ਬਿਨੂੰ ਢਿਲੌ ਦੀ ਪ੍ਰੋਡਕਸ਼ਨ ਫਿਲਮ “ਜ਼ਖਮੀ” ਦੀ ਸ਼ੂਟਿੰਗ ਆਰੀਅਨਜ਼ ਕੈਂਪਸ ਵਿਚ ਹੋਈ ਸ਼ੂਰੁ

ਮੋਹਾਲੀ – 20 ਏਕੜ ਦੇ ਹਰੇ ਭਰੇ ਖੇਤਰ ਵਿੱਚ ਫੈਲਿਆ ਆਰੀਅਨਜ਼ ਗਰੂਪ ਆੱਫ ਕਾੱਲੇਜਿਜ਼ ਫਿਲਮਾਂ ਅਤੇ ਗੀਤਾਂ ਦੀ ਸ਼ੂਟਿੰਗ ਲਈ ਪਹਿਲੀ ਪਸੰਦ ਬਣ ਚੁਕਾ ਹੈ।ਮਸ਼ਹੂਰ ਪੰਜਾਬੀ ਅਦਾਕਾਰ ਬਿਨੂੰ ਢਿਲੌ ਨੇ ਬਿਨੂੰ ਢਿਲੌ ਪ੍ਰੋਡਕਸ਼ਨ ਹੇਠ ਬਣ ਰਹੀ ਦੇਵ ਖਰੌੜ ਅਭਿਨੀਤ ਪੰਜਾਬੀ ਫਿਲਮ ਜਖ਼ਮੀ ਦੀ ਸ਼ੂਟਿੰਗ ਆਰੀਅਨਜ਼ ਕੈਂਪਸ ਵਿੱਚ ਸ਼ੁਰੂ ਕਰ ਦਿੱਤੀ ਹੈ।ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾ.ਅੰਸ਼ੂ ਕਟਾਰੀਆ ਨੇ ਕਿਹਾ ਕਿ ਉਹ ਪੰਜਾਬੀ ਫਿਲਮ ਇੰਡਸਟਰੀ ਨੂੰ ਹਮੇਸ਼ਾ ਸਪੋਰਟ ਕਰਦੇ ਰਹੇ ਹਨ। ਪੜਾਈ ਦੇ ਨਾਲ ਨਾਲ ਖੇਡਾਂ ਸਭਿਆਚਾਰਕ ਅਤੇ ਦੂਜੀਆਂ ਹੋਰ ਮੰਨੋਰੰਜ਼ਕ ਗਤੀਵਿਧੀਆਂ ਵਿਚ ਭਾਗ ਲੈਣ ਨਾਲ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ।ਇਹ ਸ਼ੂਟਿੰਗ ਆਰੀਅਨਜ਼ ਕੈਂਪਸ ਵਿੱਚ ਅਗਲੇ 5-6 ਦਿਨਾਂ ਤੱਕ ਚਲੇਗੀ ਜਿਸ ਵਿੱਚ ਦੇਵ ਖਰੌੜ ਤੋ ਇਲਾਵਾ ਬਾੱਲੀਵੂਡ ਅਦਾਕਾਰਾ ਆਂਚਲ ਅਤੇ ਆਰੀਅਨਜ਼ ਦੇ 25 ਤੋ ਵੱਧ ਵਿਦਿਆਰਥੀ ਕੰਮ ਕਰ ਰਹੇ ਹਨ।

VIA PUNJAB