- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮਦਰਾਸ ਹਾਈ ਕੋਰਟ ਨੇ ਟਿੱਕ-ਟਾਕ ਤੋਂ ਹਟਾਈ ਪਾਬੰਦੀ
ਮਦੁਰੈ – ਮਦਰਾਸ ਹਾਈ ਕੋਰਟ ਨੇ ਚੀਨੀ ਸੋਸ਼ਲ ਮੀਡੀਆ ਮੋਬਾਇਲ ਐਪ ਟਿੱਕ-ਟਾਕ ਤੋਂ ਇਸ ਸ਼ਰਤ ਨਾਲ ਪਾਬੰਦੀ ਹਟਾ ਦਿੱਤੀ ਹੈ ਕਿ ਇਸ ਐਪ ਦੀ ਵਰਤੋਂ ਅਸ਼ਲੀਲ ਵੀਡੀਓ ਲਈ ਨਹੀਂ ਹੋਣੀ ਚਾਹੀਦੀ| ਹਾਈਕੋਰਟ ਦੀ ਮਦੁਰੈ ਬੈਂਚ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਐਪ ਰਾਹੀਂ ਪੋਸਟ ਕੀਤੇ ਗਏ ਕਿਸੇ ਵਿਵਾਦਿਤ ਵੀਡੀਓ ਜ਼ਰੀਏ ਸ਼ਰਤਾਂ ਦੀ ਉਲੰਘਣਾ ਹੁੰਦੀ ਹੈ ਤਾਂ ਇਸ ਨੂੰ ਅਦਾਲਤ ਦੇ ਹੁਕਮਾਂ ਦਾ ਉਲੰਘਣਾ ਮੰਨਿਆ ਜਾਵੇਗਾ| ਜਸਟਿਸ ਐਨ. ਕਿਰੂਬਾਕਰਨ ਅਤੇ ਜਸਟਿਸ ਐਸ. ਐੱਸ. ਸੁੰਦਰ ਦੀ ਬੈਂਚ ਨੇ ਸੁਪਰੀਮ ਕੋਰਟ ਦੇ ਹੁਕਮਾਂ ਤੇ ਮਾਮਲੇ ਦੀ ਸੁਣਵਾਈ ਕੀਤੀ| ਹਾਈ ਕੋਰਟ ਨੇ 3 ਅਪ੍ਰੈਲ ਨੂੰ ਕੇਂਦਰ ਨੂੰ ਮੋਬਾਇਲ ਐਪ ਟਿੱਕ-ਟਾਕ ਤੇ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਸਨ| ਇਸ ਐਪ ਦੀ ਵਰਤੋਂ ਛੋਟੇ ਵੀਡੀਓ ਬਣਾਉਣ ਲਈ ਕੀਤੀ ਜਾਂਦੀ ਹੈ| ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਗੂਗਲ ਅਤੇ ਐਪਲ ਨੂੰ ਕਿਹਾ ਸੀ ਕਿ ਉਹ ਆਪਣੇ ਐਪ ਸਟੋਰ ਤੋਂ ਪ੍ਰਸਿੱਧ ਚਾਈਨੀਜ਼ ਸ਼ਾਰਟ ਵੀਡੀਓ ਮੋਬਾਇਲ ਐਪ ਨੂੰ ਹਟਾ ਲੈਣ| ਮਦਰਾਸ ਹਾਈ ਕੋਰਟ ਦੀ ਮਦੁਰੈ ਬੈਂਚ ਨੇ ਬੀਤੀ 3 ਅਪ੍ਰੈਲ ਨੂੰ ਇਕ ਆਰਡਰ ਪਾਸ ਕਰ ਕੇ ਸਰਕਾਰ ਨੂੰ ਹੁਕਮ ਦਿੱਤਾ ਸੀ ਕਿ ਟਿੱਕ-ਟਾਕ ਐਪ ਦੇ ਡਾਊਨਲੋਡਸ ਨੂੰ ਰੋਕਿਆ ਜਾਵੇ| ਹਾਈ ਕੋਰਟ ਨੇ ਇਸ ਐਪ ਜ਼ਰੀਏ ਅਸ਼ਲੀਲ ਅਤੇ ਗਲਤ ਸਮੱਗਰੀ ਪੋਸਟ ਕੀਤੇ ਜਾਣ ਦਾ ਹਵਾਲਾ ਦਿੰਦੇ ਹੋਏ ਕੇਂਦਰ ਸਰਕਾਰ ਨੂੰ ਟਿੱਕ-ਟਾਕ ਐਪ ਤੇ ਬੈਨ ਲਾਉਣ ਲਈ ਕਿਹਾ ਸੀ|


