- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤ ਦੇ ਸਟਾਰਟਅੱਪ ਧੁਰੇ ਵਜੋਂ ਉੱਭਰੇਗਾ ਪੰਜਾਬ: ਸਿੰਗਲਾ
ਨਵੇਂ ਉੱਦਮਾਂ ਦੀ ਸਹਾਇਤਾ ਪੰਜਾਬ ਦੀ ਸਨਅਤੀ ਤੇ ਵਪਾਰ ਨੀਤੀ 2017 ਦਾ ਵਿਸ਼ੇਸ਼ ਪਹਿਲੂ: ਸੁੰਦਰ ਸ਼ਾਮ ਅਰੋੜਾ
ਚੰਡੀਗੜ – ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਭਾਲਣ ਵਾਲੇ ਨਹੀਂ, ਸਗੋਂ ਨੌਕਰੀਆਂ ਦੇਣ ਵਾਲੇ ਬਣਨ ਲਈ ਆਪਣੀ ਉੱਦਮੀ ਮੁਹਾਰਤ ਨੂੰ ਨਿਖਾਰਨ ਦਾ ਸੱਦਾ ਦਿੰਦਿਆਂ ਪੰਜਾਬ ਦੇ ਸੂਚਨਾ ਤਕਨਾਲੋਜੀ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਉੱਦਮਤਾ ਹਮੇਸ਼ਾ ਤੋਂ ਪੰਜਾਬ ਦੇ ਡੀ.ਐਨ.ਏ. ਵਿੱਚ ਰਹੀ ਹੈ ਅਤੇ ਪੰਜਾਬ ਸਰਕਾਰ ਨੌਜਵਾਨਾਂ ਦੇ ਉੱਦਮੀ ਹੁਨਰ ਨੂੰ ਨਿਖਾਰਨ ਲਈ ਸਹਿਯੋਗ ਦੇ ਰਹੀ ਹੈ ਤਾਂ ਕਿ ਪੰਜਾਬ ਨੂੰ ਦੇਸ਼ ਭਰ ਵਿੱਚ ਸਟਾਰਟਅੱਪ (ਨਵੀਆਂ ਕੰਪਨੀਆਂ) ਸ਼ੁਰੂ ਕਰਨ ਵਿੱਚ ਮੋਹਰੀ ਬਣਾਇਆ ਜਾਵੇ। ਉਹ ਇੱਥੇ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈ.ਐਸ.ਬੀ.) ਵਿੱਚ ‘ਸਟਾਰਟਅੱਪ ਇੰਡੀਆ ਪੰਜਾਬ ਯਾਤਰਾ’ ਦੇ ਗਰੈਂਡ ਫਿਨਾਲੇ ਮੌਕੇ ਸੰਬੋਧਨ ਕਰ ਰਹੇ ਸਨ।ਸ੍ਰੀ ਸਿੰਗਲਾ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਪੰਜਾਬ ਵਿੱਚ ਨੌਜਵਾਨ ਦਮੀਆਂ ਦੀ ਗਿਣਤੀ ਵਿੱਚ ਵੱਡਾ ਵਾਧਾ ਹੋਇਆ ਹੈ ਪਰ ਹਾਲੇ ਵੀ ਵੱਡੀ ਸਮਰੱਥਾ ਨੂੰ ਭੁੰਨਾਉਣ ਦੀ ਲੋੜ ਹੈ। ਇਸ ਲਈ ਪੰਜਾਬ ਸਰਕਾਰ ਰਾਜ ਵਿੱਚ ਸਟਾਰਟਅੱਪ ਪੱਖੀ ਮਾਹੌਲ ਨੂੰ ਹੋਰ ਸੁਚਾਰੂ ਬਣਾਉਣ ਲਈ ਨਵੀਆਂ ਕੋਸ਼ਿਸ਼ਾਂ ਕਰ ਰਹੀ ਹੈ। ਇਸ ਲਈ ਪੰਜਾਬ ਸਟਾਰਟਅੱਪ ਯਾਤਰਾ ਤੋਂ ਇਲਾਵਾ ਪੰਜਾਬ ਸਰਕਾਰ ਪ੍ਰਭਾਵਸ਼ਾਲੀ ਰਿਆਇਤਾਂ ਦੀ ਪੇਸ਼ਕਸ਼ ਕਰ ਰਹੀ ਹੈ, ਜਿਨਾਂ ਵਿੱਚ ਨਵੇਂ ਉਦਯੋਗਾਂ ਲਈ ਮਨਜ਼ੂਰੀਆਂ, ਕਰਜ਼ ਉਤੇ ਸਬਸਿਡੀ, ਆਧੁਨਿਕ ਬੁਨਿਆਦੀ ਢਾਂਚਾ ਅਤੇ ਸਟਾਰਟਅੱਪ ਸੈੱਲ ਸਥਾਪਤ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਮੁਹਾਲੀ ਵਿਚਲਾ ਐਸ.ਟੀ.ਪੀ.ਆਈ. ਇਨਕਿਊਬੇਸ਼ਨ ਸੈਂਟਰ ਲਾਮਿਸਾਲ ਕੰਮ ਕਰ ਰਿਹਾ ਹੈ ਅਤੇ ਇਸੇ ਤਰਾਂ ਦਾ ਐਸ.ਟੀ.ਪੀ.ਆਈ. ਯੂਨਿਟ ਅੰਮ੍ਰਿਤਸਰ ਵਿੱਚ ਸਥਾਪਤ ਕੀਤਾ ਜਾ ਰਿਹਾ ਹੈ, ਜਿਹੜਾ ਅਗਲੇ ਵਿੱਤੀ ਵਰੇ ਵਿੱਚ ਕਾਰਜਸ਼ੀਲ ਹੋਵੇਗਾ। ਸੂਬਾ ਸਰਕਾਰ ਦਾ ਮੰਤਵ ਪੰਜ ਸਾਲਾਂ ਵਿੱਚ ਇਕ ਹਜ਼ਾਰ ਨਵੀਆਂ ਕੰਪਨੀਆਂ ਨੂੰ ਸਹਿਯੋਗ ਦੇਣਾ ਹੈ। ਇਸ ਦੇ ਨਾਲ ਸੂਬੇ ਵਿੱਚ 10 ਇਨਕਿਊਬੇਟਰ ਸਥਾਪਤ ਕਰਨ ਤੋਂ ਇਲਾਵਾ ਮੁਹਾਲੀ ਨੂੰ ਸਟਾਰਟਅੱਪ ਦੇ ਗੜ ਵਜੋਂ ਵਿਕਸਤ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਸੂਬੇ ਦੇ ਕਾਲਜਾਂ ਵਿੱਚ 50 ਉੱਦਮਤਾ ਕੇਂਦਰ ਸਥਾਪਤ ਕੀਤੇ ਗਏ ਹਨ।ਸਮਾਗਮ ਦੌਰਾਨ ਸਨਅਤੀ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸੂਬੇ ਵਿੱਚ ਆਰਥਿਕ ਤਰੱਕੀ ਨੂੰ ਹੁਲਾਰਾ ਦੇਣ ਅਤੇ ਵੱਡੇ ਪੱਧਰ ਉਤੇ ਉੱਦਮ ਸਥਾਪਤ ਕਰਨ ਤੇ ਨੌਕਰੀਆਂ ਦੇ ਮੌਕੇ ਪੈਦਾ ਕਰਨ ਦੇ ਮੰਤਵ ਨਾਲ ਸਟਾਰਟਅੱਪ ਤੇ ਇੰਟਰਪ੍ਰੈਨਿਓਰਸ਼ਿਪ ਫੋਰਮ ਸਥਾਪਤ ਕਰਨਾ ਰਾਜ ਦੀ ਨਵੀਂ ਸਨਅਤੀ ਤੇ ਵਪਾਰ ਨੀਤੀ 2017 ਦਾ ਮੁੱਖ ਪਹਿਲੂ ਹਨ। ਉਨਾਂ ਕਿਹਾ ਕਿ ਉੱਦਮੀ ਪੰਜਾਬ ਦੇ ਅਰਥਚਾਰੇ ਨੂੰ ਮਜ਼ਬੂਤ ਕਰ ਸਕਦੇ ਹਨ ਅਤੇ ਪੰਜਾਬ ਸਟਾਰਟਅੱਪ ਯਾਤਰਾ ਰਾਹੀਂ ਪੰਜਾਬ ਸਰਕਾਰ ਨੇ ਰਾਜ ਦੇ ਅਰਥਚਾਰੇ ਨੂੰ ਅਗਾਂਹ ਲੈ ਜਾਣ ਦੀ ਨੌਜਵਾਨ ਉੱਦਮੀਆਂ ਦੀ ਮੁਹਾਰਤ ਦਾ ਫਾਇਦਾ ਚੁੱਕਣ ਲਈ ਪਲੇਟਫਾਰਮ ਮੁਹੱਈਆ ਕੀਤਾ ਹੈ।ਸ੍ਰੀ ਅਰੋੜਾ ਨੇ ਕਿਹਾ ਕਿ ਇਸ ਯਾਤਰਾ ਦਾ ਮੰਤਵ ਰਾਜ ਵਿੱਚ ਨਵੇਂ ਰਾਹ ਸਿਰਜਣ ਵਾਲਿਆਂ ਦੀ ਪਛਾਣ ਕਰਨਾ ਹੈ, ਜਿਹੜੇ ਪੰਜਾਬ ਨੂੰ ਸਟਾਰਟਅੱਪ ਦੇ ਗੜ ਵਜੋਂ ਵਿਕਸਤ ਕਰਨ ਅਤੇ ਪੰਜਾਬ ਨੂੰ ਤਰੱਕੀ ਦਾ ਧੁਰਾ ਬਣਾਉਣ ਦੇ ਸਮਰੱਥ ਹਨ। ਉਨਾਂ ਕਿਹਾ ਕਿ ਰਾਜ ਸਰਕਾਰ ਦਾ ਮਨੋਰਥ ਨਵੀਆਂ ਕੰਪਨੀਆਂ ਨੂੰ ਲੋੜੀਂਦੀਆਂ ਸਹੂਲਤਾਂ ਤੇ ਫੰਡਿੰਗ ਮੌਕੇ ਮੁਹੱਈਆ ਕਰਨਾ ਹੈ ਤਾਂ ਕਿ ਉਹ ਕਾਗਜ਼ੀ ਰੂਪ ਤੋਂ ਸ਼ੁਰੂ ਹੋ ਕੇ ਜ਼ਮੀਨੀ ਪੱਧਰ ਤੱਕ ਸਫ਼ਲਤਾ ਦੇ ਝੰਡੇ ਗੱਡ ਸਕਣ।ਦੋਵਾਂ ਮੰਤਰੀਆਂ ਨੇ ਪੰਜਾਬ ਸਟਾਰਟਅੱਪ ਯਾਤਰਾ ਵਿੱਚ ਨੌਜਵਾਨਾਂ ਦੀ ਵੱਡੀ ਗਿਣਤੀ ਵਿੱਚ ਭਾਈਵਾਲੀ ਉਤੇ ਖ਼ੁਸ਼ੀ ਜ਼ਾਹਰ ਕੀਤੀ। ਉਨਾਂ ਸਮਾਜ ਸੇਵਾ, ਆਈ.ਟੀ./ਡਿਜੀਟਲ ਮਾਰਕੀਟਿੰਗ/ਈ-ਕਾਮਰਸ, ਸਿਹਤ ਤੇ ਨਿਰੋਗਤਾ, ਖੇਤੀਬਾੜੀ ਤੇ ਮੈਨੂਫੈਕਚਰਿੰਗ ਵਰਗੇ ਵੱਖ ਵੱਖ ਖੇਤਰਾਂ ਵਿੱਚ 523 ਨਵੇਂ ਵਿਚਾਰ ਲੈ ਕੇ ਆਉਣ ਵਾਲੇ 15 ਜੇਤੂਆਂ ਦਾ ਸਨਮਾਨ ਕੀਤਾ।