ਪੰਜਾਬ ਰਾਜ ਮਹਿਲਾ ਕਮਿਸ਼ਨ ਦਾ ਦਫ਼ਤਰ ਐਸ.ਏ.ਐਸ.ਨਗਰ ਵਿਖੇ ਤਬਦੀਲ

ਚੰਡੀਗੜ੍ਹ – ਪੰਜਾਬ ਰਾਜ ਮਹਿਲਾ ਕਮਿਸ਼ਨ ਦਾ ਦਫ਼ਤਰ ਚੰਡੀਗੜ੍ਹ ਤੋਂ ਐਸ.ਏ.ਐਸ.ਨਗਰ (ਮੁਹਾਲੀ) ਵਿਖੇ ਤਬਦੀਲ ਹੋ ਗਿਆ ਹੈ।ਮਹਿਲਾ ਕਮਿਸ਼ਨ ਦੇ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਚੰਡੀਗੜ੍ਹ ਸਥਿਤ ਦਫਤਰ ਪੰਜਵੀਂ ਮੰਜ਼ਿਲ ਤੇ ਸਥਿਤ ਸੀ ਜਿਸ ਕਾਰਨ ਮਹਿਲਾਵਾਂ ਨਾਲ ਸਬੰਧਤ ਵੱਖ-ਵੱਖ ਕੇਸਾਂ ਵਿੱਚ ਨਾਲ ਆਉਂਣ ਵਾਲੇ ਬਜ਼ੁਰਗਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਇਸ ਲਈ ਕਮਿਸ਼ਨ ਦੇ ਦਫ਼ਤਰ ਨੂੰ ਐਸ.ਸੀ.ਉ.ਨੰ 5, ਫੇਜ਼ 1 ਮੁਹਾਲੀ ਵਿਖੇ ਤਬਦੀਲ ਕੀਤਾ ਗਿਆ ਹੈ।

VIA PUNJAB