- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਬੀਨੂੰ ਢਿੱਲਂ ਆਰੀਅਨਜ਼ ਦੇ 13ਵੇਂ ਸੱਭਿਆਚਾਰਿਕ ਪ੍ਰੋਗਰਾਮ ਵਿੱਚ ਛਾਏ
ਮੋਹਾਲੀ – ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਬੀਨੂੰ ਢਿੱਲੋ, ਅਦਾਕਾਰਾ ਸਰਗੁਣ ਮਹਿਤਾ, ਪੰਜਾਬੀ ਗਾਇਕਾ ਅਫਸਾਨਾ ਖਾਨ, ਨਵਜੀਤ ਨੇ ਕਸ਼ਮੀਰੀ ਕਲਾਕਾਰ ਬਾਬਰ ਮੁਦਾਸਿਰ ਨਾਲ ਮਿਲ ਕੇ ਆਰੀਅਨਜ਼ ਗਰੁੱਪ ਆਫ ਕਾਲਜਿਜ਼ ਰਾਜਪੁਰਾ, ਨੇੜੇ ਚੰਡੀਗੜ ਵਿਖੇ ਆਯੋਜਿਤ 13ਵੇਂ ਸੱਭਿਆਚਾਰਿਕ ਪ੍ਰੋਗਰਾਮ ” ਰਜਨੀ” ਵਿੱਚ 5000 ਤੋ ਵੱਧ ਨੌਜਵਾਨਾਂ ਦਾ ਮੰਨੋਰੰਜਨ ਕੀਤਾ।ਪ੍ਰੋਗਰਾਮ ਦੀ ਸ਼ੁਰੂਆਤ ਰਾਜਪੁਰਾ ਦੇ ਐਸਡੀਐਮ, ਸ਼੍ਰੀ ਸ਼ਿਵ ਕੁਮਾਰ; ਜਿਲਾਂ ਪ੍ਰੀਸ਼ਦ ਦੇ ਮੈਂਬਰ ਸ਼੍ਰੀ ਗਗਨਦੀਪ ਸਿੰਘ ਜੋਲੀ; ਰਾਜਪੁਰਾ ਦੇ ਡੀਐਸਪੀ, ਸ.ਅਕਾਸ਼ਦੀਪ ਔਲਖ; ਰਾਜਪੁਰਾ ਦੇ ਨਾਇਬ ਤਹਿਸੀਲਦਾਰ, ਸ਼੍ਰੀ ਹਰਨੇਕ ਸਿੰਘ; ਸਮਾਜਿਕ ਨੇਤਾ, ਸ. ਗੁਰਦੀਪ ਸਿੰਘ ਤਸਰ ਨੇ ਸ਼ਮਾਂ ਰੌਸ਼ਨ ਕਰ ਕੇ ਕੀਤੀ। ਆਰੀਅਨਜ਼ ਗਰੁੱਪ ਦੇ ਚੈਅਰਮੈਨ ਡਾ.ਅੰਸ਼ੂ ਕਟਾਰੀਆ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ।ਆਰੀਅਨਜ਼ ਕਾਲਜ ਆਫ ਇੰਜਨੀਅਰਿੰਗ, ਆਰੀਅਨਜ਼ ਕਾਲਜ ਆਫ ਲਾਅ, ਆਰੀਅਨਜ਼ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲਿਜੀ, ਆਰੀਅਨਜ਼ ਇੰਸਟੀਚਿਊਟ ਆਫ ਨਰਸਿੰਗ, ਆਰੀਅਨਜ਼ ਕਾਲਜ ਆਫ ਅੇਜੁਕੇਸ਼ਨ, ਆਰੀਅਨਜ਼ ਬਿਜਨੈਸ ਸਕੂਲ, ਆਰੀਅਨਜ਼ ਡਿਗਰੀ ਕਾਲਜ, ਆਰੀਅਨਜ਼ ਕਾਲਜ ਆਫ ਫਾਰਮੇਸੀ ਆਦਿ ਦੇ ਵਿਦਿਆਰਥੀਆਂ ਨੇ ਵੱਖ-ਵੱਖ ਰੰਗਾਂਰੰਗ ਸੱਭਿਆਚਾਰਿਕ ਆਈਟਮਾਂ ਵਿੱਚ ਹਿੱਸਾ ਲਿਆ ਅਤੇ ਉਹਨਾਂ ਦੀ ਕਾਰਗੁਜ਼ਾਰੀ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਬਿਹਾਰ, ਰਾਜਸਥਾਨ, ਜੰਮੂ ਕਸ਼ਮੀਰ, ਉੱਤੇ ਪੂਰਬ ਆਦਿ ਰਾਜਾਂ ਨੂੰ ਦਰਸਾਉਂਦੀ ਹੈ।ਬੀਨੂੰ ਢਿੱਲੋਂ, ਸਰਗੁਣ ਮਿਹਤਾ ਨੇ 15 ਨਵੰਬਰ ਨੂੰ ਰਿਲਿਜ਼ ਹੋਣ ਵਾਲੀ ਆਪਣੀ ਪੰਜਾਬੀ ਫਿਲਮ ”ਝੱਲੇ” ਦੇ ਗਾਣਿਆ ਝੱਲੇ, ਪਾਗਲਪਨ, ਲਾਟ ਵਰਗੀ ਆਦਿ ਤੇ ਪ੍ਰਦਰਸ਼ਨ ਕੀਤਾ। ਅਫਸਾਨਾ ਖਾਨ ਅਤੇ ਨਵਜੀਤ ਨੇ ਜਾਨੀ ਵੇ ਜਾਨੀ, ਰੱਬ ਜਾਨੇ, ਮਿਸ ਯੂ ਐਨਾ ਸਾਰਾ, ਗੁੱਡ ਮੋਰਨਿੰਗ ਆਦਿ ਤੇ ਦਰਸ਼ਕਾਂ ਦਾ ਮੰਨੋਰੰਜਨ ਕੀਤਾ। ਇਸ ਤੋਂ ਇਲਾਵਾ ਕਸ਼ਮੀਰੀ ਕਲਾਕਾਰ ਬਾਬਰ ਮੁਦੱਸਿਰ ਨੇ ਆਪਣੇ ਬੈਂਡ ਮੈਡ ਰੋਕਸਟਾਰ ਨਾਲ ਕਸ਼ਮੀਰੀ ਗੀਤਾਂ ਹਾਂ ਗੁਲੋ ਕੈਕਸੋਲ ਹੋ ਮਾ, ਗਹਿ ਚੂਨ, ਜਿੰਦਗੀ ਰੁਸ਼ਿਤ ਆਦਿ ਤੇ ਪੇਸ਼ਕਾਰੀ ਕੀਤੀ।ਡਾ.ਅੰਸ਼ੂ ਕਟਾਰੀਆ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਆਰੀਅਨਜ਼ ਗਰੁੱਪ ਵਿੱਚ ਦੇਸ਼ ਭਰ ਤੋ ਵਿਦਿਆਰਥੀ ਵੱਖ-ਵੱਖ ਕੋਰਸਾਂ ਵਿੱਚ ਪੜ ਰਹੇ ਹਨ ਅਤੇ ‘ਅਨੇਕਤਾ ਵਿੱਚ ਏਕਤਾ’ ਦੀ ਮਿਸਾਲ ਕਾਇਮ ਕਰਦੇ ਹਨ। ਉਹਨਾਂ ਨੇ ਅੱਗੇ ਕਿਹਾ ਕਿ ਪੜਾਈ ਦੇ ਨਾਲ-ਨਾਲ ਵਾਧੂ ਸਹਿ ਪਾਠਕ੍ਰਮ ਗਤੀਵਿਧੀਆਂ ਵੀ ਮਹੱਤਵਪੂਰਨ ਹਨ। ਇਹ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਸਹਾਇਤਾ ਕਰਦੀਆਂ ਹਨ।