- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਬਿਜਲੀ ਨਿਗਮ ਵਿੱਚ ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਨੂੰ ਉਹਨਾਂ ਦੇ ਘਰਾਂ ਨੇੜਲੇ ਦਫਤਰਾਂ ਵਿੱਚ ਤੈਨਾਤ ਕੀਤਾ ਜਾਵੇਗਾ : ਆਰ.ਪੀ.ਪਾਡਵ
ਬਿਜਲੀ ਨਿਗਮ ਦੀ ਮਨੈਜਮੇਟ ਨਾਲ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਨਾਲ ਅਹਿਮ ਮੀਟਿੰਗ
ਪਟਿਆਲਾ -ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਮਨੇਜਮੈਟ ਨਾਲ ਬਿਜਲੀ ਮੁਲਾਜ਼ਮ ਏਕਤਾ ਮੰਚ ਦੀ ਅਹਿਮ ਮੀਟਿੰਗ ਆਰ.ਪੀ.ਪਾਡਵ ਡਾਇਰੈਕਟਰ ਪ੍ਰਬੰਧਕੀ ਦੀ ਪ੍ਰਧਾਨਗੀ ਹੇਠ ਮੁੱਖ ਦਫਤਰ ਪਟਿਆਲਾ ਵਿਖੇ ਹੋਈ।ਮੀਟਿੰਗ ਵਿੱਚ ਮਨੇਜਮੈਟ ਵੱਲੋ ਇੰਜ:ਉ.ਪੀ.ਗਰਗ ਡਾਇਰੈਕਟਰ ਵਣਜ ਤੇ ਸੀ.ਏ ਜਤਿੰਦਰ ਗੋਇਲ ਡਾਇਰੈਕਟਰ ਵਿੱਤ ਵਿਸੇਸ਼ ਤੋਰ ਤੇ ਸਾਮਲ ਹੋਏ। ਮੀਟਿੰਗ ਦੀ ਕਾਰਵਾਈ ਬਾਰੇ ਜਾਣਕਾਰੀ ਦੇਦੇ ਹੋਏ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਦੱਸਿਆ ਕਿ ਮਨੇਜਮੈਟ ਵੱਲੋ ਡਾਇਰੈਕਟਰ ਪ੍ਰਬੰਧਕੀ ਆਰ.ਪੀ ਪਾਡਵ ਨੇ ਜਥੇਬੰਦੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਨਵੇ ਭਰਤੀ ਹੋਣ ਵਾਲੇ ਕਲਰਕਾਂ,ਸਹਾਇਕ ਲਾਇਨਮੈਨਾ ਅਤੇ ਹੋਰਨਾ ਵਰਗਾਂ ਦੇ ਕਰਮਚਾਰੀਆਂ ਨੂੰ ਉਹਨਾ ਦੇ ਘਰਾਂ ਦੇ ਨਜਦੀਕ ਤੈਨਾਤ ਕੀਤਾ ਜਾਵੇਗਾ।ਮਨੈਜਮੇਟ ਨੇ ਬਿਜਲੀ ਮੁਲਾਜਮਾਂ ਦੇ ਪੇ ਬੈਡ ਤੇ 23 ਸਾਲਾ ਸਕੇਲ ਦੀਆਂ ਤਰੁੱਟੀਆਂ ਦੂਰ ਕਰਨ ਲਈ ਇਹਨਾ ਮਾਮਲਿਆਂ ਨੂੰ ਬੋਰਡ ਦੀ ਮੀਟਿੰਗ ਵਿੱਚ ਪੇਸ਼ ਕਰਨ ਦਾ ਵਾਅਦਾ ਕੀਤਾ।ਉਹਨਾ ਇਹ ਵੀ ਦੱਸਿਆਂ ਕਿ ਮ੍ਰਿਤਕ ਕਰਮਚਾਰੀਆਂ ਦੇ 76 ਵਾਰਸਾਂ ਨੁੰ ਨਿਯੁਕਤੀ ਪੱਤਰ ਜਲਦੀ ਜਾਰੀ ਕਰ ਦਿੱਤੇ ਜਾਣਗੇ।