- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੰਜਾਬ ਪੁਲਿਸ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਬੁਲੇਟਪਰੂਫ ਗੱਡੀ ਤੇ ਨੀਮ ਫ਼ੌਜੀ ਦਸਤੇ ਦੇਣ ਦੀ ਸਿਫਾਰਿਸ਼
ਚੰਡੀਗੜ੍ਹ – ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿਧੂ ਦੀ ਸੁਰਖਿਆ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਕਾਂਗਰਸ ਲਈ ਤਿੰਨ ਸੂਬਿਆਂ ਛਤੀਸਗੜ੍ਹ, ਰਾਜਸਥਾਨ ਤੇ ਮੱਧ ਪ੍ਰਦੇਸ਼ ਵਿਚ ਚੋਣ ਪ੍ਰਚਾਰ ਕਰ ਚੁਕੇ ਅਤੇ ਪਾਕਿਸਤਾਨ ਨਾਲ ਕਰਤਾਰਪੁਰ ਲਾਂਘੇ ਦਾ ਮਸਲਾ ਚੁਕਣ ਕਰਕੇ ਸ. ਸਿਧੂ ਦੀ ਪ੍ਰਸਿਧੀ ਕਾਫ਼ੀ ਫੈਲ ਗਈ ਹੈ। ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਅਤੇ ਡੀ.ਜੀ.ਪੀ. (ਇੰਟੈਲੀਜੈਂਸ) ਦਿਨਕਰ ਗੁਪਤਾ ਵਲੋਂ ਸ: ਸਿਧੂ ਨਾਲ ਮੀਟਿੰਗ ਕਰ ਕੇ ਬੁਲੇਟ ਪਰੂਫ ਗਡੀ ਅਤੇ ਕੇਂਦਰੀ ਸਨਅਤੀ ਸੁਰਖਿਆ ਬੱਲ ਦੀ ਸਕਿਉਰਿਟੀ ਦੇਣ ਬਾਰੇ ਗਲਬਾਤ ਕੀਤੀ ਹੈ। ਸੀ.ਆਈ.ਐਸ.ਐਫ. ਭਾਰਤ ਦੇ ਸਾਰੇ ਹਵਾਈ ਅਡਿਆਂ ਦੀ ਸੁਰਖਿਆ ਸਾਂਭਦੀ ਹੈ। ਇਸ ਦੇ ਨਾਲ ਹੀ ਸਿਧੂ ਨੂੰ ਬੁਲੇਟ ਪਰੂਫ ਗਡੀ ਵੀ ਦਿਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕਾਂਗਰਸ ਹਾਈ ਕਮਾਨ ਵਲੋਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜੇ ਪਤਰ ਰਾਹੀਂ ਵੀ ਸਿੱਧੂ ਦੀ ਸੁਰਖਿਆ ਵਧਾਉਣ ਦੀ ਮੰਗ ਕੀਤੀ ਗਈ ਸੀ ਅਤੇ ਹੁਣ ਪੰਜਾਬ ਸਰਕਾਰ ਵੀ ਸਿਧੂ ਦੀ ਸੁਰਖਿਆ ਲਈ ਫਿਕਰਮੰਦ ਹੋ ਗਈ ਹੈ।ਸ. ਸਿੱਧੂ ਹੁਣ ਕਾਂਗਰਸ ਦੇ ਵੱਡੇ ਕੱਦ ਵਾਲੇ ਕੌਮੀ ਨੇਤਾ ਬਣ ਗਏ ਹਨ। ਗਾਂਧੀ ਪਰਿਵਾਰ ਨਾਲ ਸਿੱਧੇ ਸਬੰਧਾਂ ਦੇ ਚਲਦਿਆਂ ਉਨ੍ਹਾਂ ਦੀ ਹਰ ਪਾਸੇ ਤੂਤੀ ਬੋਲ ਰਹੀ ਹੈ। ਖੂਫੀਆ ਏਜੰਸੀਆਂ ਇਸ ਗੱਲ ਤੋਂ ਚਿੰਤਤ ਹਨ ਕਿ ਉਨ੍ਹਾਂ ਲਈ ਜਾਨੀ ਨੁਕਸਾਨ ਦੇ ਖਤਰੇ ਵਧ ਰਹੇ ਹਨ।