ਸੱਭਿਆਚਾਰਕ ਇਕਾਈਆਂ ਦੀ ਸ਼ੂਰੁਆਤ ਦੀਕਸ਼ਾ, ਪ੍ਰੀਤੀ ਅਤੇ ਗਰੁੱਪ ਵੱਲੋਂ ਗਣੇਸ਼ ਵੰਦਨਾਂ ਨਾਲ ਕੀਤੀ ਗਈ; ਹਿਮਾਚਲੀ ਨਾਟੀ ਚੁੰਨੀ, ਕੋਮਲ ਅਤੇ ਗਰੁੱਪ ਵੱਲੋਂ; ਅਜੈ ਅਤੇ ਸਾਕਸ਼ੀ ਵੱਲੋਂ ਹਿਮਾਚਲੀ ਡਾਂਸ; ਧਰਮਿੰਦਰ, ਦੀਪਕ ਅਤੇ ਗਰੁੱਪ ਵੱਲੋਂ ਭੋਜਪੁਰੀ ਡਾਂਸ; ਕੌਰੈਡਿੰਗ, ਡਨਜੋਏ ਅਤੇ ਗਰੁੱਪ ਵੱਲੋਂ ਨਾਰਥ ਈਸਟ ਗਰੁੱਪ ਗਾਈਨ ; ਰਾਹੁਲ, ਪ੍ਰਨੀਤ ਕੋਰ ਅਤੇ ਗਰੁੱਪ ਵੱਲੋਂ ਸਕਿੱਟ ਪੰਸ਼ ਕੀਤੀ ਗਈ। ਡਾਂਸ, ਗਾਇਨ, ਇਸਲਾਮਿਕ ਕਵਾਲੀ, ਫੁੱਲ ਵਜਾਉਣਾ, ਰੈਪ ਆਦਿ ਸੋਲੋ ਪੇਸ਼ਕਾਰੀਆ ਨੇ ਵੀ ਦਰਸ਼ਕਾਂ ਦਾ ਮੰਨੋਰੰਜਨ ਕੀਤਾ। ਆਰੀਅਨਜ਼ ਪਬਲਿਕ ਸਕੂਲ ਦੇ ਨੰਨੇ ਵਿਦਿਆਰਥੀਆਂ ਨੇ ਵੀ ਸੱਭਿਆਚਾਰਕ ਆਈਟਮਾਂ ਪੇਸ਼ ਕੀਤੀਆ।ਸਮਾਗਮ ਦੀ ਸਮਾਪਤੀ ਪੰਜਾਬੀ ਵਿਦਿਆਰਥੀਆਂ ਵੱਲੋਂ ਪਾਵਰ ਪੈਕ ਪੇਸ਼ਕਾਰੀਆਂ ਨਾਲ ਕੀਤੀ ਗਈ। ਬੀਏ ਦੇ ਵਿਦਿਆਰਥੀ ਸਰਬਜੀਤ, ਗੁਰਦੀਪ ਐਂਡ ਗਰੁੱਪ ਵੱਲੋਂ ਭੰਗੜਾ; ਲਾਅ ਦੇ ਵਿਦਿਆਰਥੀ ਪ੍ਰਭਜੋਤ ਹਰਸ਼ ਅਤੇ ਗਰੁੱਪ ਵੱਲੋਂ ਭੰਗੜਾਂ; ਵੈਸ਼ਾਲੀ, ਰਾਜਦੀਪ ਅਤੇ ਗਰੁੱਪ ਵੱਲੋਂ ਪੰਜਾਬੀ ਡਾਂਸ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ।ਆਰੀਅਨਜ਼ ਗਰੁੱਪ ਦੀ ਡਾਇਰੇਕਟਰ ਜਨਰਲ ਡਾ.(ਸ਼੍ਰੀਮਤੀ) ਪ੍ਰਵੀਨ ਕਟਾਰੀਆ; ਡਾਇਰੇਕਟਰ, ਪ੍ਰੌਫੈਸਰ ਬੀ.ਐਸ.ਸਿੱਧ; ਪ੍ਰਿਸੰੀਪਲ, ਡਾ. ਰਮਨ ਰਾਣੀ ਗੁਪਤਾ; ਰਜਿਸਟਰਾਰ, ਮਿ. ਸਟੀਫਨ ਜਵੰਦਾਂ ਆਦਿ ਵੀ ਇਸ ਮੋਕੇ ਤੇ ਮੌਜੂਦ ਸਨ।