ਲਾਇਨਮੈਨ ਤੋ ਜੇ.ਈ ਅਤੇ ਫੋਰਮੇਨ ਦੀ ਤਰੱਕੀ ਲਈ ਇਕ ਹਜਾਰ ਕਰਮਚਾਰੀਆਂ ਦੇ ਸੇਵਾ ਵੇਰਵੇ ਤਿਆਰ ਕਰਨ ਦਾ ਹੁਕਮ ਜਾਰੀ ਕੀਤਾ।ਉਹਨਾਂ 2011 ਤੋ ਬਾਅਦ ਭਰਤੀ ਹੋਏ ਕਰਮਚਾਰੀਆਂ ਨੂੰ ਬਿਜਲੀ ਕੁਨਸੇਸ਼ਨ ਦੀ ਰਿਆਇਤ ਦੇਣ ਦਾ ਫੈਸਲਾ ਵੀ ਮੁੜ ਵਿਚਾਰਨ ਦਾ ਭਰੋਸਾ ਦਿੱਤਾ।ਮਨੈਜਮੇਟ ਨੇ ਇਹ ਵੀ ਭਰੋਸਾ ਦਿੱਤਾ ਕਿ ਮੀਟਰ ਰੀਡਰ,ਕਲਰਕਾਂ ਦੀਆਂ ਤਰੱਕੀਆਂ ਵਿੱਚ ਆਈ ਖੜੋਤ ਨੂੰ ਤੋੜਨ ਲਈ ਵਿਸੇਸ਼ ਯਤਨ ਕੀਤੇ ਜਾਣਗੇ।ਮੁੱਖ ਦਫਤਰ ਦੇ ਮੁਲਾਜਮਾਂ ਦੀਆਂ ਤਨਖਾਹਾ ਕੱਟਣ ਦੇ ਫੈਸਲੇ ਨੂੰ ਮਨੈਜਮੇਟ ਨੇ ਹਮਦਰਦੀ ਨਾਲ ਵਿਚਾਰਨ ਦਾ ਭਰੋਸਾ ਦਿੱਤਾ।ਜਥੇਬੰਦੀਆਂ ਨੇ ਮੰਗ ਕੀਤੀ ਕਿ ਮੁਲਾਜ਼ਮਾਂ ਤੋ ਸਵੇ ਘੋਸਨਾ ਫਾਰਮ ਨਾ ਭਰਵਾਏ ਜਾਣ ਅਤੇ ਸੰਘਰਸ਼ ਦੇ 3 ਦਿਨਾਂ ਦੀ ਤਨਖਾਹ ਬਿਨਾਂ ਭੇਦ ਭਾਵ ਦੇ ਜਾਰੀ ਕੀਤੀ ਜਾਵੇ।ਜਥੇਬੰਦੀਆਂ ਨੇ ਸਿਆਸੀ ਆਧਾਰ ਤੇ ਮੁਲਾਜਮਾਂ ਦੀਆਂ ਬਦਲੀਆਂ ਰੋਕਣ ਦੀ ਮੰਗ ਕੀਤੀ।ਉਹਨਾ ਕਿਹਾ ਕਿ ਬਾਕੀ ਮੰਗਾ ਬਾਰੇ ਮੀਟਿੰਗ ਦੁਬਾਰਾਂ ਇੰਜ:ਬਲਦੇਵ ਸਿੰਘ ਸਰਾਂ ਦੀ ਪ੍ਰਧਾਨਗੀ ਹੇਠ ਜਲਦੀ ਕੀਤੀ ਜਾਵੇਗੀ।ਮੀਟਿੰਗ ਵਿੱਚ ਮੁਲਾਜ਼ਮ ਜਥੇਬੰਦੀਆਂ ਵੱਲੋ ਹਰਭਜਨ ਸਿੰਘ ਪਿਲਖਣੀ,ਮਨਜੀਤ ਸਿੰਘ ਚਾਹਲ,ਜਰਨੈਲ ਸਿੰਘ ਚੀਮਾ,ਨਰਿੰਦਰ ਸੈਣੀ,ਸੁਰਿੰਦਰਪਾਲ ਲਹੋਰੀਆਂ,ਦਵਿੰਦਰ ਸਿੰਘ ਪਸੋਰ,ਪ੍ਰਦੁਮਨ ਗੋਤਮ,ਕਮਲ ਕੁਮਾਰ ਪਟਿਆਲਾ,ਦਰਸ਼ਨ ਸਿੰਘ ਰਾਜੀਆਂ,ਮਹਿੰਦਰ ਸਿੰਘ ਰੁੜੇਕੇ ਅਤੇ ਮਨੇਜਮੈਟ ਵੱਲੋ ਇੰਜ:ਕੁਲਜੀਤ ਸਿੰਘ ਭਾਟੀਆ ਉਪ ਮੁੱਖ ਇੰਜ:ਪ੍ਰਸੋਨਲ,ਬੀ.ਐਸ.ਗੁਰਮ ਉਪ ਸਕੱਤਰ ਆਈ.ਆਰ,ਚੇਤਨ ਸਿੰਘ ਉਪ ਸਕੱਤਰ ਅਮਲਾਂ ਅਗਜਟੀ ਆਦਿ ਹਾਜਰ ਸਨ।


