ਫਾਰਮੇਸੀ ਕਾਉਂਸਿਲ ਨੇ 5 ਸਾਲਾਂ ਲਈ ਨਵੇਂ ਕਾਲੇਜਿਸ ਖੋਲਣ ਤੇ ਪਾਬੰਦੀ ਲਗਾਈ

ਮੋਹਾਲੀ – ਦੇਸ਼ ਵਿੱਚ ਫਾਰਮੇਸੀ ਕਾਲਜਾਂ ਦੀ ਵਧਦੀ ਗਿਣਤੀ ਤੇ ਰੋਕ ਲਾਣ ਲਈ ਅਤੇ ਯੋਗ ਫਾਰਮਾਸਿਸਟ ਕਰਮਚਾਰੀਆਂ ਦੀ ਉਪਲਬਧਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਫਾਰਮੇਸੀ ਕਾਉਂਸਿਲ ਆਫ ਇੰਡੀਆ (ਪੀਸੀਆਈ), ਨਵੀਂ ਦਿੱਲੀ ਨੇ ਸਰਬਸੰਮਤੀ ਨਾਲ ਦੇਸ਼ ਵਿੱਚ ਨਵੇਂ ਫਾਰਮੇਸੀ ਕਾਲਜ ਖੋਲ੍ਹਣ ਲਈ 5 ਸਾਲਾਂ ਦਾ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ।ਸਿੱਖਿਆ ਜਗਤ ਦੇ ਮਾਹਰ ਡਾ. ਅੰਸ਼ੂ ਕਟਾਰੀਆ ਜੋ ਚੰਡੀਗੜ ਨੇੜੇ ਆਰੀਅਨਜ਼ ਕਾਲਜ ਆਫ ਫਾਰਮੇਸੀ ਚਲਾ ਰਹੇ ਹਨ, ਇਸ ਫੈਸਲੇ ਤੇ ਟਿੱਪਣੀ ਕਰਦੇ ਹੋਏ ਬੋਲੇ ਕੀ ਪੀਸੀਆਈ ਨੇ ਆਪਣੇ ਨੋਟੀਫਿਕੇਸ਼ਨ ਨੰ. 14-56 / 2019-ਪੀਸੀਆਈ ਵਿੱਚ ਇਸ ਦਾ ਕਾਰਨ ਇਹ ਦੱਸਿਆ ਹੈ ਕਿ ਦੇਸ਼ ਵਿੱਚ ਲਗਭਗ 1985 ਡੀ. ਫਾਰਮ ਅਤੇ 1439 ਬੀ. ਫਾਰਮ ਸੰਸਥਾਵਾਂ ਹਨ। ਇਹਨਾਂ ਸੰਸਥਾਵਾਂ ਵਿਚ ਵਿਦਿਆਰਥੀਆਂ ਦੀ ਸਾਲਾਨਾ ਦਾਖਲਾ 2,19,279 ਹੈ ਅਤੇ ਇਹ ਉਪਲਬਧ ਫੋਰਸ ਮੌਜੂਦਾ ਫਾਰਮਾਸਿਸਟ ਦੇਸ਼ ਦੀ ਆਬਾਦੀ ਦੀ ਲੋੜਾਂ ਪੂਰੀਆਂ ਕਰਨ ਲਈ ਕਾਫੀ ਹੈ।ਕਟਾਰੀਆ ਨੇ ਅੱਗੇ ਕਿਹਾ ਕਿ ਪੀਸੀਆਈ ਉਨਹਾਂ ਕਾਲਜਾਂ ਨੂੰ ਛੂਟ ਦੇਵੇ ਜਿਨਹਾਂ ਨੇ ਇਸ ਨੋਟੀਫਿਕੇਸ਼ਨ ਦੀ ਤਾਰੀਖ ਤੋਂ ਪਹਿਲਾਂ ਨਵੇ ਫਾਰਮੇਸੀ ਕਾਲਜ ਲਈ ਜ਼ਮੀਨ ਖਰੀਦ ਲਈ ਅਤੇ ਸਦੇ ਸੀ.ਐਲ.ਯੂ. ਲਈ ਅਰਜ਼ੀਆਂ ਦੇ ਚੁਕੇ ਹਨ।

VIA PUNJAB