- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਬਿਮਸਟੈਕ ਸਿਖਰ ਸੰਮੇਲਨ ’ਚ ਸ਼ਾਮਲ ਹੋਣ ਲਈ ਨੇਪਾਲ ਪਹੁੰਚੇ ਪ੍ਰਧਾਨ ਮੰਤਰੀ
ਮੋਦੀ ਨੇ ਨੇਪਾਲ ਦੇ ਰਾਸ਼ਟਰਪਤੀ ਬਿਦਿਆ ਦੇਵੀ ਨਾਲ ਕੀਤੀ ਮੁਲਾਕਾਤ
ਕਾਠਮੰਡੂ/ਨਵੀਂ ਦਿਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਸਵੇਰੇ ਗੁਆਂਢੀ ਦੇਸ਼ ਨੇਪਾਲ ਪਹੁੰਚ ਗਏ ਹਨ।4 ਸਾਲਾਂ ਵਿਚ ਪੀ.ਐਮ. ਮੋਦੀ ਦਾ ਨੇਪਾਲ ਦਾ ਇਹ ਚੌਥਾ ਦੌਰਾ ਹੈ। ਪੀ.ਐਮ. ਮੋਦੀ ਇਥੇ ਹੋਣ ਵਾਲੇ ਚੌਥੇ ਬਿਮਸਟੈਕ ਸੰਮੇਲਨ ਵਿਚ ਸ਼ਾਮਲ ਹੋਣਗੇ। ਉਹ ਬੇਅ ਆਫ ਬੰਗਾਲ ਇਨੀਸ਼ੀਏਟਿਵ ਫੌਰ ਮਲਟੀ ਸੈਕਟੋਰਲ ਟੈਕਨੀਕਲ ਐਂਡ ਇਕਨੋਮਿਕ ਕਾਰਪੋਰੇਸ਼ਨ ਦੀ ਬੈਠਕ ਵਿਚ ਹਰੇਕ ਮੁਦੇ ‘ਤੇ ਗਲਬਾਤ ਕਰਨਗੇ।ਇਸ ਸੰਮੇਲਨ ਵਿਚ ਅਤਵਾਦ, ਸੁਰਖਿਆ ਦੇ ਵਖ-ਵਖ ਮਾਪਾਂ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਸਾਈਬਰ ਕ੍ਰਾਈਮ, ਕਾਰੋਬਾਰ ਸਮੇਤ ਹਰੇਕ ਮੁੱਦੇ ’ਤੇ ਚਰਚਾ ਕੀਤੀ ਜਾਵੇਗੀ।ਇਸ ਦੇ ਇਲਾਵਾ ਆਪਸੀ ਸਹਿਯੋਗ ਮਜ਼ਬੂਤ ਕਰਨ ‘ਤੇ ਜ਼ੋਰ ਦਿਤਾ ਜਾਵੇਗਾ।ਪੀ.ਐਮ. ਮੋਦੀ ਦੇ ਪ੍ਰੋਗਰਾਮ ਦੀ ਸ਼ੁਰੂਆਤ ਵਿਚ ਬਿਮਸਟੈਕ ਦੇ ਨੇਤਾ ਅਤੇ ਸੰਮੇਲਨ ਦੇ ਆਯੋਜਕ ਨੇਪਾਲ ਦੀ ਰਾਸ਼ਟਰਪਤੀ ਨਾਲ ਮੁਲਾਕਾਤ ਤਹਿ ਸੀ । ਨੇਪਾਲ ਪਹੁੰਚਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਪਾਲ ਦੀ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਨਾਲ ਮੁਲਾਕਾਤ ਕੀਤੀ।ਇਸ ਦੌਰਾਨ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੀ ਉਨ੍ਹਾਂ ਨਾਲ ਸਨ।ਇਸ ਮਗਰੋਂ ਸੰਮੇਲਨ ਦੇ ਉਦਘਾਟਨ ਸੈਸ਼ਨ ਦਾ ਆਯੋਜਨ ਹੋਇਆ। ਸੰਮੇਲਨ ਦੀ ਸਮਾਪਤੀ 31 ਅਗਸਤ ਨੂੰ ਹੋਵੇਗੀ।ਇਸ ਮਗਰੋਂ ਜੁਆਇੰਟ ਘੋਸ਼ਣਾ ਪਤਰ ਵੀ ਜਾਰੀ ਕੀਤਾ ਜਾਵੇਗਾ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ,‘‘ਮੈਂ ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨਾਲ ਬੈਠਕ ਨੂੰ ਲੈ ਕੇ ਆਸਵੰਦ ਹਾਂ।ਇਸ ਦੌਰਾਨ ਮਈ 2018 ਵਿਚ ਆਪਣੀ ਨੇਪਾਲ ਯਾਤਰਾ ਦੇ ਬਾਅਦ ਤੋਂ ਦੋ-ਪਖੀ ਸੰਬੰਧਾਂ ਵਿਚ ਹੋਈ ਤਰਕੀ ਦੀ ਸਮੀਖਿਆ ਕਰਾਂਗਾ।‘‘ ਪੀ.ਐਮ. ਮੋਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਓਲੀ ਅਤੇ ਮੈਨੂੰ ਪਸ਼ੂਪਤੀਨਾਥ ਮੰਦਰ ਕੰਪਲੈਕਸ ਵਿਚ ਨੇਪਾਲ ਭਾਰਤ ਮੈਤਰੀ ਧਰਮਸ਼ਾਲਾ ਦੇ ਉਦਘਾਟਨ ਦਾ ਮੌਕਾ ਮਿਲੇਗਾ। ਬਿਮਸਟੇਕ ਸੰਮੇਲਨ ਦੇ ਇਲਾਵਾ ਪ੍ਰਧਾਨ ਮੰਤਰੀ ਮੋਦੀ ਬੰਗਲਾਦੇਸ਼, ਮਿਆਂਮਾਰ, ਸ਼੍ਰੀਲੰਕਾ, ਭੂਟਾਨ ਅਤੇ ਥਾਈਲੈਂਡ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ।


