- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤ ਦਾ ਪਹਿਲਾ ਮਾਨਵ ਰਹਿਤ ਮਿਸ਼ਨ ਦਸੰਬਰ ’ਚ: ਇਸਰੋ
ਬੰਗਲੁਰੂ – ਭਾਰਤ ਦੇ ਪਲੇਠੇ ‘ਗੰਗਾਯਾਨ ਮਿਸ਼ਨ ਤੋਂ ਪਹਿਲਾਂ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਵੱਲੋਂ ਦਸੰਬਰ 2020 ਅਤੇ ਜੂਨ 2021 ’ਚ ਦੋ ਮਾਨਵ ਰਹਿਤ ਮਿਸ਼ਨਾਂ ’ਤੇ ਕੰਮ ਕੀਤਾ ਜਾਵੇਗਾ। ਇਥੇ ਮਨੁੱਖੀ ਪੁਲਾੜ ਉਡਾਣਾਂ ਸਬੰਧੀ ਚੁਣੌਤੀਆਂ ਅਤੇ ਭਵਿੱਖ ਦੇ ਰੁਝਾਨਾਂ ਬਾਰੇ ਕਰਵਾਈ ਗਈ ਵਿਚਾਰ ਚਰਚਾ ਦੇ ਉਦਘਾਟਨੀ ਇਜਲਾਸ ਨੂੰ ਸੰਬੋਧਨ ਕਰਦਿਆਂ ਇਸਰੋ ਦੇ ਚੇਅਰਮੈਨ ਕੇ ਸ਼ਿਵਨ ਨੇ ਕਿਹਾ ਕਿ ਗੰਗਾਯਾਨ ਮਿਸ਼ਨ ਭਾਰਤ ਦਾ ਪਲੇਠਾ ਮਨੁੱਖੀ ਪੁਲਾੜ ਮਿਸ਼ਨ ਹੈ ਪਰ ਇਸ ਦੇ ਨਾਲ ਨਵਾਂ ਪੁਲਾੜ ਸਟੇਸ਼ਨ ਵੀ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗੰਗਾਯਾਨ ਮਿਸ਼ਨ ਤਿੰਨ ਨੁਕਤਿਆਂ ’ਤੇ ਆਧਾਰਿਤ ਹੈ। ਪਹਿਲਾ ਦਸੰਬਰ 2020 ਅਤੇ ਫਿਰ ਜੂਨ 2021 ’ਚ ਮਾਨਵ ਰਹਿਤ ਮਿਸ਼ਨ ਹਨ। ਇਸ ਮਗਰੋਂ ਦਸੰਬਰ 2021 ’ਚ ਮਨੁੱਖ ਨਾਲ ਪੁਲਾੜ ਦੀ ਉਡਾਣ ਹੈ।ਉਨ੍ਹਾਂ ਕਿਹਾ ਕਿ ਇਸਰੋ ਨੇ ਬੰਗਲੁਰੂ ਨੇੜੇ ਪੁਲਾੜ ਯਾਤਰੀ ਸਿਖਲਾਈ ਕੇਂਦਰ ਖੋਲ੍ਹਿਆ ਹੈ। ਪੁਲਾੜ ਏਜੰਸੀ ਨਾਸਾ ਅਤੇ ਹੋਰ ਏਜੰਸੀਆਂ ਤੇ ਸਨਅਤਕਾਰਾਂ ਨਾਲ ਵੀ ਗੱਲਬਾਤ ਕਰ ਰਹੀ ਹੈ ਤਾਂ ਜੋ ਉਨ੍ਹਾਂ ਦੇ ਤਜਰਬਿਆਂ ਤੋਂ ਸਿੱਖਿਆ ਜਾ ਸਕੇ।


