ਫਿਰੋਜ਼ਪੁਰ ਫਰੀਦਕੋਟ ਰੋਡ ‘ਤੇ ਦਰਦਨਾਕ ਹਾਦਸੇ ‘ਚ ਡਾਕਟਰ ਦੀ ਮੌਤ

ਫਿਰੋਜ਼ਪੁਰ – ਫ਼ਿਰੋਜ਼ਪੁਰ ਫ਼ਰੀਦਕਟ ਰੋਡ ਤੇ ਨੂਰਪੁਰ ਸੇਠਾਂ ਅਤੇ ਰੁਕਨੇ ਰੁਕਨੇ ਵਾਲਾ ਪਿੰਡ ਦੇ ਵਿਚਾਲੇ ਪੈਂਦੇ ਕਿਲੇ ਵਾਲਾ ਮੋੜ ਤੇ ਇੱਕ ਦਰਦਨਾਕ ਸੜਕੀ ਹਾਦਸਾ ਵਾਪਰਿਆ ਇਕ ਆਈਆਈ ਟੈਨ ਗੱਡੀ ਜੋ ਕਿ ਫੌਜ਼ ਦੀ ਗੱਡੀ ਦੇ ਨਾਲ ਟੱਕਰਾ ਗਈ ਹਾਦਸਾ ਇੰਨਾ ਦਰਦਨਾਕ ਸੀ ਕੇ ਗੱਡੀ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ। ਮੌਕੇ ਤੇ ਇਕੱਠੀ ਕੀਤੀ ਜਾਣਕਾਰੀ ਦੇ ਮੁਤਾਬਕ ਇਸ ਗੱਡੀ ਨੂੰ ਡਾਕਟਰ ਚੇਸ਼ਟਾ ਖੇੜਾ ਜੋ ਕਿ ਫਿਰੋਜ਼ਪੁਰ ਤੋਂ ਫਰੀਦਕੋਟ ਮੈਡੀਕਲ ਕਾਲਜ ਲਈ ਰੋਜ਼ਾਨਾ ਦੀ ਤਰ੍ਹਾਂ ਜਾ ਰਹੀ ਸੀ ਤਾਂ ਉਸ ਦੀ ਗੱਡੀ ਕਿਲ੍ਹੇ ਵਾਲਾ ਮੋੜ ਤੇ ਪਹੁੰਚੀ ਤਾਂ ਗੱਡੀ ਆਰਮੀ ਦੇ ਟਰੱਕ ਨਾਲ ਜਾ ਟਕਰਾਈ ਗੱਡੀ ਦੇ ਏਅਰਬੈਗ ਖੁੱਲ੍ਹਣ ਦੇ ਬਾਵਜੂਦ ਵੀ ਡਾਕਟਰ ਚੇਸ਼ਟਾ ਖੇੜਾ ਦੀ ਮੌਕੇ ਤੇ ਹੀ ਮੌਤ ਹੋ ਗਈ। ਮੌਕੇ ਤੇ ਪਹੁੰਚੇ ਥਾਣਾ ਕੁੱਲਗੜ੍ਹੀ ਦੇ ਏਐੱਸਆਈ ਜਗੀਰ ਸਿੰਘ ਨੇ ਦੱਸਿਆ ਕਿ ਉਹ ਮੌਕੇ ਤੇ ਪਹੁੰਚ ਗਏ ਹਨ ਅਤੇ ਤਫ਼ਤੀਸ਼ ਜਾਰੀ ਹੈ।

VIA PUNJAB