- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਬਿਹਾਰ ’ਚ ਰੇਲ ਹਾਦਸਾ : ਪਟੜੀ ਤੋਂ ਉਤਰੇ 9 ਡੱਬੇ-7 ਲੋਕਾਂ ਦੀ ਮੌਤ
ਨਵੀਂ ਦਿੱਲੀ – ਬਿਹਾਰ ਦੇ ਹਾਜੀਪੁਰ ’ਚ ਐਤਵਾਰ ਦੀ ਸਵੇਰੇ ਇਕ ਵਡਾ ਰੇਲ ਹਾਦਸਾ ਵਾਪਰ ਗਿਆ। ਜਿਥੇ ਆਨੰਦਵਿਹਾਰ– ਰਾਧੀਕਾਪੁਰ ਸੀਮਾਂਚਲ ਐਕਸਪ੍ਰੈਸ ਦੇ 9 ਡਬੇ ਪਟੜੀ ਤੋਂ ਉਤਰ ਗਏ। ਦਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਹਾਜੀਪੁਰ–ਬਛਵਾੜਾ ਰੇਲ ਸੈਕਸ਼ਨ ਦੇ ਵਿਚ ਸਹਦੋਈ ਸਟੇਸ਼ਨ ਦੇ ਕੋਲ ਹੋਇਆ ਹੈ। ਸ਼ੁਰੂਆਤੀ ਸੂਚਨਾ ਮੁਤਾਬਿਕ ਇਸ ਘਟਨਾ ’ਚ 7 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖ਼ਮੀ ਹੋ ਗਏ। ਬਚਾਅ ਟੀਮ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤੇ ਅਤੇ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ। ਜ਼ਿਕਰਯੋਗ ਹੈ ਕਿ ਗਡੀ ਨੰਬਰ 12487 ਜੋਗਬਨੀ ਤੋਂ ਆਨੰਦ ਵਿਹਾਰ ਸਟੇਸ਼ਨ ਤਕ ਜਾਂਦੀ ਹੈ। ਹਾਦਸੇ ਵਿਚ ਏ.ਸੀ. ਦੇ ਤਿੰਨ ਡਬੇ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਏ। ਈਸਟ ਸੈਂਟਰਲ ਰੇਲਵੇ ਦੇ ਜਨਰਲ ਮੈਨੇਜਰ ਐਲ.ਸੀ. ਤ੍ਰਿਵੇਦੀ ਨੇ ਦਸਿਆ ਕਿ ਸੀਮਾਂਚਲ ਐਕਸਪ੍ਰੈਸ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਤਣੀ 7 ਹੈ। ਸੀਮਾਂਚਲ ਐਕਸਪ੍ਰੈਸ ਹਾਦਸੇ ਵਿਚ 11 ਕੋਚ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿਚੋਂ ਤਿੰਨ ਕੋਚ ਬੁਰੀ ਤਰ੍ਹਾਂ ਹਾਦਸਗ੍ਰਸਤ ਹੋ ਗਏ। ਬਿਹਾਰ ਦੇ ਸਹਦੇਈ ਬੁਜ਼ੁਰਗ ਵਿਚ ਸੀਮਾਂਚਲ ਐਕਸਪ੍ਰੈਸ ਹਾਦਸੇ ਕਾਰਨ ਰੂਟ ਦੀਆਂ ਸਾਰੀਆਂ ਗਡੀਆਂ ਕੈਂਸਲ ਕਰ ਦਿਤੀਆਂ ਗਈਆਂ। ਹਾਦਸੇ ਸਬੰਧੀ ਜਾਂਚ ਦੇ ਹੁਕਮ ਵੀ ਦਿਤੇ ਗਏ ਹਨ, ਜਿਸ ਦੀ ਜਾਂਚ ਈਸਟਰਨ ਸਰਕਲ ਦੇ ਸੀ.ਆਰ.ਐਸ. ਲਤੀਫ ਖਾਨ ਕਰਨਗੇ।ਮ੍ਰਿਤਕਾਂ ਦੇ ਪਰਿਵਾਰਾਂ ਨੂੰ 5–5 ਲਖ ਰੁਪਏ ਦੇਣ ਦਾ ਐਲਾਨ ਰੇਲ ਹਾਦਸੇ ਵਿਚ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਰੇਲਵੇ ਵਲੋਂ 5-5 ਲਖ ਰੁਪਏ ਮੁਆਵਜਾ ਦੇਣ ਦਾ ਐਲਾਨ ਕੀਤਾ ਗਿਆ ਹੈ। ਰੇਲਵੇ ਵਲੋਂ ਗੰਭੀਰ ਜ਼ਖ਼ਮੀਆਂ ਲਈ 1-1 ਲਖ ਰੁਪਏ ਅਤੇ ਜ਼ਖ਼ਮੀਆਂ ਲਈ 50-50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਹਾਦਸੇ ਦੌਰਾਨ ਜ਼ਖ਼ਮੀ ਹੋਏ ਯਾਤਰੀਆਂ ਦੇ ਇਲਾਜ ’ਤੇ ਜੋ ਹਸਪਤਾਲ ਵਿਚ ਖਰਚ ਆਵੇਗਾ ਉਹ ਰੇਲਵੇ ਵਲੋਂ ਦਿਤਾ ਜਾਵੇਗਾ। ਪਿਊਸ਼ ਗੋਇਲ ਦੇ ਦਫ਼ਤਰ ਵਲੋਂ ਦਸਿਆ ਗਿਆ ਕਿ ਰੇਲ ਮੰਤਰੀ ਰੇਲਵੇ ਬੋਰਡ ਦੇ ਮੈਂਬਰਾਂ ਅਤੇ ਈਸਟ ਸੈਂਟਰਲ ਰੇਲਵੇ ਦੇ ਜੀ.ਐਮ. ਨਾਲ ਸੀਮਾਂਚਲ ਐਕਪ੍ਰੈਸ ਹਾਦਸੇ ਦੀ ਜਾਣਕਾਰੀ ਲੈ ਰਹੇ ਹਨ।


