- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੰਜਾਬ ਸ਼ਹਿਰੀ ਯੋਜਨਾਜਬੰਦੀ ਵਿਭਾਗ ਵੱਲੋਂ ਏਕੀਕਿ੍ਰਤ ਜ਼ੋਨਿੰਗ ਨਿਯਮਾਂ ਵਿੱਚ ਸੋਧ
ਜਨਤਾ ਕੋਲੋਂ 8 ਅਗਸਤ ਤੱਕ ਸੁਝਾਅ ਮੰਗੇ
ਚੰਡੀਗੜ – ਪੰਜਾਬ ਟਾਊਨ ਐਂਡ ਕੰਟਰੀ ਪਲੈਨਿੰਗ (ਟੀ.ਸੀ.ਪੀ.) ਵਿਭਾਗ ਵੱਲੋਂ ਪੰਜਾਬ ਅਰਬਨ ਪਲੈਨਿੰਗ ਐਂਡ ਡਿਵੈੱਲਪਮੈਂਟ ਬਿਲਡਿੰਗ ਰੂਲਜ਼ ਨੋਟੀਫਾਈ ਕਰਨ ਦੇ ਨਾਲ ਨਾਲ ਸੂਬੇ ਦੇ ਸ਼ਹਿਰਾਂ ਲਈ ਮਾਸਟਰ ਪਲਾਨਜ਼ ਤਿਆਰ ਕੀਤੇ ਗਏ ਹਨ। ਦੱਸਣਯੋਗ ਹੈ ਕਿ ਵੱਖ-ਵੱਖ ਮਾਸਟਰ ਪਲਾਨਜ਼ ਲਈ ਵੱਖਰੇ ਜ਼ੋਨਿੰਗ ਨਿਯਮ ਹੋਣ ਕਾਰਨ ਆਮ ਜਨਤਾ ਨੂੰ ਮੁਸ਼ਕਲ ਆਉਂਦੀ ਸੀ। ਇਸ ਸਮੱਸਿਆ ਦੇ ਹੱਲ ਅਤੇ ਨਿਯਮਾਂ ਵਿੱਚ ਇਕਸਾਰਤਾ ਲਿਆਉਣ ਲਈ ਸਾਲ 2018 ਵਿੱਚ ਏਕੀਕਿ੍ਰਤ ਜ਼ੋਨਿੰਗ ਨਿਯਮ (ਯੂਨੀਫਾਇਡ ਜ਼ੋਨਿੰਗ ਰੈਗੂਲੇਸ਼ਨਜ਼) ਤਿਆਰ ਕਰ ਕੇ ਨੋਟੀਫਾਈ ਕੀਤੇ ਗਏ ਸਨ।ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਜ਼ੋਨਿੰਗ ਨਿਯਮਾਂ ਨੂੰ ਲਾਗੂ ਕਰਨ ਸਮੇਂ ਇਨਾਂ ਦੀ ਇਮਾਰਤੀ ਨਿਯਮਾਂ ਨਾਲ ਇਕਸਾਰਤਾ ਦੀ ਲੋੜ ਵੀ ਮਹਿਸੂਸ ਕੀਤੀ ਗਈ ਤਾਂ ਜੋ ਸੂਬੇ ਵਿੱਚ ਯੋਜਨਾਬੱਧ ਅਤੇ ਨਿਯਮਬੱਧ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇ।ਉਨਾਂ ਦੱਸਿਆ ਕਿ ਜ਼ੋਨਿੰਗ ਨਿਯਮਾਂ ਤੇ ਇਮਾਰਤੀ ਨਿਯਮਾਂ ਵਿੱਚ ਇਕਸਾਰਤਾ ਲਿਆਉਣ ਬਾਰੇ ਪੰਜਾਬ ਰੀਜਨਲ ਐਂਡ ਟਾਊਨ ਪਲੈਨਿੰਗ ਐਂਡ ਡਿਵੈੱਲਪਮੈਂਟ ਬੋਰਡ (ਪੀ.ਆਰ.ਟੀ.ਪੀ.ਡੀ.ਬੀ.) ਦੀਆਂ ਪਿਛਲੀਆਂ ਦੋ ਮੀਟਿੰਗਾਂ ਵਿੱਚ ਵਿਚਾਰ-ਵਟਾਂਦਰਾ ਕੀਤਾ ਗਿਆ। ਬੋਰਡ ਨੂੰ ਇਮਾਰਤੀ ਨਿਯਮਾਂ ਨਾਲ ਇਕਸਾਰਤਾ ਲਈ ਏਕੀਕਿ੍ਰਤ ਜ਼ੋਨਿੰਗ ਨਿਯਮਾਂ ਵਿੱਚ ਸੋਧ ਦੀ ਲੋੜ ਤੋਂ ਜਾਣੂੰ ਕਰਵਾਇਆ ਗਿਆ। ਬੋਰਡ ਨੇ ਪ੍ਰਸਤਾਵ ਨੂੰ ਪ੍ਰਵਾਨ ਕਰਦਿਆਂ ਸ਼ਹਿਰੀ ਯੋਜਨਾਬੰਦੀ ਵਿਭਾਗ ਨੂੰ ਨਿਯਮਾਂ ਵਿੱਚ ਸੋਧ ਕਰਨ ਦਾ ਆਦੇਸ਼ ਦਿੰਦਿਆਂ ਜ਼ੋਨਿੰਗ ਨਿਯਮਾਂ ਨੂੰ ਅੰਤਿਮ ਰੂਪ ਦੇਣ ਵਾਸਤੇ ਆਮ ਜਨਤਾ ਪਾਸੋਂ ਇਤਰਾਜ਼/ਸੁਝਾਅ ਮੰਗਣ ਲਈ ਜਨਤਕ ਨੋਟਿਸ ਜਾਰੀ ਕਰਨ ਲਈ ਵੀ ਕਿਹਾ।ਪੰਜਾਬ ਖੇਤਰੀ ਤੇ ਸ਼ਹਿਰੀ ਯੋਜਨਾਬੰਦੀ ਬੋਰਡ ਦੇ ਹੁਕਮਾਂ ਦੀ ਪਾਲਣਾ ਤਹਿਤ ਸ਼ਹਿਰੀ ਯੋਜਨਾਬੰਦੀ ਵਿਭਾਗ ਵੱਲੋਂ ਯੂਨੀਫਾਇਡ ਲੈਂਡਯੂਜ਼ ਜ਼ੋਨਿੰਗ ਰੈਗੂਲੇਸ਼ਨਜ਼ ਦਾ ਖਰੜਾ … , … ਵੈੱਬਸਾਈਟਾਂ ’ਤੇ ਅਪਲੋਡ ਕੀਤਾ ਗਿਆ ਹੈ ਅਤੇ 8 ਅਗਸਤ, 2019 ਤੱਕ ਇਸ ਸਬੰਧੀ ਇਤਰਾਜ਼/ਸੁਝਾਅ ਮੰਗੇ ਗਏ ਹਨ। ਲੋਕ ਆਪਣੇ ਇਤਰਾਜ਼ ਤੇ ਸੁਝਾਅ ਸ਼ਹਿਰੀ ਯੋਜਨਾਬੰਦੀ ਦਫ਼ਤਰ, 6ਵੀਂ ਮੰਜ਼ਿਲ, ਪੁੱਡਾ ਭਵਨ, ਸੈਕਟਰ-62, ਐਸ.ਏ.ਐਸ. ਨਗਰ ਵਿਖੇ ਜਾਂ ਫਿਰ ਆਨਲਾਈਨ ਦਰਜ ਕਰਵਾ ਸਕਦੇ ਹਨ।ਸ੍ਰੀ ਸਰਕਾਰੀਆ ਨੇ ਕਿਹਾ ਕਿ ਜ਼ੋਨਿੰਗ ਨਿਯਮਾਂ ਨੂੰ ਨੋਟੀਫਾਈ ਕਰਨ ਦਾ ਅਸਲ ਮਕਸਦ ਲੋਕਾਂ ਦੇ ਨਿਯਮਾਂ ਬਾਰੇ ਸ਼ੰਕੇ ਅਤੇ ਉਲਝਣਾਂ ਨੂੰ ਦੂਰ ਕਰਨਾ ਹੈ, ਇਸ ਲਈ ਜਨਤਾ ਦੇ ਇਤਰਾਜ਼ਾਂ ਅਤੇ ਸੁਝਾਵਾਂ ਨੂੰ ਵਿਚਾਰਨਾ ਬਹੁਤ ਜ਼ਰੂਰੀ ਹੈ। ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਨਤਾ ਵੱਲੋਂ ਦਰਜ ਕਰਵਾਏ ਜਾ ਰਹੇ ਸੁਝਾਵਾਂ/ਇਤਰਾਜ਼ਾਂ ਨੂੰ ਸਬੰਧਤ ਅਧਿਕਾਰੀ ਸਮੇਂ ਸਮੇਂ ’ਤੇ ਚੈੱਕ ਕਰਨ ਅਤੇ ਜਨਤਾ ਦੀਆਂ ਯੋਗ ਮੰਗਾਂ ਨੂੰ ਖਰੜੇ ਵਿੱਚ ਸ਼ਾਮਲ ਕਰਨ ਤਾਂ ਜੋ ਇਨਾਂ ਨੂੰ ਬੋਰਡ ਦੀ ਅਗਲੀ ਮੀਟਿੰਗ ਵਿੱਚ ਵਿਚਾਰਿਆ ਜਾ ਸਕੇ।


