- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਜਪਾ ਰਾਜ ਵਿੱਚ ਅਰਥ ਵਿਵਸਥਾ ਬਿਮਾਰ, 130 ਕਰੋੜ ਲੋਕਾਂ ਦੀ ਰੋਜ਼ੀ-ਰੋਟੀ ਤੇ ਖਤਰਾ : ਮਾਇਆਵਤੀ
ਨਵੀਂ ਦਿੱਲੀ – ਬਹੁਜਨ ਸਮਾਜ ਪਾਰਟੀ (ਬਸਪਾ) ਚੀਫ ਮਾਇਆਵਤੀ ਅੱਜ ਆਪਣਾ 64ਵਾਂ ਜਨਮ ਦਿਨ ਮਨ੍ਹਾ ਰਹੀ ਹੈ| ਇਸ ਮੌਕੇ ਤੇ ਉਨ੍ਹਾਂ ਨੇ ਲਖਨਊ ਵਿੱਚ ਮੀਡੀਆ ਨੂੰ ਸੰਬੋਧਨ ਕੀਤਾ| ਮਾਇਆਵਤੀ ਨੇ ਕਿਹਾ ਕਿ ਨਰਿੰਦਰ ਮੋਦੀ ਰਾਜ ਵਿੱਚ ਅਰਥ ਵਿਵਸਥਾ ਬੀਮਾਰ ਹੈ ਅਤੇ 130 ਕਰੋੜ ਲੋਕਾਂ ਦੇ ਰੋਜ਼ਾਨਾ ਰੋਜ਼ੀ-ਰੋਟੀ ਦਾ ਸੰਕਟ ਹੈ| ਉਹਨਾਂ ਨੇ ਕਿਹਾ ਕਿ ਭਾਜਪਾ ਨਿੱਜੀ ਸਵਾਰਥ ਕਾਰਨ ਸੱਤਾ ਦੀ ਗਲਤ ਵਰਤੋਂ ਕਰ ਰਹੀ ਹੈ| ਕੇਂਦਰ ਦੀਆਂ ਨੀਤੀਆਂ ਪੂਰੀ ਤਰ੍ਹਾਂ ਨਾਲ ਗਲਤ ਹਨ ਅਤੇ ਇਸ ਕਾਰਨ ਦੇਸ਼ ਵਿੱਚ ਇਸ ਸਮੇਂ ਗਰੀਬੀ, ਅਨਪੜ੍ਹਤਾ ਅਤੇ ਤਣਾਅ ਦਾ ਮਾਹੌਲ ਹੈ| ਉਹਨਾਂ ਨੇ ਕਿਹਾ ਕਿ ਗਰੀਬ, ਆਦਿਵਾਸੀ, ਮੁਸਲਿਮ ਅਤੇ ਦੂਜੇ ਧਾਰਮਿਕ ਘੱਟ ਗਿਣਤੀ ਜ਼ਿਆਦਾ ਪਰੇਸ਼ਾਨ ਹਨ|ਸਪਾ ਚੀਫ ਮਾਇਆਵਤੀ ਨੇ ਕਿਹਾ ਕਿ ਭਾਜਪਾ ਨੇ ਵੀ ਕਾਂਗਰਸ ਦੀ ਤਰ੍ਹਾਂ ਜਨਹਿੱਤ ਦੇ ਮੁੱਦਿਆਂ ਨੂੰ ਤਾਕ ਤੇ ਰੱਖ ਦਿੱਤਾ ਹੈ| ਪੂਰੇ ਦੇਸ਼ ਵਿੱਚ ਅਰਾਜਕਤਾ ਅਤੇ ਤਣਾਅ ਦਾ ਮਾਹੌਲ ਹਨ| ਮੌਜੂਦਾ ਸਰਕਾਰ ਦੀ ਗਲਤ ਨੀਤੀਆਂ ਕਾਰਨ ਦੇਸ਼ ਤਣਾਅ ਦੇ ਮਾਹੌਲ ਵਿੱਚ ਹੈ| ਮਾਇਆਵਤੀ ਨੇ ਕਿਹਾ,”ਭਾਜਪਾ ਦੀਆਂ ਇਨ੍ਹਾਂ ਕਮੀਆਂ ਕਾਰਨ ਕਾਂਗਰਸ ਐਂਡ ਕੰਪਨੀ ਇਸ ਦਾ ਫਾਇਦਾ ਚੁੱਕ ਰਹੀ ਹੈ| ਬਸਪਾ ਇਨ੍ਹਾਂ ਹਾਲਾਤਾਂ ਨੂੰ ਲੈ ਕੇ ਕਾਫੀ ਚਿੰਤਤ ਹੈ|ਮਾਇਆਵਤੀ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ,”ਪੂਰੇ ਦੇਸ਼ ਵਿੱਚ ਕਿਸਾਨਾਂ ਦੀ ਹਾਲਾਤ ਕਾਫ਼ੀ ਖਰਾਬ ਹੈ| ਅਜਿਹੇਵਿੱਚ ਸਾਡੀ ਪਾਰਟੀ ਦੇ ਲੋਕਾਂ ਨੂੰ ਨਿਰਦੇਸ਼ ਹੈ ਕਿ ਅਸਹਾਏ ਅਤੇ ਗਰੀਬਾਂ ਦੀ ਜ਼ਿਆਦਾ ਮਦਦ ਕਰਨੀ ਚਾਹੀਦੀ ਹੈ| ਭਾਜਪਾ ਦੀ ਕੇਂਦਰ ਅਤੇ ਰਾਜ ਦੀਆਂ ਸਰਕਾਰਾਂ ਗਰੀਬਾਂ ਵਿਰੁੱਧ ਹੀ ਕੰਮ ਕਰ ਰਹੀਆਂ ਹਨ| ਇਨ੍ਹਾਂ ਦੇ ਕੰਮ ਨਾਲ ਜ਼ਿਆਦਾਤਰ ਤਣਾਅ ਅਤੇ ਬੇਰੋਜ਼ਗਾਰੀ ਹੀ ਫੈਲੀ ਹੈ|


