- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਆਈ.ਟੀ. ਪਲੇਟਫਾਰਮ ‘ਕੌਸ਼ਲ ਭਾਰਤ’ ਦੀ ਸੁਚੱਜੀ ਵਰਤੋਂ ਲਈ ਸਿਖਲਾਈ ਪ੍ਰੋਗਰਾਮ ਆਯੋਜਿਤ
ਡੀ.ਡੀ.ਯੂ-ਜੀ.ਕੇ.ਵਾਈ. ਪ੍ਰਾਜੈਕਟਾਂ ਨੂੰ ਸੁਚੱਜੇ ਢੰਗ ਨਾਲ ਲਾਗੂ ਕਰਨ ਅਤੇ ਮੋਨੀਟਰਿੰਗ ਲਈ “ਕੌਸਲ ਭਾਰਤ“ ਆਈ.ਟੀ. ਪਲੇਟਫਾਰਮ ਅਤੇ ਈ.ਆਰ.ਪੀ. ਪ੍ਰਣਾਲੀ ਤਿਆਰ ਕੀਤੀ ਗਈ ਹੈ
ਚੰਡੀਗੜ – ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਅੱਜ ਇੱਥੇ ਨੈਸ਼ਨਲ ਇੰਸਟੀਚਿਊਟ ਆਫ ਰੂਰਲ ਡਿਵੈਲਪਮੈਂਟ ਐਂਡ ਪੰਚਾਇਤੀ ਰਾਜ ਦੁਆਰਾ ਵਿਕਸਿਤ ਨਵੇਂ ਈ.ਆਰ.ਪੀ. ਪੋਰਟਲ ‘ਕੌਸ਼ਲ ਭਾਰਤ’ ਨੂੰ ਲਾਗੂ ਕਰਨ ਬਾਰੇ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਐਨ.ਆਈ.ਆਰ.ਡੀ. ਅਤੇ ਪੀ.ਆਰ., ਡੀ.ਡੀ.ਯੂ.- ਜੀ.ਕੇ.ਵਾਈ. ਦੇ ਵਿੰਗ ਡਾਇਰੈਕਟਰ (ਐਮ.ਐਂਡ.ਈ) ਸ੍ਰੀ ਸੰਕਰ ਦੱਤ ਕਬਦਲ ਨੇ ਪੰਜਾਬ ਵਿੱਚ ਡੀ.ਡੀ.ਯੂ.- ਜੀ ਕੇ ਵਾਈ ਪ੍ਰਾਜੈਕਟਾਂ ਦੇ ਸੁਚੱਜੇ ਢੰਗ ਨਾਲ ਲਾਗੂ ਕਰਨ ਅਤੇ ਮੋਨੀਟਰਿੰਗ ਨੂੰ ਯਕੀਨੀ ਬਣਾਉਣ ਲਈ ਇਕ ਸਾਂਝੇ “ਕੌਸਲ ਭਾਰਤ“ ਆਈ.ਟੀ. ਪਲੇਟਫਾਰਮ ਅਤੇ ਈ.ਆਰ.ਪੀ. ਪ੍ਰਣਾਲੀ ਦੀ ਪੇਸ਼ਕਾਰੀ ਦਿੱਤੀ। ਉਨਾਂ ਜਾਣਕਾਰੀ ਦਿੱਤੀ ਕਿ ਨਵਾਂ ਈ.ਆਰ.ਪੀ. ਪੋਰਟਲ ਵਧੇਰੇ ਪ੍ਰਭਾਵਸ਼ਾਲੀ, ਯੂਜਰ ਫਰੈਂਡਲੀ ਤੇ ਕਫਾਇਤੀ ਹੋਵੇਗਾ। ਇਸ ਐਪਲੀਕੇਸ਼ਨ ਦੀ ਮੁੱਖ ਵਿਸ਼ੇਸ਼ਤਾ ਆਨਲਾਈਨ ਪਲੇਸਮੈਂਟ ਵੈਰੀਫਿਕੇਸ਼ਨ ਅਤੇ ਕੰਮਪੂਟੇਸ਼ਨ ਸਪੋਰਟ ਹੈ।ਸ੍ਰੀ ਡੀ.ਕੇ. ਤਿਵਾੜੀ ਪ੍ਰਮੁੱਖ ਸਕੱਤਰ ਤਕਨੀਕੀ ਸਿੱਖਿਆ ਕਮ ਐਮ.ਡੀ., ਪੀ.ਐਸ.ਡੀ.ਐਮ. ਨੇ ਕਿਹਾ ਕਿ ਪੰਜਾਬ ਹੁਨਰ ਵਿਕਾਸ ਮਿਸਨ ਵਲੋਂ ਨਵੇਂ ਈ.ਆਰ.ਪੀ. ਪੋਰਟਲ ਨੂੰ ਜਲਦ ਅਪਣਾਇਆ ਜਾਵੇਗਾ ਜਿਸ ਤੋਂ ਬਾਅਦ ਪੰਜਾਬ ਸੂਬੇ ਵਿਚਲੇ ਭਾਈਵਾਲਾਂ ਲਈ ਸਿਖਲਾਈ ਪ੍ਰੋਗਰਾਮਾਂ ਦੀ ਲੜੀ ਸ਼ੁਰੂ ਕੀਤੀ ਜਾਵੇਗੀ। ਉਨਾਂ ਅੱਗੇ ਕਿਹਾ ਕਿ ਐਨ.ਆਈ.ਆਰ.ਡੀ.ਅਤੇ ਪੀ.ਆਰ. ਵੱਲੋਂ ਡੀ.ਡੀ.ਯੂ.- ਜੀ.ਕੇ.ਵਾਈ. ਪ੍ਰਾਜੈਕਟ ਲਈ ਸੈਂਟਰਲ ਟੈਕਨੀਕਲ ਸਪੋਰਟ ਏਜੰਸੀ (ਸੀ.ਟੀ.ਐਸ.ਏ.) ਦੇ ਤੌਰ ‘ਤੇ ਸੂਬੇ ਵਿਚ ਸਿਖਲਾਈ ਅਤੇ ਮੋਨੀਟਰਿੰਗ ਸਪੋਰਟ ਲਈ ਇੱਕ ਪ੍ਰੋਜੈਕਟ ਅਫਸਰ ਨਿਯੁਕਤ ਕੀਤਾ ਗਿਆ ਹੈ। ਇਹ ਪ੍ਰਕਿਰਿਆ ਪੰਜਾਬ ਸੂਬੇ ਵਿੱਚ ਡੀ.ਡੀ.ਯੂ.- ਜੀ.ਕੇ.ਵਾਈ. ਪ੍ਰਾਜੈਕਟਾਂ ਦੀ ਸਮਾਂਬੱਧ ਤੇ ਪ੍ਰਭਾਵਸ਼ਾਲੀ ਕਾਰਵਾਈ ਅਤੇ ਵਿੱਤੀ ਨਿਗਰਾਨੀ ਨੂੰ ਯਕੀਨੀ ਬਣਾਏਗੀ।


