- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਫਲਾਂ ਤੇ ਸਬਜ਼ੀਆਂ ਉਤੇ ਨਹੀਂ ਲੱਗ ਸਕਣਗੇ ਸਟਿੱਕਰ
ਫੂਡ ਸੇਫਟੀ ਕਮਿਸ਼ਨਰ ਵੱਲੋਂ ਮਨਾਹੀ ਦੇ ਹੁਕਮ ਜਾਰੀ
ਚੰਡੀਗੜ – ਫੂਡ ਸੇਫਟੀ ਕਮਿਸ਼ਨਰ ਵੱਲੋਂ ਫਲਾਂ ਅਤੇ ਸਬਜ਼ੀਆਂ ਉੱਤੇ ਸਟਿੱਕਰ ਨਾ ਚਿਪਕਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਸਬੰਧੀ ਫੂਡ ਸੇਫਟੀ ਕਮਿਸ਼ਨਰ ਪੰਜਾਬ ਵੱਲੋਂ ਰਾਜ ਵਿੱਚ ਕੰਮ ਕਰ ਰਹੀਆਂ ਸਾਰੀਆਂ ਫੂਡ ਸੇਫਟੀ ਟੀਮਾਂ ਨੂੰ ਪੱਤਰ ਜਾਰੀ ਕਰ ਕੇ ਹੁਕਮ ਦਿੱਤੇ ਗਏ ਹਨ ਕਿ ਸੂਬੇ ਦੀਆਂ ਮੰਡੀਆਂ ਅਤੇ ਸਬਜ਼ੀਆਂ ਤੇ ਫਲਾਂ ਦੇ ਧੰਦੇ ਨਾਲ ਜੁੜੇ ਸਾਰੇ ਵਪਾਰੀਆਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾਵੇ ਕਿ ਸਟਿੱਕਰ ਵਾਲੇ ਫਲ ਤੇ ਸਬਜ਼ੀਆਂ ਦਾ ਖਰੀਦ ਵੇਚ ਨਾ ਕੀਤੀ ਜਾਵੇ। ਇਸ ਸਬੰਧੀ ਸ੍ਰੀ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਫਲਾਂ ਅਤੇ ਸਬਜ਼ੀਆਂ ਦੀ ਗੁਣਵੱਤਾ, ਕੀਮਤ ਤੇ ਹੋਰ ਜਾਣਕਾਰੀ ਪ੍ਰਦਾਨ ਕਰਨ ਦੇ ਉਦੇਸ਼ ਨਾਲ ਖੁਰਾਕੀ ਵਸਤਾਂ ਉਤੇ ਸਟਿੱਕਰ ਚਿਪਕਾਉਣ ਦਾ ਰੁਝਾਨ ਪੂਰੀ ਦੁਨੀਆ ਵਿੱਚ ਆਮ ਵਰਤਾਰਾ ਹੈ ਪਰ ਜ਼ਿਆਦਾਤਰ ਇਹ ਪਾਇਆ ਗਿਆ ਹੈ ਕਿ ਇਹ ਸਟਿੱਕਰ ਸਬਜ਼ੀਆਂ ਅਤੇ ਫਲਾਂ ਜਿਵੇਂ ਸੇਬ, ਕੀਵੀ, ਅੰਬ, ਕੇਲਾ, ਸੰਤਰਾ, ਨਾਸ਼ਪਾਤੀ, ਰੰਗ ਬਿਰੰਗੀਆਂ ਸ਼ਿਮਲਾ ਮਿਰਚਾਂ ਆਦਿ ਦੀ ਬਾਹਰੀ ਪਰਤ ਉਪਰ ਸਿੱਧੇ ਤੌਰ ‘ਤੇ ਚਿਪਕਾਏ ਹੁੰਦੇ ਹਨ। ਸ੍ਰੀ ਪੰਨੂ ਨੇ ਕਿਹਾ ਪੰਜਾਬ ਵਿੱਚ ਇਹ ਦੇਖਿਆ ਗਿਆ ਹੈ ਕਿ ਵਪਾਰੀ ਵੱਲੋਂ ਆਪਣੇ ਪਦਾਰਥਾਂ ਨੂੰ ਚੰਗੀ ਗੁਣਵੱਤਾ ਦਾ ਦਰਸਾਉਣ ਲਈ ਜਾਂ ਕਿਸੇ ਕਿਸਮ ਦੀ ਖਾਮੀ ਨੂੰ ਛਪਾਉਣ ਲਈ ਸਟਿੱਕਰ ਲਾਏ ਜਾਂਦੇ ਹਨ। “ਟੈਸਟਡ ਓਕੇ”,“ਗੁੱਡ ਕੁਆਲਟੀ” ਜਾਂ “ਪਦਾਰਥ ਦਾ ਨਾਮ” ਆਦਿ ਸ਼ਬਦ ਸਟਿੱਕਰਾਂ ਉਤੇ ਲਿਖੇ ਹੁੰਦੇ ਹਨ ਅਤੇ ਇਨਾਂ ਸਟਿੱਕਰਾਂ ਦੀ ਕੋਈ ਉਪਯੋਗਤਾ ਨਹੀਂ ਹੁੰਦੀ। ਇਨਾਂ ਸਟਿੱਕਰਾਂ ਨੂੰ ਚਿਪਕਾਉਣ ਲਈ ਕਈ ਕਿਸਮ ਦੇ ਪਦਾਰਥ ਵਰਤੇ ਜਾਂਦੇ ਹਨ , ਜਿਨਾਂ ਦੀ ਗੁਣਵੱਤਾ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਸਬੰਧੀ ਕੀਤੇ ਅਧਿਐਨ ਤੋਂ ਇਹ ਤੱਥ ਸਾਹਮਣੇ ਆਇਆ ਹੈ ਕਿ ਚਿਪਕਾਉਣ ਲਈ ਵਰਤੇ ਜਾਂਦੇ ਸਰਫੈਕਟੈਂਟਸ ਵਰਗੇ ਪਦਾਰਥਾਂ ਵਿੱਚ ਕਈ ਕਿਸਮ ਦੇ ਜ਼ਹਿਰੀਲੇ ਤੱਤ ਮੌਜੂਦ ਹਨ। ਉਨਾਂ ਕਿਹਾ ਕਿ ਆਮ ਤੌਰ ‘ਤੇ ਲੋਕ ਫਲਾਂ ਤੇ ਸਬਜ਼ੀਆਂ ਤੋਂ ਸਟਿੱਕਰ ਉਤਾਰ ਕੇ ਇਨਾਂ ਪਦਾਰਥਾਂ ਨੂੰ ਵਰਤ ਲੈਂਦੇ ਹਨ, ਜਦੋਂ ਕਿ ਚਿਪਕਾਉਣ ਵਾਲੇ ਪਦਾਰਥ ਦੇ ਕੁਝ ਅੰਸ਼ ਇਨਾਂ ਪਦਾਰਥਾਂ ਵਿੱਚ ਘਰ ਕਰ ਜਾਂਦੇ ਹਨ। ਖੁੱਲੇ ਬਾਜ਼ਾਰਾਂ ਵਿੱਚ ਵਿਕਦੇ ਫਲਾਂ ਤੇ ਸਬਜ਼ੀਆਂ ਵਿੱਚ ਸੂਰਜ ਦੀ ਤਪਸ਼ ਅਤੇ ਰੌਸ਼ਨੀ ਹਾਨੀਕਾਰਕ ਕੈਮੀਕਲਾਂ ਦੇ ਸੰਚਾਰ ਨੂੰ ਵਧਾਉਣ ਵਿੱਚ ਸਹਿਯੋਗੀ ਸਿੱਧ ਹੁੰਦੀ ਹੈ, ਜਿਸ ਕਾਰਨ ਛਿਲਕੇ ਵਾਲੇ ਫਲ ਤੇ ਸਬਜ਼ੀਆਂ ਵਿੱਚ ਇਸ ਕੈਮੀਕਲ ਨੂੰ ਨਿਗਲਣ ਦਾ ਖ਼ਤਰਾ ਹੋਰ ਵੀ ਵਧ ਜਾਂਦਾ ਹੈ। ਅਜਿਹੇ ਫਲ਼ ਤੇ ਸਬਜ਼ੀਆਂ ਦੀ ਵਿਕਰੀ ਨੂੰ ਰੋਕਣ ਅਤੇ ਵਪਾਰੀਆਂ ਨੂੰ ਫੂਡ ਸੇਫਟੀ ਅਤੇ ਸਟੈਂਡਰਡ ਐਕਟ, 2006 ਤੋਂ ਜਾਣੂੰ ਕਰਾਉਣ ਸਬੰਧੀ ਫੂਡ ਸੇਫਟੀ ਦੀਆਂ ਟੀਮਾਂ ਨੂੰ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ। ਇਸ ਐਕਟ ਮੁਤਾਬਕ ਕੋਈ ਵਪਾਰੀ ਅਸੁਰੱਖਿਅਤ ਖੁਰਾਕੀ ਵਸਤਾਂ ਦੀ ਵਿਕਰੀ, ਵੰਡ ਜਾਂ ਜਮਾਂਖੋਰੀ ਨਹੀਂ ਕਰ ਸਕਦਾ। ਟੀਮਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਕਿ ਵਪਾਰੀਆਂ ਨੂੰ ਜਾਣਕਾਰੀ ਦਿੱਤੀ ਜਾਵੇ ਕਿ ਜੇ ਸੁਪਰ ਮਾਰਕੀਟ ਵਾਂਗ ਗਰੇਡ, ਕੀਮਤ ਜਾਂ ਬਾਰਕੋਡ ਸਬੰਧੀ ਜਾਣਕਾਰੀ ਪ੍ਰਦਾਨ ਕਰਨ ਲਈ ਪਦਾਰਥਾਂ ‘ਤੇ ਸਟਿੱਕਰ ਲਾਉਣੇ ਲਾਜ਼ਮੀ ਵੀ ਹੋਣ ਤਾਂ ਇਨਾਂ ਸਟਿੱਕਰਾਂ ਨੂੰ ਸਿੱਧੇ ਤੌਰ ‘ਤੇ ਫਲਾਂ, ਸਬਜ਼ੀਆਂ ਦੀ ਪਰਤ ਉਤੇ ਨਾ ਲਾਇਆ ਜਾਵੇ, ਸਗੋਂ ਪਦਾਰਥ ਉਪਰ ਇਕ ਸੁਰੱਖਿਅਤ ਪਾਰਦਰਸ਼ੀ ਪਤਲੀ ਫਿਲਮ ਚੜਾ ਕੇ ਉਸ ਫਿਲਮ ‘ਤੇ ਸਟਿੱਕਰ ਲਾਇਆ ਜਾਵੇ। ਸਟਿੱਕਰਾਂ ਦੀ ਛਪਾਈ ਲਈ ਵਰਤੀ ਗਈ ਸਿਆਹੀ ਫੂਡ ਗਰੇਡ ਦੀ ਹੋਣੀ ਚਾਹੀਦੀ ਹੈ ਅਤੇ ਪਦਾਰਥ ਵਿੱਚ ਸੰਚਾਰਿਤ ਨਹੀਂ ਹੋਣੀ ਚਾਹੀਦੀ।ਗਾਹਕਾਂ ਨੂੰ ਸੁਚੇਤ ਕਰਦਿਆਂ ਸ੍ਰੀ ਪੰਨੂ ਨੇ ਕਿਹਾ ਕਿ ਇਹ ਜ਼ਰੂਰੀ ਨਹੀਂ ਕਿ ਸਟਿੱਕਰ ਲੱਗੇ ਫਲ਼ ਤੇ ਸਬਜ਼ੀਆਂ ਵਧੀਆ ਗੁਣਵੱਤਾ ਦੇ ਹੀ ਹੋਣ ਅਜਿਹੇ ਪਦਾਰਥਾਂ ਨੂੰ ਖ਼ਰੀਦਣ ਤੋਂ ਪਹਿਲਾਂ ਚੰਗੀ ਤਰਾਂ ਗੁਣਵੱਤਾ ਦੀ ਪਰਖ਼ ਕਰ ਲੈਣੀ ਚਾਹੀਦੀ ਹੈ। ਇਸ ਸਬੰਧੀ ਐਫ.ਐਸ.ਐਸ.ਏ.ਆਈ. ਵੱਲੋਂ ਜਾਰੀ ਕੀਤੀ ਐਡਵਾਇਜ਼ਰੀ ਨੂੰ ਮੁੜ ਦੁਹਰਾਉਂਦਿਆਂ ਸ੍ਰੀ ਪੰਨੂ ਨੇ ਕਿਹਾ ਕਿ ਫਲਾਂ ਤੇ ਸਬਜ਼ੀਆਂ ਨੂੰ ਖਾਣ ਤੋਂ ਪਹਿਲਾਂ ਸਟਿੱਕਰ ਨੂੰ ਚੰਗੀ ਤਰਾਂ ਉਤਾਰ ਦੇਣਾ ਚਾਹੀਦਾ ਹੈ। ਹਾਨੀਕਾਰਕ ਪਦਾਰਥ ਨੂੰ ਖਾਣ ਤੋਂ ਬਚਣ ਲਈ ਫਲਾਂ ਅਤੇ ਸਬਜ਼ੀਆਂ ‘ਤੇ ਸਟਿੱਕਰ ਲੱਗੀ ਥਾਂ ਵਾਲੇ ਹਿੱਸੇ ਨੂੰ ਛਿਲਕੇ ਜਾਂ ਕੱਟ ਕੇ ਛਿਲਕਾ ਉਤਾਰ ਦੇਣਾ ਚਾਹੀਦਾ ਹੈ ਅਤੇ ਚੰਗੀ ਤਰਾਂ ਧੋ ਕੇ ਹੀ ਇਨਾਂ ਪਦਾਰਥਾਂ ਨੂੰ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ।


