- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਬਾਰਾਮੂਲਾ ’ਚ ਸੁਰੱਖਿਆ ਬਲਾਂ ਵੱਲੋਂ 4 ਅੱਤਵਾਦੀ ਢੇਰ, ਕਮਾਂਡੋ ਜ਼ਖਮੀ
ਸ੍ਰੀਨਗਰ – ਪੱਛਮੀ ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਦੇ ਰਫੀਆਬਾਦ ‘ਚ ਸੁਰਖਿਆ ਬਲਾਂ ਅਤੇ ਅਤਵਾਦੀਆਂ ’ਚ ਮੁਠਭੇੜ ਹੋਈ। ਮੁਠਭੇੜ ਉਸ ਸਮੇਂ ਸ਼ੁਰੂ ਹੋਈ ਜਦੋਂ 32 ਆਰ. ਆਰ. ਅਤੇ 9 ਪੈਰਾ ਦੇ ਕਮਾਂਡੋਜ਼ ਨੇ ਲਦੂਰਾ ਜੰਗਲਾਂ ’ਚ ਤਲਾਸ਼ੀ ਅਭਿਆਨ ਸ਼ੁਰੂ ਕੀਤਾ।ਲੁੱਕੇ ਹੋਏ ਅੱਤਵਾਦੀਆਂ ਨੇ ਅਚਾਨਕ ਗੋਲੀਬਾਰੀ ਸ਼ੁਰੂ ਕਰ ਦਿਤੀ, ਜਿਸ ‘ਚ ਇਕ ਪੈਰਾ ਕਮਾਂਡੋ ਜ਼ਖਮੀ ਹੋ ਗਿਆ। ਇਕ ਅੱਤਵਾਦੀ ਸਮੂਹ ਨੇ ਹਾਲ ਹੀ ‘ਚ ਘੁਸਪੈਠ ਕੀਤੀ ਸੀ।ਰਫੀਆਬਾਦ ਇਲਾਕੇ ਦੇ ਲਦੂਰਾ ਜੰਗਲਾਂ ਵਿੱਚ ਫੌਜ ਨੂੰ ਅੱਤਵਾਦੀਆਂ ਦੇ ਮੌਜੂਦ ਹੋਣ ਦੀ ਸੂਹ ਮਿਲੀ ਸੀ, ਜਿਸ ਤੋਂ ਬਾਅਦ ਇੱਕ ਸਾਂਝਾ ਤਲਾਸ਼ੀ ਅਭਿਆਨ ਚਲਾਇਆ ਗਿਆ ਸੀ, ਪਰ ਇਹ ਤਲਾਸ਼ੀ ਅਭਿਆਨ ਐਨਕਾਊਂਟਰ ਉਦੋਂ ਬਣ ਗਿਆ ਜਦੋਂ ਅੱਤਵਾਦੀਆਂ ਵੱਲੋਂ ਗੋਲੀਬਾਰੀ ੍ਰਸ਼ੁਰੂ ਕਰ ਦਿੱਤੀ ਗਈ। ਖ਼ਬਰ ਲਿਖੇ ਜਾਣ ਤਕ ਮੁਠਭੇੜ ਜਾਰੀ ਸੀ। ਸੂਤਰਾਂ ਨੇ ਦਸਿਆ ਹੈ ਕਿ ਪੈਰਾ ਕਮਾਂਡੋ ਨੂੰ ਗੋਲੀ ਲਗੀ ਹੈ ਅਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੈ ਅਤੇ ਉਸ ਨੂੰ ਹਸਪਤਾਲ ‘ਚ ਲਿਜਾਇਆ ਗਿਆ ਹੈ।ਮੰਗਲਵਾਰ ਨੂੰ ਵੀ ਗੁਰੇਜ ਸੈਕਟਰ ‘ਚ ਘੁਸਪੈਠ ਨੂੰ ਰੋਕਣ ਲਈ ਸੈਨਾ ਨੇ ਅਭਿਆਨ ਚਲਾਇਆ ਸੀ, ਜਿਸ ‘ਚ ਮੇਜਰ ਸਹਿਤ ਚਾਰ ਜਵਾਨ ਸ਼ਹੀਦ ਹੋ ਗਏ ਸੀ ਜਦਕਿ ਦੋ ਅਤਵਾਦੀ ਮਾਰੇ ਗਏ।


