- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤੀ ਹਵਾਈ ਫ਼ੌਜ ਦਾ ਏ.ਐਨ.-32 ਜਹਾਜ਼ ਕ੍ਰੈਸ਼
8 ਕਰੂ ਮੈਂਬਰਾਂ ਸਮੇਤ 13 ਲੋਕ ਸਨ ਸਵਾਰ
ਨਵੀਂ ਦਿੱਲੀ – ਅਸਮ
ਦੇ ਜੋਰਹਾਟ ਏਅਰਬੇਸ ਤੋਂ ਅਰੁਣਾਚਲ ਪ੍ਰਦੇਸ਼ ਦੇ ਮੇਨਚੁਕਾ ਲਈ ਉਡਾਣ ਭਰਨ ਵਾਲੇ ਭਾਰਤੀ
ਹਵਾਈ ਫੌਜ ਦਾ ਜਹਾਜ਼ ਏ.ਆਈ.ਐੱਫ. ਏ.ਐਨ.-32 ਕ੍ਰੈਸ਼ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ
ਤੋਂ ਪਹਿਲਾਂ ਹਵਾਈ ਫ਼ੌਜ ਦਾ ਇਹ ਵਿਸ਼ੇਸ਼ ਜਹਾਜ਼ ਕਰੀਬ 6 ਘੰਟੇ ਤੱਕ ਲਾਪਤਾ ਰਿਹਾ। ਸ਼ਾਮ
ਕਰੀਬ 7 ਵਜੇ ਜਹਾਜ਼ ਦਾ ਮਲਬਾ ਮਿਲਣ ਦੀ ਖਬਰ ਸਾਹਮਣੇ ਆਈ। ਮੀਡੀਆ ਰਿਪੋਰਟ ਵਿੱਚ ਕਿਹਾ
ਗਿਆ ਹੈ ਕਿ ਇੱਕ ਹੈਲੀਕਾਪਟਰ ਸਰਚ ਟੀਮ ਨੇ ਭਾਰਤੀ ਹਵਾਈ ਫੌਜ ਦੇ ਏ.ਐਨ-32 ਦੇ ਮਲਬੇ ਨੂੰ
ਦੇਖਿਆ ਹੈ। ਇਸ ਜਹਾਜ਼ ‘ਚ ਕਰੀਬ 13 ਲੋਕਾਂ ਦੇ ਮੌਜੂਦ ਹੋਣ ਦੀ ਖਬਰ ਮਿਲੀ ਸੀ। ਖ਼ਬਰ
ਲਿਖੇ ਜਾਣ ਤੱਕ ਕਿਸੇ ਕਰੂ ਮੈਂਬਰ ਦੇ ਮਿਲਣ ਦੀ ਜਾਣਕਾਰੀ ਪ੍ਰਾਪਤ ਨਹੀਂ ਹੋਈ। ਜਹਾਜ਼ ਦਾ
ਗ੍ਰਾਉਂਡ ਸਟਾਫ ਤੋਂ ਆਖਰੀ ਸੰਪਰਕ ਕਰੀਬ 1 ਵਜੇ ਹੋਇਆ ਸੀ। ਜਹਾਜ਼ ਨੇ ਜ਼ੋਰਹਾਟ ਦੁਪਹਿਰ
12:25 ‘ਤੇ ਉਡਾਣ ਭਰੀ ਸੀ। ਭਾਰਤੀ ਹਵਾਈ ਫੌਜ ਨੇ ਆਈ.ਏ.ਐੱਫ. ਏ.ਐਨ.-32 ਜਹਾਜ਼ ਦਾ ਪਤਾ
ਲਗਾਉਣ ਲਈ ਇੱਕ ਸੁਖੋਈ-30 ਲੜਾਕੂ ਜਹਾਜ਼ ਤੇ ਸੀ-130 ਸਪੈਸ਼ਲ ਆਪਾਚੇ ਜਹਾਜ਼ਾਂ ਨੂੰ ਭੇਜਿਆ
ਗਿਆ ਸੀ। ਏ.ਐਨ.-32 ਰੂਸ ਨਿਰਮਾਣ ਹਵਾਈ ਫੌਜ ਦਾ ਜਹਾਜ਼ ਹੈ ਤੇ ਹਵਾਈ ਫੌਜ ਵੱਡੀ ਗਿਣਤੀ
‘ਚ ਇਨ੍ਹਾਂ ਜਹਾਜ਼ਾਂ ਦਾ ਇਸਤੇਮਾਲ ਕਰਦੀ ਹੈ।ਇਹ 2 ਇੰਜਣ ਵਾਲਾ ਟ੍ਰਬੋਪ੍ਰਾਪ ਆਵਾਜਾਈ
ਵਾਲਾ ਜਹਾਜ਼ ਹੈ। ਮੇਨਚੁਕਾ ਐਡਵਾਂਸ ਲੈਂਡਿੰਗ ਗ੍ਰਾਉਂਡ ਚੀਨ ਦੀ ਸਰਹੱਦ ਤੋਂ ਜ਼ਿਆਦਾ ਦੂਰ
ਨਹੀਂ ਹੈ। ਮੇਨਚੁਕਾ ਐਡਵਾਂਸ ਲੈਂਡਿੰਗ ਗ੍ਰਾਉਂਡ, ਜਿੱਥੇ ਜਹਾਜ਼ ਨੂੰ ਉਤਰਨਾ ਸੀ, ਨੂੰ
ਪਿਛਲੇ ਸਾਲ 12 ਜੁਲਾਈ ਨੂੰ ਮੁੜ ਸ਼ੁਰੂ ਕੀਤਾ ਗਿਆ ਹੈ। ਸਾਲ 2013 ਤੋਂ ਇਹ ਬੰਦ ਸੀ। ਦੱਸ
ਦਈਏ ਕਿ 3 ਸਾਲ ਪਹਿਲਾਂ ਵੀ ਅਜਿਹੀ ਹੀ ਇਕ ਏ.ਐਨ.-32 ਜਹਾਜ਼ ਲਾਪਤਾ ਹੋਇਆ ਸੀ ਜਿਸ ਦਾ
ਹਾਲੇ ਤੱਕ ਮਲਬਾ ਵੀ ਨਹੀਂ ਸਕਿਆ ਹੈ। ਹੁਣ ਤੱਕ 9 ਏ.ਐਨ.-32 ਜਹਾਜ਼ ਕ੍ਰੈਸ਼ ਹੋ ਚੁੱਕੇ
ਹਨ।