ਇਸ ਤੋਂ ਪਹਿਲਾਂ ਵਧੀਕ ਮੁੱਖ ਸਕੱਤਰ ਸ੍ਰੀਮਤੀ ਵਿੰਨੀ ਮਹਾਜਨ ਨੇ ਉਦਘਾਟਨੀ ਭਾਸ਼ਣ ਵਿੱਚ ਵਿਦਿਆਰਥੀਆਂ ਨੂੰ ਨਵੇਂ ਵਿਚਾਰ ਲਿਆਉਣ ਦਾ ਸੱਦਾ ਦਿੱਤਾ ਅਤੇ ਭਰੋਸਾ ਦਿੱਤਾ ਕਿ ਸਰਕਾਰ ਉਨਾਂ ਦੀ ਸਹਾਇਤਾ ਕਰੇਗੀ। ਇਸ ਸਮਾਗਮ ਵਿੱਚ ਮੁਕਾਮੀ ਵੱਡੇ ਉੱਦਮੀਆਂ ਨੇ ਵੀ ਸ਼ਮੂਲੀਅਤ ਕੀਤੀ, ਜਿਨਾਂ ਵਿੱਚ ਸ਼੍ਰੀ ਸਮਰ ਸਿੰਗਲਾ ਸੰਸਥਾਪਕ ਅਤੇ ਸੀ.ਈ.ਓ. ਜੁਗਨੂੰ, ਮਿਸ ਪ੍ਰਿਅੰਕਾ ਗਿੱਲ ਸੰਸਥਾਪਕ ਅਤੇ ਸੀ.ਈ.ਓ.ਪੌਪਕਸੋ ਸ਼ਾਮਲ ਸਨ। ਸ਼੍ਰੀ ਸਮਰ ਨੇ ਸਮਾਗਮ ਵਿੱਚ ਹਾਜ਼ਰ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਨੂੰ ਰਾਜ ਵੱਲੋਂ ਪੇਸ਼ ਕੀਤੇ ਗਏ ਮੌਜੂਦ ਸਾਧਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਪੰਜਾਬ ਦੀ ਤਰੱਕੀ ਦਾ ਰਾਹ ਪੰਜਾਬੀਆਂ ਰਾਹੀਂ ਹੋ ਕੇ ਹੀ ਗੁਜ਼ਰਦਾ ਹੈ ਅਤੇ ਪੰਜਾਬੀਆਂ ਵੱਲੋਂ ਕੀਤੇ ਗਏ ਯਤਨਾਂ ਨਾਲ ਹੀ ਭਾਰਤ ਵਿੱਚ ਨਵੇਂ ਉੱਦਮ ਸ਼ੁਰੂ ਕਰਨ ਦੇ ਖੇਤਰ ਵਿੱਚ ਕ੍ਰਾਂਤੀ ਲਿਆਂਦੀ ਜਾ ਸਕਦੀ ਹੈ। ਅਬੋਹਰ ਨੇੜਲੇ ਛੋਟੇ ਜਿਹੇ ਪਿੰਡ ਧਰਮਪੁਰਾ ਦੀ ਰਹਿਣ ਵਾਲੀ ਅਤੇ ਦੇਸ਼ ਵਿੱਚ ਮਹਿਲਾਵਾਂ ਲਈ ਸਭ ਤੋਂ ਵੱਡੀ ਡਿਜੀਟਲ ਕਮਿਊਨਿਟੀ ਸਥਾਪਤ ਕਰਨ ਵਾਲੀ ਮੋਹਰੀ ਮਹਿਲਾ ਉੱਦਮੀ ਪ੍ਰਿਅੰਕਾ ਨੇ ਆਪਣੇ ਸਫ਼ਰ ਬਾਰੇ ਦੱਸਦਿਆਂ ਕਿਹਾ ਕਿ ਕਿਸੇ ਵੀ ਉੱਦਮ ਨੂੰ ਸਫ਼ਲ ਬਣਾਉਣ ਲਈ ਮੁੱਖ ਤੌਰ ‘ਤੇ ਵਿੱਦਿਆ, ਭਰੋਸਾ ਅਤੇ ਸਥਾਨਕ ਨਿਵਾਸੀ ਹੋਣ ਦੇ ਨਾਲ-ਨਾਲ ਹਰੇਕ ਚੁਣੌਤੀ ਦਾ ਹਾਂ-ਪੱਖੀ ਢੰਗ ਨਾਲ ਸਾਹਮਣਾ ਕਰਨਾ ਚਾਹੀਦਾ ਹੈ।