਼ੌਕ ਵੀ ਹੈ। ਇਸੇ ਰੁਚੀ ਤਹਿਤ ਉਹ ਕਈ ਮਸ਼ਹੂਰ ਅਖ਼ਬਾਰਾਂ ਤੇ ਰਸਾਲਿਆਂ ਲਈ ਲਗਾਤਾਰ ਲਿਖਦੇ ਰਹਿੰਦੇ ਹਨ।ਹਾਲ ਹੀ ਵਿੱਚ ਉਨਾਂ ਨੇ ‘ਨਿਊ ਇੰਡੀਆ – ਦ ਰੀਐਲਟੀ ਰੀਲੋਡਡ’ ਨਾਂ ਦੀ ਕਿਤਾਬ ਲਿਖੀ ਹੈ ਜਿਸ ਵਿੱਚ ਭਾਰਤ ਦੀ ਵੱਸੋਂ ਨੂੰ ਪ੍ਰਭਾਵਿਤ ਕਰਨ ਵਾਲੇ 40 ਮੁੱਖ ਮੁੱਦਿਆਂ ਨੂੰ ਉਭਾਰਿਆ ਗਿਆ ਹੈ। ਇਸ ਕਿਤਾਬ ਦੀ ਸਮੀਖਿਆ ਰਸਕਿਨ ਬਾਂਡ, ਸ਼ੋਭਾ ਡੀ ਅਤੇ ਇੰਡੀਆ ਟੁਡੇ ਦੇ ਰਾਜਦੀਪ ਸਰਦੇਸਾਈ ਵਰਗੇ ਨਾਮਵਰ ਲੇਖਕਾਂ ਵੱਲੋਂ ਕੀਤੀ ਗਈ ਹੈ।


