- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤ ਅਤੇ ਮਾਰੀਸ਼ਸ ਮਿਲ ਕੇ ਗੀਤਾ ਦਾ ਪ੍ਰਚਾਰ-ਪ੍ਰਸਾਰ ਪੂਰੀ ਦੁਨਿਆ ਵਿਚ ਕਰਨਗੇ – ਮੁੱਖ ਮੰਤਰੀ
ਚੰਡੀਗੜ – ਭਾਰਤ ਅਤੇ ਮਾਰੀਸ਼ਸ ਮਿਲ ਕੇ ਗੀਤਾ ਦਾ ਪ੍ਰਚਾਰ-ਪ੍ਰਸਾਰ ਪੂਰੀ ਦੁਨਿਆ ਵਿਚ ਕਰਨਗੇ| ਇਸ ਸੰਕਲਪ ਦੇ ਨਾਲ ਮਾਰੀਸ਼ਸ ਦੇ ਪੋਰਟ ਲੁਇਸ ਵਿਚ ਕੌਮਾਂਤੀ ਗੀਤਾ ਮਹਾਉਸਤਵ ਦਾ ਸਪਾਪਨ ਅਤਿ ਅਧਿਆਤਮਕ ਮਾਹੌਲ ਵਿਚ ਹੋਇਆ| ਸਮਾਪਨ ਸਮਾਰੋਹ ਵਿਚ ਭਾਰੀ ਗਿਣਤੀ ਵਿਚ ਹਾਜਿਰ ਸ਼ਰਧਾਲੂਆਂ ਨੇ ਦੋਵੇਂ ਹੱਥ ਚੁੱਕੇ ਓਹਮ ਦੇ ਉਚਾਰਣ ਦੇ ਨਾਲ ਇਕ ਸੰਕਲਪ ਲਿਆ| ਸਮਾਰੋਹ ਵਿਚ ਮਾਰੀਸ਼ਸ ਦੇ ਕਾਰਜਕਾਰੀ ਰਾਸ਼ਟਰਪਤੀ ਪਰਮਸ਼ਿਵਮ ਪਿੱਲੈ ਵਯੋਪੂਰੀ, ਮਿਨਿਸਟਰ ਮੇਂਟਰ ਅਨਿਰੂਧ ਜਗਨਨਾਥ, ਕਲਾ ਤੇ ਸਭਿਆਚਾਰਕ ਮੰਤਰੀ ਪ੍ਰਿਥਵੀ ਰਾਜ ਸਿੰਘ ਰੂਪਨ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਅਤੇ ਨਾਗਰਿਕ ਸੰਗਠਨਾਂ ਦੇ ਹਿੱਸਾ ਲਿਆ|ਇਸ ਮੌਕੇ ‘ਤੇ ਬੋਲਦੇ ਹੋਏ ਮਾਰੀਸ਼ਸ ਦੇ ਮਿਨਿਸਟਰ ਮੇਂਟਰ ਅਨਿਰੁਧ ਜਗਨਾਥ ਨੇ ਭਰੋਸਾ ਪ੍ਰਗਟਾਇਆ ਕਿ ਭਾਰਤ ਅਤੇ ਮਾਰੀਸ਼ਸ ਵਿਚਕਾਰ ਜੋ ਸਭਿਆਚਾਰਕ ਸਬੰਧ ਹਨ, ਉਹ ਆਉਣ ਵਾਲੀ ਪੀੜੀਆਂ ਵਿਚਕਾਰ ਹੋਰ ਵੀ ਮਜਬੂਤ ਹੋਵੇਗਾ| ਉਨਾਂ ਕਿਹਾ ਕਿ ਪਿਛਲੇ ਸਾਲ ਅਸੀਂ ਵਿਸ਼ਵ ਹਿੰਦੀ ਸੰਮੇਲਨ ਆਯੋਜਨ ਕੀਤਾ ਸੀ| ਉਨਾਂ ਨੇ ਗੀਤਾ ਦੇ ਮਹੱਤਵ ‘ਤੇ ਰੋਸ਼ਨੀ ਪਾਈ ਅਤੇ ਇਸ ਆਯੋਜਨ ਵਿਚ ਸਹਿਯੋਗ ਕਰਨ ਲਈ ਹਰਿਆਣਾ ਸਰਕਾਰ, ਕੁਰੂਕਸ਼ੇਤਰ ਵਿਕਾਸ ਬੋਰਡ, ਜੀਓ ਗੀਤਾ, ਇੰਡਿਆ-ਮਾਰੀਸ਼ਸ ਟ੍ਰੇਡ ਐਂਡ ਕਲਚਰ ਫੋਰਮ ਸਮੇਤ ਸਾਰੀਆਂ ਸੰਸਥਾਵਾਂ ਦਾ ਧੰਨਵਾਦ ਕੀਤਾ|ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਇਸ ਮੌਕੇ ‘ਤੇ ਮਾਰੀਸ਼ਸ ਦੀ ਜਨਤਾ ਨੂੰ ਭਰੋਸਾ ਦਿੱਤਾ ਕਿ ਇੱਥੇ ਕੌਮਾਂਤਰੀ ਗੀਤਾ ਮਹਾਉਸਤਵ ਦੇ ਆਯੋਜਨ ਲਈ ਹਰਿਆਣਾ ਹਰ ਮਦਦ ਤੇ ਸਹਿਯੋਗ ਦਿੰਦਾ ਰਹੇਗਾ| ਉਨਾਂ ਕਿਹਾ ਕਿ ਅਸੀਂ ਭਾਰਤ ਵਿਚ ਉਨਾਂ ਨਗਰਾਂ ਨੂੰ ਛੋਟਾ ਭਾਰਤ ਕਹਿੰਦੇ ਹਾਂ ਜਿੰਨਾਂ ਵਿਚ ਵੱਖ-ਵੱਖ ਸੂਬਿਆਂ ਦੇ ਲੋਕ ਰਹਿੰਦੇ ਹਨ| ਲੇਕਿਨ ਇੱਥੇ ਮੈਨੂੰ ਭਾਰਤ ਤੋਂ ਬਾਹਰ ਵੀ ਇਕ ਛੋਟਾ ਭਾਰਤ ਵੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਇੱਥੇ ਉਹ ਲੋਕ ਰਹਿੰਦੇ ਹਨ, ਜਿੰਨਾਂ ਦਾ ਸਬੰਧ ਭਾਰਤ ਦੇ ਜ਼ਿਆਦਾਤਰ ਸੂਬਿਆਂ ਨਾਲ ਹੈ| ਮੁੱਖ ਮੰਤਰੀ ਨੇ ਕਿਹਾ ਕਿ ਗੀਤਾ ਅਤਿ ਵਿਸਥਾਰ ਤੇ ਵਿਆਪਕ ਹੈ| ਇਹ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ| ਸਮੱਸਿਆਵਾਂ ਅਨੇਕ-ਹੱਲ ਇਕ ਅਤੇ ਉਹ ਹੈ ਗੀਤਾ| ਇਸ ਤਰਾਂ ਸੁਆਲ ਅਨੇਕ-ਜਵਾਬ ਇਕ ਹੈ ਉਹ ਹੈ ਗੀਤਾ| ਉਨਾਂ ਨੇ ਕੌਮਾਂਤਰੀ ਗੀਤਾ ਮਹਾਉਤਸਵ ਵਿਚ ਸਭਿਆਚਾਰਕ ਪ੍ਰੋਗ੍ਰਾਮ ਪੇਸ਼ ਕਰਨ ਵਾਲੇ ਮਾਰੀਸ਼ਸ ਤੇ ਭਾਰਤ ਦੇ ਕਲਾਕਾਰਾਂ ਦੇ ਪ੍ਰੋਤਸਾਹਨ ਲਈ 5-5 ਲੱਖ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ|ਗੀਤਾ ਮਨੀਸ਼ੀ ਸਵਾਮੀ ਗਿਆਨੰਦ ਜੀ ਮਹਾਰਾਜ ਨੇ ਆਪਣੇ ਸੰਬੋਧਨ ਵਿਚ ਭਰੋਸਾ ਪ੍ਰਗਟਾਇਆ ਕਿ ਮਾਰੀਸ਼ਸ ਵਿਚ ਇਹ ਕੌਮਾਂਤਰੀ ਗੀਤਾ ਮਹਾਉਤਸਵ ਪਹਿਲਾਂ ਤੇ ਆਖਰੀ ਨਹੀਂ ਹੋਵੇਗੀ, ਸਗੋਂ ਹੋਰ ਦੇਸ਼ਾਂ ਵਿਚ ਇਸ ਨੂੰ ਅੱਗੇ ਵੱਧਾਉਣ ਦਾ ਆਧਾਰ ਬਣੇਗਾ| ਉਨਾਂ ਕਿਹਾ ਕਿ ਪਾਵਨ ਗੰਗਾ ਅਤੇ ਗੀਤਾ ਦੀ ਆਰਤੀ ਨਾਲ ਇਸ ਮਹਾਉਸਤਵ ਦਾ ਸਮਾਪਨ ਕੀਤਾ ਜਾ ਰਿਹਾ ਹੈ ਕਿਉਂਕਿ ਮਾਰੀਸ਼ਸ ਦੇ ਲੋਕਾਂ ਦੀ ਗੰਗਾ ਤੇ ਗੀਤਾ ਵਿਚ ਡੂੰਘੀ ਆਰਥਾ ਹੈ| ਭਾਰਤ ਤੋਂ ਇੱਥੇ ਆਉਣ ਵਾਲੇ ਲੋਕਾਂ ਦੀ ਪਰੰਪਰਾ ਰਹੀ ਹੈ ਕਿ ਉਹ ਭਾਰਤ ਤੋਂ ਗੰਗਾ ਜਲ ਲਿਆ ਕੇ ਉਨਾਂ ਨੂੰ ਇੱਥੇ ਦੇ ਪਵਿੱਤਰ ਗੰਗਾ ਤਾਲਾਬ ਵਿਚ ਪਾਉਂਦੇ ਹਨ|ਮਾਰੀਸ਼ਸ ਦੇ ਕਲਾ ਤੇ ਸਭਿਆਚਾਰਕ ਮੰਤਰੀ ਪ੍ਰਿਥਵੀ ਰਾਜ ਸਿੰਘ ਰੂਪਨ ਨੇ ਵੀ ਸਮਾਪਨ ਸਮਾਰੋਹ ਵਿਚ ਆਪਦੇ ਵਿਚਾਰ ਰੱਖੇ| ਇਸ ਮੌਕੇ ‘ਤੇ ਮਾਰੀਸ਼ਸ ਦੀ ਸਭਿਆਚਾਰਕ ਸਪੀਕਿੰਗ ਯੂਨਿਅਨ ਨੇ ਸ੍ਰੀ ਕ੍ਰਿਸ਼ਣ ਦਾ ਭਗਤੀ ਗੀਤਾ ਪੇਸ਼ ਕੀਤਾ| ਮਾਰੀਸ਼ਸ-ਤਮਿਲ ਕਲਚਰ ਸੈਂਟਰ ਟਰੱਸਟ ਨੇ ਕ੍ਰਿਸ਼ਣ ਵਰਣਨ ਨਾਂਚ ਪੇਸ਼ ਕਰਕੇ ਲੋਕਾਂ ਨੂੰ ਭਗਤੀ ਸੰਗੀਤ ਦੇ ਰਸ ਵਿਚ ਡੁੱਬ ਦਿੱਤਾ| ਭਾਰਤ ਦੇ ਉੱਤਰ ਖੇਤਰ ਸਭਿਆਚਾਰਕ ਕੇਂਦਰ ਦੇ ਕਲਾਕਾਰਾਂ ਨੇ ਰਾਜਸਥਾਨ ਦਾ ਭਵਾਨੀ ਨਾਂਚ ਅਤੇ ਬਰਸਾਨੇ ਦੀ ਹੋਲੀ ਅਤੇ ਨਿਫਾ ਸੰਸਥਾ ਤੇ ਮਾਰੀਸ਼ਸ ਦੇ ਕਲਾਕਾਰਾਂ ਨੇ ਗੀਤਾ ਸਾਰ ਪੇਸ਼ ਕੀਤਾ|ਸਮਾਪਨ ਸਮਾਰੋਹ ਵਿਚ ਮਾਰੀਸ਼ਸ ਦੇ ਇੰਡਿਅਨ ਹਾਈ ਕਮਿਸ਼ਨਰ ਤੰਮਯ ਲਾਲ, ਹਰਿਆਣਾ ਦੇ ਸੂਚਨਾ, ਲੋਕ ਸੰਪਰਕ ਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਰਨਲ ਸਮੀਰ ਪਾਲ ਸਰੋ, ਕੁਰੂਕਸ਼ੇਤਰ ਵਿਕਾਸ ਬੋਰਡ ਦੇ ਮੈਂਬਰ ਸਕੱਤਰ ਵਿਜੈ ਸਿੰਘ ਦਹਿਯਾ ਆਦਿ ਵੀ ਹਾਜਿਰ ਸਨ|


