ਪੰਜਾਬ ਸਕੂਲ ਸਿਖਿਆ ਕਰਮਚਾਰੀ ਐਸੋ: ਚੋਣਾਂ ਵਿੱਚ ਸਰਬ ਸਾਂਝਾ ਮੁਲਾਜਮ ਭਲਾਈ ਗਰੁਪ ਦੀ ਭਾਰੀ ਜਿੱਤ

ਐਸ ਏ ਐਸ ਨਗਰ – ਪੰਜਾਬ ਸਕੂਲ ਸਿਖਿਆ ਬੋਰਡ ਕਰਮਚਾਰੀ ਐਸੋਸੀਏਸਨ ਚੋਣਾਂ ਵਿੱਚ ਸਰਬ ਸਾਂਝਾ ਮੁਲਾਜਮ ਭਲਾਈ ਗਰੁੱਪ (ਨੀਲਾ) ਦੀ ਭਾਰੀ ਜਿੱਤ ਹੋਈ ਹੈ| ਇਸ ਗਰੁੱਪ ਨੇ ਖਗੂੰੜਾ ਸੁਖਚੈਨ ਗਰੁਪ (ਲਾਲ ਗਰੁਪ ) ਨੂੰ ਭਾਰੀ ਵੋਟਾਂ ਨਾਲ ਹਰਾਇਆ ਹੈ| ਪ੍ਰਾਪਤ ਨਤੀਜਿਆਂ ਅਨੁਸਾਰ ਸਰਬ ਸਾਂਝਾ ਗਰੁਪ ਦੇ ਬਲਜਿੰਦਰ ਸਿੰਘ ਬਰਾੜ ਨੂੰ ਪ੍ਰਧਾਨਗੀ ਅਹੁਦੇ ਲਈ ਪਰਵਿੰਦਰ ਸਿੰਘ ਖੰਗੂੜਾ ਨੂੰ 259 ਵੋਟਾਂ ਨਾਲ ਹਰਾਇਆ| ਇਸੇ ਗਰੁਪ ਦੇ ਹੀ ਰਜਿੰਦਰ ਮੈਣੀ ਨੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਗੁਰਚਰਨ ਸਿੰਘ ਤਰਮਾਲਾ ਨੂੰ 217 ਵੋਟਾਂ ਨਾਲ ਹਰਾਇਆ| ਇਸੇ ਗਰੁਪ ਦੇ ਪ੍ਰਭਜੀਤ ਸਿੰਘ ਬੋਪਾਰਾਏ ਨੇ ਮੀਤ ਪ੍ਰਧਾਨ ਦੇ ਅਹੁਦੇ ਲਈ ਪਰਮਜੀਤ ਸਿੰਘ ਬੈਨੀਪਾਲ ਨੂੰ 260 ਵੋਟਾਂ ਨਾਲ ਹਰਾਇਆ| ਮੀਤ ਪ੍ਰਧਾਨ ਟੂ ਲਈ ਇਸੇ ਗਰੁਪ ਦੇ ਭੀਮ ਚੰਦ ਨੇ ਸਤਨਾਮ ਸਿੰਘ ਸੱਤਾ ਨੂੰ 246 ਵੋਟਾਂ ਨਾਲ ਹਰਾਇਆ| ਜੂਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਇਸੇ ਗਰੁਪ ਦੇ ਵਕੀਲ ਸਿੰਘ ਸਿੱਧੂ ਨੇ ਬਲਵਿੰਦਰ ਸਿੰਘ ਨੂੰ 238 ਵੋਟਾਂ ਨਾਲ ਹਰਾਇਆ| ਜਨਰਲ ਸਕੱਤਰ ਦੇ ਅਹੁਦੇ ਲਈ ਸੁਨੀਲ ਅਰੋੜਾ ਨੇ ਸੁਖਚੈਨ ਸਿੰਘ ਸੈਣੀ (ਮੌਜੂਦਾ ਪ੍ਰਧਾਨ) ਨੂੰ 231 ਵੋਟਾਂ ਨਾਲ ਹਰਾਇਆ| ਸਕੱਤਰ ਦੇ ਅਹੁਦੇ ਲਈ ਪਰਮਜੀਤ ਸਿੰਘ ਰੰਧਾਵਾ ਨੇ ਸਤਵੀਰ ਸਿੰਘ ਬਸਾਤੀ ਨੂੰ 238 ਵੋਟਾਂ ਨਾਲ ਹਰਾਇਆ| ਸੰਯੁਕਤ ਸਕੱਤਰ ਦੇ ਅਹੁਦੇ ਲਈ ਗੁਰਪ੍ਰੀਤ ਸਿੰਘ ਕਾਹਲੋਂ ਨੇ ਕੰਵਰਜੀਤ ਕੌਰ ਗਿਲ ਨੂੰ 261 ਵੋਟਾਂ ਨਾਲ ਹਰਾਇਆ| ਵਿੱਤ ਸਕੱਤਰ ਦੇ ਅਹੁਦੇ ਲਈ ਰਾਜ ਕੁਮਾਰ ਭਗਤ ਨੇ ਹਰਦੀਪ ਸਿੰਘ ਨੂੰ 266 ਵੋਟਾਂ ਨਾਲ ਹਰਾਇਆ| ਦਫਤਰ ਸਕੱਤਰ ਦੇ ਅਹੁਦੇ ਲਈ ਗੁਰਜੀਤ ਸਿੰਘ ਬੀਦੋਵਾਲੀ ਨੇ ਗੁਰਦੀਪ ਸਿੰਘ ਪਨੇਸਰ ਨੂੰ 248 ਵੋਟਾਂ ਨਾਲ ਹਰਾਇਆ| ਸੰਗਠਨ ਸਕੱਤਰ ਦੇ ਅਹੁਦੇ ਲਈ ਮਨੋਜ ਕੁਮਾਰ ਰਾਣਾ ਨੇ ਜਸਕਰਨ ਸਿੰਘ ਸਿੱਧੂ ਨੂੰ 253 ਵੋਟਾਂ ਨਾਲ ਹਰਾਇਆ| ਪ੍ਰੈਸ ਸਕੱਤਰ ਦੇ ਅਹੁਦੇ ਲਈ ਜਸਮੀਤ ਸਿੰਘ ਚੋਟੀਆਂ ਨੇ ਲਖਵਿੰਦਰ ਸਿੰਘ ਘੜੂੰਆਂ ਨੂੰ 251 ਵੋਟਾਂ ਨਾਲ ਹਰਾਇਆ| ਸਰਬ ਸਾਂਝਾ ਮੁਲਾਜਮ ਭਲਾਈ ਗਰੁਪ ਦੇ ਸਾਰੇ ਹੀ ਮਂੈਬਰ ਉਮੀਦਵਾਰ ਭਾਰੀ ਵੋਟਾਂ ਨਾਲ ਜੇਤੂ ਰਹੇ ਜਿਹਨਾਂ ਵਿੱਚ ਬਲਜਿੰਦਰ ਸਿੰਘ ਮਾਂਗਟ, ਗੁਰਇਕਬਾਲ ਸਿੰਘ, ਅਨਮੋਲਦੀਪ ਕੌਰ, ਦਵਿੰਦਰ ਸਿੰਘ,ਹਰਮਿੰਦਰ ਸਿੰਘ ਕਾਕਾ, ਕੰਵਰਦੀਪ ਸਿੰਘ ਬਾਗੜੀ, ਗੌਰਵ ਸਾਂਪਲਾ, ਸਰਬਜੀਤ ਸਿੰਘ, ਤੇਜ਼ ਕੋਰ, ਕੁਲਵੰਤ ਸਿੰਘ ਖੇਤਰੀ ਦਫਤਰ ਜਲੰਧਰ, ਬਲਵਿੰਦਰ ਸਿੰਘ ਨੰਦਗੜ੍ਹ, ਹਰਜਿੰਦਰ ਕੌਰ (ਰਾਜੂ), ਹਰਵਿੰਦਰ ਸਿੰਘ ਲੰਬੜ, ਦੇਵ ਰਾਜ ਚੁਣੇ ਗਏ| ਇਸ ਮੌਕੇ ਪੰਜਾਬ ਸਕੂਲ ਸਿਖਿਆ ਬੋਰਡ ਦੇ ਸਾਬਕਾ ਜਨਰਲ ਸਕੱਤਰ ਹਰਬੰਸ ਸਿੰਘ ਬਾਗੜੀ, ਸਾਬਕਾ ਪ੍ਰਧਾਨ ਗੁਰਦੀਪ ਸਿੰਘ ਢਿਲੋ ਅਤੇ ਰਣਜੀਤ ਸਿੰਘ ਮਾਣ ਨੇ ਜੇਤੂ ਟੀਮ ਨੂੰ ਵਧਾਈ ਦਿਤੀ|

VIA PUNJAB