- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤ-ਪਾਕਿ ‘ਚ ਭੂਚਾਲ-ਮਕਬੂਜਾ ਕਸ਼ਮੀਰ ‘ਚ 8 ਮੌਤਾਂ
ਇਸਲਾਮਾਬਾਦ- ਅੱਜ ਭਾਰਤ ਅਤੇ ਪਾਕਿਸਤਾਨ ਵਿੱਚਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪਾਕਿਸਤਾਨ ਵਿਚ 6.3 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕਿਆਂ ਨਾਲਕਾਫ਼ੀ ਤਬਾਹੀ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਭੂਚਾਲ ਦਾ ਕੇਂਦਰ ਲਾਹੌਰ ਤੋਂ 173 ਕਿਲੋਮੀਟਰ ਦੂਰ ਮੀਰਪੁਰ ਦੱਸਿਆ ਜਾ ਰਿਹਾ ਹੈ। ਭੂਚਾਲ ਦੇ ਝਟਕੇ ਮਹਿਸੂਸ ਹੋਣ ਤੋਂ ਬਾਅਦ ਲੋਕ ਘਰਾਂਵਿਚੋਂ ਬਾਹਰ ਨਿਕਲ ਆਏ ਅਤੇ ਅਫਰਾ-ਤਫਰੀ ਵਾਲਾ ਮਾਹੌਲ ਵੀ ਨਜ਼ਰ ਆਉਣ ਲੱਗਾ। ਇਹ ਭੂਚਾਲ ਦੇਝਟਕੇ ਤਕਰੀਬਨ 15 ਤੋਂ 20 ਸੈਕਿੰਡ ਤੱਕ ਲਗਭਗ 4:33 ਵਜੇ ਮਹਿਸੂਸ ਕੀਤੇ ਗਏ। ਪੀ.ਓ.ਕੇ. ਦੇਮੀਰਪੁਰ ਵਿਚ ਇੱਕ ਇਮਾਰਤ ਡਿੱਗਣ ਦੀ ਖਬਰ ਹੈ ਜਿਸ ਵਿੱਚ 50 ਲੋਕਾਂ ਦੇ ਦੱਬੇ ਹੋਣ ਦੀ ਖਬਰ ਹੈ। ਇਹਵੀ ਦੱਸਿਆ ਜਾ ਗਿਆ ਹੈ ਕਿ ਇਸ ਦੌਰਾਨ 8 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਭੂਚਾਲ ਦੇਝਟਕੇ ਭਾਰਤ ਵਿੱਚ ਵੀ ਮਹਿਸੂਸ ਕੀਤੇ ਗਏ। ਭਾਰਤ ਵਿਚ ਭੂਚਾਲ ਦੀ ਤੀਬਰਤਾ 5.8 ਮਾਪੀ ਗਈ ਹੈ। ਜ਼ਿਕਰਯੋਗਹੈ ਕਿ ਦਿੱਲੀ-ਐੱਨਸੀਆਰ ਸਮੇਤ ਦੇਸ਼ ਦੇ ਕਈ ਇਲਾਕੇ ਭੂਚਾਲ ਦੇ ਲਿਹਾਜ਼ ਨਾਲ ਖ਼ਤਰਨਾਕ ਇਲਾਕਿਆਂ’ਚ ਆਉਂਦੇ ਹਨ। ਖ਼ਾਸ ਕਰਕੇ ਮਿਸਮਿਕ ਜ਼ੋਨ-5 ਭੂਚਾਲ ਦੇ ਲਿਹਾਜ਼ ਨਾਲ ਦੇਸ਼ ਦਾ ਸਭ ਤੋਂ ਖ਼ਤਰਨਾਕ ਇਲਾਕਾ ਹੈ। ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਦਿੱਲੀ ‘ਚ ਭੂਚਾਲ ਦੇ ਨਾਲ ਕਮਜ਼ੋਰ ਇਮਾਰਤਾਂ ਨੂੰਵੀ ਖ਼ਤਰਾ ਹੈ। ਇੱਕ ਅਨੁਮਾਨ ਮੁਤਾਬਕ ਦਿੱਲੀ ਦੀ 70-80 ਫ਼ੀਸਦੀ ਇਮਾਰਤਾਂ ਭੂਚਾਲ ਦੀ ਔਸਤ ਨਾਲ ਵੱਡਾ ਝਟਕਾ ਝੇਲਣ ਦੇ ਲਿਹਾਜ਼ ਨਾਲ ਨਹੀਂ ਬਣੀਆਂ ਹਨ।


