- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੰਜਾਬ ਸਰਕਾਰ ਦੇ ‘ਰਾਖੀ ਬੰਪਰ’ ਨੇ ਦਿਹਾੜੀਦਾਰ ਨੂੰ ਬਣਾਇਆ ਕਰੋੜਪਤੀ
ਜ਼ਿਲਾ ਸੰਗਰੂਰ ਵਾਸੀ ਨੇ ਇਨਾਮੀ ਟਿਕਟ ਦਾ ਕਲੇਮ ਫਾਰਮ ਕਰਵਾਇਆ ਜਮਾਂ
ਚੰਡੀਗੜ – ਪੰਜਾਬ ਸਰਕਾਰ ਦੀ ਲਾਟਰੀ ‘ਰਾਖੀ ਬੰਪਰ-2018’ ਨੇ ਜ਼ਿਲਾ ਸੰਗਰੂਰ ਦੇ ਪਿੰਡ ਮੰਡਵੀ ਦੇ ਇਕ ਦਿਹਾੜੀਦਾਰ ਨੂੰ ‘ਕਰੋੜਪਤੀ’ ਬਣਾ ਦਿੱਤਾ ਹੈ। 29 ਅਗਸਤ ਨੂੰ ਕੱਢੇ ਗਏ ਡਰਾਅ ਵਿਚ ਡੇਢ-ਡੇਢ ਕਰੋੜ ਰੁਪਏ ਦੇ ਪਹਿਲੇ ਦੋ ਇਨਾਮਾਂ ਵਿਚੋਂ ਟਿਕਟ ਨੰਬਰ ਬੀ-660446 ਜ਼ਿਲਾ ਸੰਗਰੂਰ ਵਾਸੀ ਮਨੋਜ ਕੁਮਾਰ ਪੁੱਤਰ ਹਵਾ ਰਾਮ ਨੇ ਖਰੀਦੀ ਸੀ। ਮਨੋਜ ਕੁਮਾਰ ਨੇ ਅੱਜ ਲਾਟਰੀ ਵਿਭਾਗ ਦੇ ਡਾਇਰੈਕਟਰ ਟੀ.ਪੀ.ਐਸ ਫੂਲਕਾ ਨੂੰ ਮਿਲ ਕੇ ਆਪਣੀ ਇਨਾਮੀ ਟਿਕਟ ਦਾ ਕਲੇਮ ਕੀਤਾ ਅਤੇ ਟਿਕਟ ਦਸਤਾਵੇਜ਼ਾਂ ਸਮੇਤ ਵਿਭਾਗ ਦੇ ਦਫਤਰ ਵਿਚ ਜਮਾਂ ਕਰਵਾਈ। ਸ੍ਰੀ ਫੂਲਕਾ ਨੇ ਭਰੋਸਾ ਦਿੱਤਾ ਕਿ ਇਨਾਮੀ ਰਕਮ ਦੀ ਅਦਾਇਗੀ ਜਲਦ ਕਰ ਦਿੱਤੀ ਜਾਵੇਗੀ। ਮਨੋਜ ਨੇ ਦੱਸਿਆ ਕਿ ਉਹ ਇਕ ਦਿਹਾੜੀਦਾਰ ਮਜ਼ਦੂਰ ਹੈ ਅਤੇ ਉਸ ਨੇ ਟਿਕਟ ਵੀ ਉਧਾਰ ਪੈਸੇ ਲੈ ਕੇ ਜ਼ਿਲਾ ਸੰਗਰੂਰ ਦੇ ਇਕ ਡਾਕਘਰ ਤੋਂ ਖਰੀਦੀ ਸੀ। ਡੇਢ ਕਰੋੜ ਰੁਪਏ ਦਾ ਇਨਾਮ ਜਿੱਤਣ ‘ਤੇ ਮਨੋਜ ਨੇ ਡਾਢੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਸ ਨੇ ਪੰਜਾਬ ਸਰਕਾਰ ਵੱਲੋਂ ਪਾਰਦਰਸ਼ੀ ਤਰੀਕੇ ਨਾਲ ਕੱਢੇ ਜਾ ਰਹੇ ਲਾਟਰੀ ਡਰਾਅ ‘ਤੇ ਭਰੋਸਾ ਜਿਤਾਉੁਂਦਆਂ ਕਿਹਾ ਕਿ ਉਸ ਨੂੰ ਭੋਰਾ ਵੀ ਆਸ ਨਹੀਂ ਸੀ ਕਿ ਇਸ ਤਰੀਕੇ ਉਹ ਕਰੋੜਪਤੀ ਬਣ ਜਾਵੇਗਾ। ਮਨੋਜ ਨੇ ਕਿਹਾ ਕਿ ਇਸ ਇਨਾਮੀ ਰਾਸ਼ੀ ਨਾਲ ਹੁਣ ਉਸ ਦੀਆਂ ਕਈ ਵਿੱਤੀ ਮੁਸ਼ਕਿਲਾਂ ਤੋਂ ਛੁਟਕਾਰਾ ਹੋ ਜਾਵੇਗਾ।


