ਬੀ.ਐਡ ਦਾਖਲਾ ਪਰੀਖਿਆ 21 ਜੂਲਾਈ ਨੂੰ

ਆਰੀਅਨਜ਼ ਨੇ ਬੀ.ਐਡ ਉਮੀਦਵਾਰਾਂ ਦੇ ਲਈ ਆਪਣੇ ਕੈਂਪਸ ਵਿੱਚ ਸਹਾਇਤਾ ਕੇਂਦਰ ਸਥਾਪਿਤ ਕੀਤਾ
ਮੋਹਾਲੀ – ਆਰੀਅਨਜ਼ ਕਾਲੇਜ ਆਫ ਅੇਜੁਕੇਸ਼ਨ, ਰਾਜਪੁਰਾ, ਨੇੜੇ ਚੰਡੀਗੜ ਵਿਖੇ ਬੀ.ਐੱਡ ਸੈਸ਼ਨ 2019–21 ਦੇ ਦਾਖਲੇ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 19 ਜੂਨ 2019 ਤੋ ਸ਼ੁਰੂ ਹੋ ਗਈ ਹੈ। ਇਸ ਸੰਬੰਧੀ ਹੋਰ ਜਾਣਕਾਰੀ ਲਈ ਕਾਲੇਜ ਕੈਂਪਸ ਵਿੱਚ ਸਹਾਇਤਾ ਕੇਂਦਰ ਸਥਾਪਿਤ ਕੀਤਾ ਗਿਆ ਹੈ।ਆਰੀਅਨਜ਼ ਕਾਲੇਜ ਦੀ ਪ੍ਰਿੰਸੀਪਲ ਡਾ. ਰਮਨ ਰਾਣੀ ਗੁਪਤਾ ਨੇ ਇਹ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਨੇ ਬੀ. ਐੱਡ ਕੋਰਸ ਦੀ ਸਾਂਝੀ ਦਾਖਲਾ ਪ੍ਰੀਖਿਆ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ ਨੂੰ ਸਾਰੀ ਜਿੰਮੇਵਾਰੀ ਸੌਂਪੀ ਹੈ। ਇਸ ਸਾਂਝੀ ਦਾਖਲਾ ਪ੍ਰੀਖਿਆ ਲਈ ਰਜਿਸਟ੍ਰੇਸ਼ਨ 19 ਜੂਨ 2019 ਤੋਂ ਲੈ ਕੇ 8 ਜੁਲਾਈ 2019 ਤੱਕ ਚੱਲੇਗੀ। ਇਸ ਤੋਂ ਇਲਾਵਾ 10 ਜੁਲਾਈ 2019 ਫੀਸ ਭਰਨ ਦੀ ਆਖਰੀ ਮਿਤੀ ਹੈ ਅਤੇ 12 ਜੁਲਾਈ 2019 ਤੱਕ ਵਿਦਿਆਰਥੀ ਆਪਣੀ ਫੋਟੋ ਅਤੇ ਹਸਤਾਖਰ ਅਪਲੋਡ ਕਰ ਸਕਦੇ ਹਨ। ਬੀ.ਐਡ ਦਾਖਲਾ ਪਰੀਖਿਆ 21 ਜੂਲਾਈ 2019 ਨੂੰ ਆਯੋਜਿਤ ਹੋਵੇਗੀ।ਡਾ. ਗੁਪਤਾ ਨੇ ਅੱਗੇ ਦੱਸਿਆ ਕਿ ਬੀ.ਐਡ ਕੋਰਸ ਵਿੱਚ ਦਾਖਲੇ ਲਈ ਇਹ ਸਾਂਝੀ ਦਾਖਲਾ ਪ੍ਰੀਖਿਆ ਦੇਣੀ ਲਾਜ਼ਮੀ ਹੈ। ਇਸ ਸਾਂਝੀ ਦਾਖਲਾ ਪ੍ਰੀਖਿਆ ਦੇ ਨੰਬਰਾਂ ਦੀ ਮੈਰਿਟ ਦੇ ਆਧਾਰ ਤੇ ਹੀ ਵਿਦਿਆਰਥੀਆਂ ਨੂੰ ਉਹਨਾਂ ਦੇ ਪਸੰਦੀਦਾਂ ਕਾਲੇਜ ਵਿੱਚ ਦਾਖਲਾ ਮਿਲ ਸਕਦਾ ਹੈ। ਇਸੇ ਸੰਬੰਧ ਵਿੱਚ ਡਾ. ਗੁਪਤਾ ਨੇ ਇਹ ਵੀ ਦੱਸਿਆ ਕਿ ਆਰੀਅਨਜ਼ ਕਾਲੇਜ ਆਫ ਅੇਜੁਕੇਸ਼ਨ ਵਿਖੇ ਐਡਮਿਸ਼ਨ ਹੈਲਪ ਡੈਸਕ ਸਥਾਪਿਤ ਕੀਤਾ ਗਿਆ ਹੈ ਜਿਸ ਵਿੱਚ ਵਿਦਿਆਰਥੀਆਂ ਦੇ ਐਪਲੀਕੇਸ਼ਨ ਫਾਰਮ ਮੁਫਤ ਭਰੇ ਜਾਣਗੇ ਅਤੇ ਅਧਿਆਪਕਾਂ ਵਲੋ ਸਾਂਝੀ ਦਾਖਲਾ ਪ੍ਰੀਖਿਆ ਲਈ ਵਿਦਿਆਰਥੀ ਦਾ ਮੁਫਤ ਮਾਰਗਦਰਸ਼ਨ ਵੀ ਕੀਤਾ ਜਾਵੇਗਾ। ਇਛੁੱਕ ਵਿਦਿਆਰਥੀ ਕਾਲੇਜ ਪਹੁੰਚ ਕੇ ਇਸ ਸਹਾਇਤਾ ਕੇਂਦਰ ਤੇ ਆਪਣੇ ਫਾਰਮ ਭਰਵਾ ਕੇ ਲਾਭ ਪ੍ਰਾਪਤ ਕਰ ਸਕਦੇ ਹਨ।ਦੁਜੇ ਪਾਸੇ ਆਰੀਅਨਜ਼ ਗਰੂਪ ਦੇ ਚੇਅਰਮੈਨ, ਡਾ ਅੰਸ਼ੂ ਕਟਾਰੀਆ ਨੇ ਕਿਹਾ ਕਿ ਆਰੀਅਨਜ਼ ਕਾਲੇਜ ਆੱਫ ਐਜੂਕੇਸ਼ਨ ਦੇ ਕੋਲ ਨੇਸ਼ਨਲ ਕਾਉਂਸਿਲ ਫਾਰ ਟੀਚਰ ਐਜੂਕੇਸ਼ਨ, ਜੈਪੁਰ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋ ਮਾਨਤਾ ਪ੍ਰਾਪਤ 100 ਸੀਟਾਂ ਹਨ।ਡਾ ਕਟਾਰੀਆ ਨੇ ਅੱਗੇ ਕਿਹਾ ਕਿ ਆਰੀਅਨਜ਼ ਕਾਲੇਜ 40 ਸੀਟਾਂ ਦੇ ਨਾਲ ਦੋ ਸਾਲਾਂ ਐਮਏ (ਐਜੂਕੇਸ਼ਨ) ਕੋਰਸ ਵੀ ਚਲਾ ਰਿਹਾ ਹੈ।

VIA PUNJAB