- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਬਾਲੀਵੁੱਡ ਅਭਿਨੇਤਰੀ “ਅਰੁਸ਼ੀ ਨਿਸ਼ਾਂਕ” ਨੇ ਆਰੀਅਨਜ਼ ਵਿਦਿਆਰਥੀਆਂ ਦਾ ਮਨੋਰੰਜਨ ਕੀਤਾ
ਮੋਹਾਲੀ – ਨਵੀਂ ਬਾਲੀਵੁੱਡ ਸਨਸਨੀ, ਭਾਰਤੀ ਕਲਾਸੀਕਲ ਡਾਂਸਰ, ਅਦਾਕਾਰਾ, ਫਿਲਮ ਨਿਰਮਾਤਾ ਅਤੇ ਵਾਤਾਵਰਣ ਸ਼ਾਸਤਰੀ “ਅਰੁਸ਼ੀ ਨਿਸ਼ਾਂਕ” ਨੇ ਆਰੀਅਨਜ਼ ਗਰੁੱਪ ਆਫ਼ ਕਾਲੇਜਿਜ, ਰਾਜਪੁਰਾ, ਨੇੜੇ ਚੰਡੀਗੜ੍ਹ ਦੁਆਰਾ ਆਯੋਜਿਤ ਵਰਚੁਅਲ ਪਲੇਟਫਾਰਮ ‘ਤੇ ਮੈਨੇਜਮੈਂਟ, ਇੰਜੀਨੀਅਰਿੰਗ, ਲਾਅ, ਨਰਸਿੰਗ, ਫਾਰਮੇਸੀ, ਬੀ.ਐਡ, ਪੌਲੀਟੈਕਨਿਕ ਡਿਪਲੋਮਾ, ਐਜੂਕੇਸ਼ਨ ਅਤੇ ਐਗਰੀਕਲਚਰ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।ਅਰੁਸ਼ੀ ਨੇ ਗੱਲਬਾਤ ਕਰਦਿਆਂ ਉਸ ਦੀ ਨਵੀ ਟੀ ਸੀਰੀਜ਼ ਚਾਰਟਬਸਟਰ “ਵਫਾ ਨਾ ਰਾਸ ਆਈ” ਬਾਰੇ ਦਸਿਆ ਕਿ ਇਹ ਗਾਨਾ ਸੁਰੀਲੀ ਆਵਾਜ਼ ਦੇ ਗਾਇਕ ਜੁਬਿਨ ਨੌਤੀਅਲ ਦੁਆਰਾ ਗਾਇਆ ਗਿਆ ਹੈ। ਗਾਨਾ ਪਹਿਲਾਂ ਹੀ 35 ਮਿਲੀਅਨ ਤੋਂ ਵੱਧ ਦਰਸ਼ਕਾ ਨੂੰ ਪ੍ਰਭਾਵਤ ਕਰ ਚੁੱਕਾ ਹੈ।ਸਾਰੇ ਵਿਦਿਆਰਥੀਆਂ ਨੂੰ ਬਹੁਤ ਹੀ ਪ੍ਰਤਿਭਾਸ਼ਾਲੀ ਅਦਾਕਾਰਾ ਨਾਲ ਆਨੰਦਮਈ ਸਮਾਂ ਬਿਤਾਉਣ ਵਿੱਚ ਬਹੁਤ ਖੁਸ਼ੀ ਹੋਈ । ਉਸਨੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪ੍ਰੇਰਿਤ ਕੀਤਾ ।ਦੱਸਣਯੋਗ ਹੈ ਕਿ ਅਰੁਸ਼ੀ ਨਿਸ਼ਾਂਕ ਭਾਰਤ ਦੇ ਐਜੂਕੇਸ਼ਨ ਮਿਨਸਟਰ ਰਮੇਸ਼ ਪੋਖਰਿਆਲ ਦੀ ਬੇਟੀ ਹੈ। ਅਰੁਸ਼ੀ ਇੱਕ ਅੰਤਰ ਰਾਸ਼ਟਰੀ ਕਥਕ ਡਾਂਸਰ ਹੈ ਅਤੇ ਉਹ ਜਲਦੀ ਹੀ ਫਿਲਮ “ਤਾਰਿਨੀ” ਨਾਲ ਬਾਲੀਵੁੱਡ ਵਿੱਚ ਡੈਬਿਉ ਕਰੇਗੀ।


