- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤ ਬਾਇਓਟੈਕ ਦੀ ਸਾਂਝੇਦਾਰ ਓਕਿਊਜੇਨ ਨੇ ਕੈਨੇਡਾ ਵਿੱਚ ਕੋਵੈਕਸਿਨ ਲਈ ਮਨਜ਼ੂਰੀ ਮੰਗੀ
ਹੈਦਰਾਬਾਦ – ਕੋਵਿਡ -19 ਟੀਕੇ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਭਾਰਤ ਬਾਇਓਟੈਕ ਦੀ ਸਾਂਝੇਦਾਰ ਓਕਿਊਜੇਨ ਇੰਕ ਨੇ ਟੀਕੇ ਨੂੰ ਮਨਜ਼ੂਰੀ ਦਿਵਾਉਣ ਲਈ ਹੈਲਥ ਕੈਨੇਡਾ ਨੂੰ ਬਿਨੈ-ਪੱਤਰ ਦਿੱਤਾ ਹੈ। ਅਮਰੀਕੀ ਕੰਪਨੀ ਨੇ ਇਕ ਰੈਗੂਲੇਟਰੀ ਨੋਟਿਸ ਵਿੱਚ ਇਹ ਜਾਣਕਾਰੀ ਦਿੱਤੀ। ਹੈਲਥ ਕੈਨੇਡਾ, ਕੈਨੇਡਾ ਸਰਕਾਰ ਦਾ ਇਕ ਵਿਭਾਗ ਹੈ ਜੋ ਰਾਸ਼ਟਰੀ ਸਿਹਤ ਨੀਤੀ ਲਈ ਜ਼ਿੰਮੇਵਾਰ ਹੈ। ਜਾਣਕਾਰੀ ਅਨੁਸਾਰ ਇਹ ਕਦਮ ਭਾਰਤ ਬਾਇਓਟੈਕ ਦੇ ਤੀਜੇ ਪੜਾਅ ਦੇ ਕਲੀਨਿਕਲ ਟ੍ਰਾਇਲ ਤੋਂ ਬਾਅਦ ਚੁੱਕਿਆ ਗਿਆ ਹੈ।ਇਸ ਕਲੀਨਿਕਲ ਟ੍ਰਾਇਲ ਨਾਲ ਕਰੀਬ 25,800 ਬਾਲਗਾਂ ਵਿੱਚ ਟੀਕੇ ਦੀ ਪ੍ਰਭਾਵਸ਼ੀਲਤਾ ਅਤੇ ਸੁਰੱਖਿਆ ਦਾ ਪਤਾ ਲੱਗਿਆ ਹੈ। ਹੈਲਥ ਕੈਨੇਡਾ ਨੂੰ ਬਿਨੈ ਪੱਤਰ ਰੋਲਿੰਗ ਸਮੀਖਿਆ ਲਈ ਸੌਂਪਿਆ ਗਿਆ ਹੈ ਜਿਸਦੇ ਨਾਲ ਕੈਨੇਡਾ ਸਰਕਾਰ ਦਾ ਇਹ ਵਿਭਾਗ ਤੁਰੰਤ ਟੀਕੇ ਦੀ ਸਮੀਖਿਆ ਸ਼ੁਰੂ ਕਰ ਸਕਦਾ ਹੈ। ਓਕਿਊਜੇਨ ਨੇ ਆਪਣੀ ਸਹਾਇਕ ਕੰਪਨੀ ਵੈਕਸੀਜਨ ਲਿਮੀਟਡ ਜ਼ਰੀਏ ਬਿਨੈ-ਪੱਤਰ ਦਿੱਤਾ ਹੈ। ਹੈਲਥ ਕੈਨੇਡਾ ਟੀਕੇ ਦੀ ਸੁਰੱਖਿਆ, ਕਾਰਜਕੁਸ਼ਲਤਾ ਅਤੇ ਕੁਆਲਿਟੀ ਦੇ ਸਮਰਥਨ ਲਈ ਪੇਸ਼ ਕੀਤੇ ਗਏ ਸਬੂਤਾਂ ਦੀ ਸਮੀਖਿਆ ਦੇ ਅਧਾਰ ਤੇ ਫੈਸਲਾ ਲਵੇਗੀ।


