ਪੱਤਰਕਾਰਾਂ ਦੇ ਵਫਦ ਨੇ ਸਿਹਤ ਮੰਤਰੀ ਨੂੰ ਸਿਹਤ ਬੀਮਾ ਯੋਜਨਾ ਤਹਿਤ ਲਾਭ ਦੇਣ ਲਈ ਦਿੱਤਾ ਮੈਮੋਰੈਂਡਮ

ਚੰਡੀਗੜ – ਅੱਜ ਇਥੇ ਪੰਜਾਬ ਅਤੇ ਚੰਡੀਗੜ ਜਰਨਲਿਸਟ ਯੂਨੀਅਨ ਦੇ ਵਫਦ ਵਲੋਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੂੰ ਪੰਜਾਬ ਦੇ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਸਿਹਤ ਬੀਮਾ ਯੋਜਨਾ ਦੇ ਲਾਭ ਦੇਣ ਸਬੰਧੀ ਇਕ ਮੈਮੋਰੈਂਡਮ ਦਿੱਤਾ। ਇਸ ਬਾਰੇ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਵਫਦ ਨੂੰ ਭਰੋਸਾ ਜਤਾਇਆ ਕਿ ਪੰਜਾਬ ਸਰਕਾਰ ਇਸ ਮਾਮਲੇ ‘ਤੇ ਗੰਭੀਰਤਾ ਨਾਲ ਵਿਚਾਰ ਕਰੇਗੀ। ਇਸ ਮੋਕੇ ਬਲਵਿੰਦਰ ਸਿੰਘ ਜੰਮੂ, ਪੰਜਾਬ ਅਤੇ ਚੰਡੀਗੜ ਜਨਰਲਸਿਟ ਯੂਨਿਅਨ ਦੇ ਪ੍ਰਧਾਨ, ਜੈ ਸਿੰਘ ਛਿੱਬਰ, ਸਕੱਤਰ, ਹਰਕੰਵਲਜੀਤ ਸਿੰਘ ਸੀਨੀਅਰ ਪੱਤਰਕਾਰ, ਅਸ਼ਵਨੀ ਚਾਵਲਾ ਮੈਂਬਰ, ਗੁਰਉਪਦੇਸ਼ ਸਿੰਘ ਭੁੱਲਰ ਮੈਂਬਰ ਹਾਜਰ ਸਨ।

VIA PUNJAB