ਇਸ ਮੌਕੇ ਵੱਖ-ਵੱਖ ਉਮਰ ਵਰਗ ਦੇ ਨਿਵੇਕਲੇ ਵਿਚਾਰ ਰੱਖਣ ਵਾਲੇ ਵੱਖ-ਵੱਖ ਖੇਤਰਾਂ ਵਿੱਚ ਮੋਹਰੀ ਉੱਦਮੀਆਂ, ਜਿਨਾਂ ਨੇ ਸਵੈ-ਸਫ਼ਾਈ ਵਾਲਾ ਪਖ਼ਾਨਾ, ਵਿਆਖਿਆਤਮਕ 3ਡੀ ਪਾਠ ਪੁਸਤਕਾਂ, ਬੋਲਣ ਤੋਂ ਅਸਮਰੱਥ ਲੋਕਾਂ ਲਈ ਸਮਾਰਟ ਯੰਤਰ ਅਤੇ ਗਰਭਵਤੀ ਮਹਿਲਾਵਾਂ ਨੂੰ ਪੌਸ਼ਟਿਕਤਾ ਪ੍ਰਦਾਨ ਕਰਨ ਵਾਲੀਆਂ ਬਿੰਦੀਆਂ ਆਦਿ ਯੰਤਰ ਬਣਾਏ, ਵੀ ਸਮਾਗਮ ਵਿੱਚ ਸ਼ਾਮਲ ਹੋਏ।ਇਥੇ ਇਹ ਦੱਸਣਾ ਜ਼ਰੂਰੀ ਹੋਵੇਗਾ ਕਿ ਕੁਝ ਸਮਾਂ ਪਹਿਲਾਂ ਹੀ 16 ਜਨਵਰੀ, 2019 ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਮਹੀਨਾ ਭਰ ਚਲਣ ਵਾਲੇ ਸਟਾਰਟਅੱਪ ਪੰਜਾਬ ਯਾਤਰਾ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਸੀ। ਇਸ ਯਾਤਰਾ ਅਧੀਨ ਇਹ ਮੋਬਾਈਲ ਵੈਨ ਜਾਗਰੂਕਤਾ ਫੈਲਾਉਣ ਅਤੇ ਨਵੇਂ ਵਿਚਾਰ ਗ੍ਰਹਿਣ ਸਬੰਧੀ ਰਾਜ ਦੀਆਂ 19 ਥਾਵਾਂ ‘ਤੇ ਗਈ। ਇਸ ਤੋਂ ਇਲਾਵਾ 8 ਪ੍ਰਮੁੱਖ ਸਿੱਖਿਆ ਸੰਸਥਾਵਾਂ ਵਿੱਚ ਬੂਟ ਕੈਂਪ ਵੀ ਲਗਾਏ ਗਏ, ਜਿਸ ਦੌਰਾਨ ਪ੍ਰਬੰਧਕਾਂ ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਮੌਕੇ ਇਹ ਵੀ ਵੇਖਣ ਵਿੱਚ ਆਇਆ ਕਿ ਨੌਜਵਾਨਾਂ ਵਿੱਚ ਆਪਣਾ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਲਈ ਜੋਸ਼ ਉਬਾਲੇ ਮਾਰ ਰਿਹਾ ਹੈ। ਇਸ ਯਾਤਰਾ ਦਾ 5000 ਦੇ ਕਰੀਬ ਉੱਭਰਦੇ ਹੋਏ ਉੱਦਮੀਆਂ ਨੇ ਖ਼ੂਬ ਲਾਹਾ ਲਿਆ ਅਤੇ ਆਪਣੇ ਨਵੀਨਤਮ ਵਿਚਾਰ ਲੋਕਾਂ ਨਾਲ ਸਾਂਝੇ ਕੀਤੇ। ਯਾਤਰਾ ਦੌਰਾਨ 118 ਸਰਬੋਤਮ ਵਿਚਾਰਾਂ ਅਤੇ ਉਪਾਵਾਂ ਨੂੰ ਚੁਣਿਆ ਗਿਆ, ਜਿਨਾਂ ਨੂੰ ਅਮਲੀ ਰੂਪ ਦੇਣ ਲਈ ਉਤਸ਼ਾਹਤ ਕੀਤਾ ਜਾਵੇਗਾ।


