- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੰਜਾਬ ਵਿੱਚ ਵਿਸ਼ਵ ਦਾ ਸਭ ਤੋ ਵੱਡਾ ਡਰੱਗ ਜਾਗਰੂਕਤਾ ਮੁਹਿੰਮ ਜਲਦੀ ਹੀ ਸ਼ੁਰੂ ਹੋਵੇਗਾ
14 ਅਨਏਡਿਡ ਕਾਲੇਜਿਸ ਦੀ ਐਸੋਸਿਏਸ਼ਨ, ਜੈਕ 30 ਜੁਲਾਈ ਨੂੰ ਪ੍ਰੋਗਰਾਮ ਸ਼ੁਰੂ ਕਰੇਗੀ
ਮੋਹਾਲੀ – ਵਿਸ਼ਵ ਦੀ ਸਭ ਤੋ ਵੱਡੀ ਐਂਟੀ ਡਰੱਗ ਦੀ ਜਾਗਰੂਕਤਾ ਮੁਹਿੰਮ 30 ਜੁਲਾਈ ਨੂੰ ਪੰਜਾਬ ਵਿੱਚ ਸ਼ੁਰੂ ਕੀਤੀ ਜਾਵਗੀ। ਇਸ ਮੁਹਿੰਮ ਵਿੱਚ ਪੰਜਾਬ ਦੇ 5 ਲੱਖ ਤੋ ਵੱਧ ਨੌਜਵਾਨ ਨਸ਼ਿਆਂ ਦੀ ਬੁਰਾਈ ਵਿਰੁੱਧ ਲੜਨ ਦੀ ਸਹੁੰ ਚੁੱਕਣਗੇ ਅਤੇ ਨਵੇਂ ਵਿਸ਼ਵ ਰਿਕਾਰਡ ਬਣਾਉਣ ਦੀ ਕੋਸ਼ਿਸ਼ ਕਰਨਗੇ। ਇਹ ਫੈਸਲਾ ਪੰਜਾਬ ਦੇ ਅਨਏਡਿਡ ਕਾਲੇਜਿਸ ਦੇ 14 ਵੱਖੋ-ਵੱਖਰੇ ਐਸੋਸਿਏਸ਼ਨਾਂ ਦੀ ਜੁਆਇੰਟ ਐਕਸ਼ਨ ਕਮੇਟੀ (ਜੈਕ) ਦੁਆਰਾ ਸ਼੍ਰੀ ਅਸ਼ਵਨੀ ਸੇਖੜੀ, ਚੈਅਰਮੈਨ, ਜੈਕ ਦੀ ਅਗਵਾਈ ਵਿੱਚ ਕੀਤਾ ਗਿਆ। ਮੁਹਿੰਮ 30 ਜੁਲਾਈ ਨੂੰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਸ਼ੁਰੂ ਕੀਤੀ ਜਾਵੇਗੀ। ਕਟਾਰੀਆ ਨੇ ਅੱਗੇ ਕਿਹਾ ਕਿ ਇਸ ਤੋ ਬਾਅਦ ਪੰਜਾਬ ਦੇ 22 ਜਿਲਿਆਂ ਦੇ 1600 ਤੋ ਵੱਧ ਕਾਲੇਜਿਸ ਵਿੱਚ ਇਹ ਮੁਹਿੰਮ ਸ਼ੁਰੂ ਹੋਵੇਗੀ।ਅਸ਼ਵਨੀ ਸੇਖੜੀ ਨੇ ਦੱਸਿਆ ਕਿ ਲਾਂਚ ਕਰਨ ਤੋ ਬਾਅਦ ਇਹ ਮੁਹਿੰਮ ਪੰਜਾਬ ਦੇ 5 ਲੱਖ ਨੌਜਵਾਨਾਂ ਰਾਹੀ ਹਰ ਤਹਿਸੀਲ/ ਮੰਡਲ/ ਬਲਾਕ/ ਤਾਲੂਕਾ, ਨਗਰ ਪਾਲਿਕਾਵਾਂ, ਨਗਰ ਪੰਚਾਇਤਾਂ, ਪਿੰਡ ਦੀਆਂ ਪੰਚਾਇਤਾਂ ਆਦਿ ਵਿੱਚ ਵੀ ਚਲਾਇਆ ਜਾਵੇਗਾ। ਡਾ: ਜੇ.ਐਸ. ਧਾਲੀਵਾਲ, ਪ੍ਰਧਾਨ, ਪੰਜਾਬ ਅਨਏਡਿਡ ਟੈਕਨੀਕਲ ਇੰਸਟੀਚਿਊਸ਼ਨ ਐਸੋਸਿਏਸ਼ਨ, ਡਾ:ਅੰਸ਼ੂ ਕਟਾਰੀਆ, ਪ੍ਰੈਜ਼ੀਡੈਂਟ, ਪੁੱਕਾ; ਸ: ਜਗਜੀਤ ਸਿੰਘ, ਬੀ.ਐੱਡ ਫੈਡਰੇਸ਼ਨ; ਸ਼੍ਰੀ ਚਰਨਜੀਤ ਵਾਲੀਆਂ, ਪ੍ਰਧਾਨ, ਨਰਸਿੰਗ ਕਾਲੇਜ ਐਸੋਸਿਏਸ਼ਨ; ਸ: ਅਨਿਲ ਚੋਪੜਾ, ਕਨਫੈਡਰੇਸ਼ਨ ਆਫ ਪੰਜਾਬ ਅਨਏਡਿਡ ਇੰਸਟੀਚਿਊਸ਼ਨ; ਸ: ਗੁਰਮੀਤ ਸਿੰਘ ਧਾਲੀਵਾਲ, ਅਕੈਡਮਿਕ ਐਡਵਾਇਜ਼ਰੀ ਫੋਰਮ (ਏਏਐਫ) ; ਸ: ਨਿਰਮਲ ਸਿੰਘ, ਈ.ਟੀ.ਟੀ ਫੈਡਰੇਸ਼ਨ ; ਸ਼੍ਰੀ ਜਸਨੀਕ ਸਿੰਘ, ਬੀ.ਐਡ ਐਸੋਸਿਏਸ਼ਨ, ਪੀ ਯੂ; ਸ: ਸੁਖਮੰਦਰ ਸਿੰਘ ਚੱਠਾ, ਪੰਜਾਬ ਅਨਏਡਿਡ ਡਿਗਰੀ ਕਾਲੇਜਿਸ ਐਸੋਸਿਏਸ਼ਨ (ਪੀਯੂਡੀਸੀਏ); ਸ਼੍ਰੀ ਸ਼ਿਮਾਂਸ਼ੂ ਗੁਪਤਾ ਆਈਟੀਆਈ ਐਸੋਸਿਏਸ਼ਨ; ਸ: ਰਜਿੰਦਰ ਸਿੰਘ ਧਨੋਆ, ਪੋਲੌਟੈਕਨਿਕ ਐਸੋਸਿਏਸ਼ਨ; ਸ: ਵਿਪਿਨ ਸ਼ਰਮਾ, ਕਨਫੈਡਰੇਸ਼ਨ ਆਫ ਪੰਜਾਬ ਅਨਏਡਿਡ ਕਾਲੇਜਿਸ ਐਸੋਸਿਏਸ਼ਨ; ਡਾ: ਸਤਵਿੰਦਰ ਸੰਧੂ, ਬੀ.ਐੱਡ ਐਸੋਸਿਏਸ਼ਨ, ਜੀਐਨਡੀਯੂ ਕਾਲਜ ਆਦਿ ਵੀ ਮੌਜੂਦ ਸਨ।


