ਬੰਗਾਲ ਪੁਲੀਸ ਤੇ ਸੀਬੀਆਈ ਦੇ ਟਕਰਾਅ ਤੇ ਸੁਪਰੀਮ ਕੋਰਟ ਵਿੱਚ ਹੋਈ ਸੁਣਵਾਈ

ਨਵੀਂ ਦਿੱਲੀ – ਸ਼ਾਰਦਾ ਘੁਟਾਲੇ ਵਿੱਚ ਪੁਲੀਸ ਕਮਿਸ਼ਨਰ ਰਾਜੀਵ ਕੁਮਾਰ ਦੀ ਭੂਮਿਕਾ ਦੀ ਜਾਂਚ ਲਈ ਸੀਬੀਆਈ ਦੀ ਟੀਮ ਤੇ ਪੁਲੀਸ ਵਿੱਚ ਹੋਏ ਟਕਰਾਅ ਦੇ ਮਾਮਲੇ ਤੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ| ਸੀਬੀਆਈ ਨੇ ਬੰਗਾਲ ਦੇ ਚੀਫ ਸੈਕਰੇਟਰੀ, ਡੀਜੀਪੀ ਤੇ ਕੋਲਕਾਤਾ ਪੁਲੀਸ ਕਮਿਸ਼ਨਰ ਖਿਲਾਫ ਪਟੀਸ਼ਨ ਵਿੱਚ ਕਿਹਾ ਕਿ ਅਧਿਕਾਰੀਆਂ ਨੇ ਜਾਣਬੁਝ ਕੇ ਉੱਚ ਅਦਾਲਤ ਦੇ ਆਦੇਸ਼ਾਂ ਦੀ ਉਲੰਘਣਾ ਕੀਤੀ|ੰ ਐਤਵਾਰ ਰਾਤ ਧਰਨੇ ਤੇ ਬੈਠੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਮੈਂ ਜਾਨ ਦੇਣ ਲਈ ਤਿਆਰ ਹਾਂ ਪਰ ਸਮਝੌਤਾ ਨਹੀਂ ਕਰਾਂਗੀ| ਮਮਤਾ ਨੇ ਕਿਹਾ, ਜਦੋਂ ਕੇਂਦਰ ਨੇ ਤ੍ਰਿਣਮੁਲ ਕਾਂਗਰਸ ਦੇ ਨੇਤਾਵਾਂ ਨੂੰ ਹੱਥ ਲਾਇਆ ਸੀ ਤਾਂ ਮੈਂ ਸੜਕ ਤੇ ਨਹੀਂ ਆਈ| ਮੈਨੂੰ ਇਸ ਗੱਲ ਦੀ ਨਾਰਾਜ਼ਗੀ ਹੈ ਕਿ ਕੇਂਦਰ ਨੇ ਇੱਕ ਸੀਨੀਅਰ ਅਧਿਕਾਰੀ ਦਾ ਅਪਮਾਨ ਕੀਤਾ ਹੈ| ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਅਖਿਲੇਸ਼ ਯਾਦਵ, ਚੰਦਰਬਾਬੂ ਨਾਇਡੂ, ਉਮਰ ਅਬਦੁੱਲਾ, ਰਾਜ ਠਾਕਰੇ ਸਮੇਤ 16 ਸੂਬਿਆਂ ਦੇ 21 ਦਲਾਂ ਦੇ ਨੇਤਾਵਾਂ ਨੇ ਮਮਤਾ ਦਾ ਸਾਥ ਦਿੱਤਾ ਹੈ ਤੇ ਕਾਂਗਰਸ ਪ੍ਰਧਾਨ ਮਮਤਾ ਬੈਨਰਜੀ ਨਾਲ ਫੌਨ ਤੇ ਗੱਲ ਕੀਤੀ ਹੈ|

VIA PUNJAB