- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮਨਜੀਤ ਸਿੰਘ ਜੀ.ਕੇ. ਵੱਲੋਂ ਨਵੀਂ ਪਾਰਟੀ ‘ਜਾਗੋ’ ਕਾਇਮ
ਗੁਰਦੁਆਰਿਆਂ ‘ਚ ਸੁਧਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬਹਾਲੀ ਮੁੱਖ ਉੱਦੇਸ਼
ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਵੱਲੋਂ ਅੱਜ ਨਵੀਂ ਪਾਰਟੀ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੇ ਪਾਰਟੀ ਦਾ ਨਾਂਅ ‘ਜਾਗੋ’ ਰੱਖਿਆ ਹੈ। ਇਸ ਲਈ ਬਕਾਇਦਾ ਉਨ੍ਹਾਂ ਨੇ ਪਾਰਟੀ ਦਾ ‘ਲੋਗੋ’ ਵੀ ਜਾਰੀ ਕੀਤਾ ਹੈ। ਮਨਜੀਤ ਸਿੰਘ ਨੇ ਕਿਹਾ ਕਿ ਸਾਡੀ ਪਾਰਟੀ ‘ਜਾਗੋ’ ਸੁੱਤਿਆ ਨੂੰ ਜਗਾਉਣ ਆ ਗਈ ਹੈ। ਇਸ ਦੀ ਟੈਗ ਲਾਈਨ ਹੋਵੇਗੀ ‘ਨੀਹਾਂ ਤੋਂ ਲੀਹਾਂ ਤੱਕ’। ਇਹ ਪਾਰਟੀ ਡੇਰਿਆਂ ਨੂੰ ਮਿਟਾਉਣ ਅਤੇ ਬੱਚਿਆਂ ਦੇ ਭਵਿੱਖ ਲਈ ਲੜੇਗੀ। ਉਨ੍ਹਾਂ ਕਿਹਾ ਕਿ ਪਾਰਟੀ ਦਾ ਗਠਨ ਅਸੀਂ ਬਹੁਤ ਸੋਚ-ਸਮਝ ਕੇ ਕੀਤਾ ਹੈ। ਇਸ ਵਿੱਚ ਗੁਰਦੁਆਰਿਆਂ ‘ਚ ਸੁਧਾਰ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਵਉੱਚਤਾ, ਅਕਾਲ ਤਖ਼ਤ ਸਾਹਿਬ ਦੀ ਬਹਾਲੀ ਉੱਤਮ ਹੋਵੇਗੀ। ਇਹ ਡੇਰੇ ਜੋ ਆਪਣੇ-ਆਪ ਨੂੰ ਮੱਥੇ ਟਕਾਉਂਦੇ ਹਨ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਹਨ। ਅਜਿਹੇ ਡੇਰਿਆਂ ਨੂੰ ਸਬਕ ਸਿਖਾਇਆ ਜਾਵੇਗਾ। ਅਸੀਂ ਸਾਰੀ ਕੌਮ ਵਾਸਤੇ ਖੜ੍ਹੇ ਹਾਂ। ਜੀ. ਕੇ. ਕਿਹਾ ਕਿ ਮੈਂ ਸਮਝਦਾ ਹਾਂ ਕਿ ਪਿਛਲੇ ਦਿਨਾਂ ‘ਚ ਜਿਸ ਤਰ੍ਹਾਂ ਦੇ ਕੇਸ ਮੇਰੇ ‘ਤੇ ਪਾਏ ਗਏ ਅਤੇ ਅੱਗੇ ਤਿਆਰੀਆਂ ਹੋ ਰਹੀਆਂ ਹਨ। 25-25, 50-50 ਲੱਖ ਰੁਪਏ ਦੇ ਕੇ ਕੰਪਨੀਆਂ ਨੂੰ ਆਖਿਆ ਜਾ ਰਿਹਾ ਹੈ ਮਨਜੀਤ ਸਿੰਘ ਦਾ ਨਾਂਅ ਲੈ ਦਿਉ। ਦਿੱਲੀ ਗੁਰਦੁਆਰਾ ਕਮੇਟੀ ‘ਚ ਕਦੇ ਪ੍ਰਧਾਨ, ਕਦੇ ਸਕੱਤਰ ਇਕੱਲਾ ਕੁਝ ਨਹੀਂ ਕਰ ਸਕਦਾ। ਇੱਕ ਸਿਸਟਮ ਹੈ, ਜਿਸ ਦੇ ਤਹਿਤ ਇਹ ਕੰਮ ਹੋਇਆ, ਜਿਨ੍ਹਾਂ ਜ਼ਰੀਏ ਅੱਜ ਸਟਾਫ ਨੂੰ ਧਮਕਾਇਆ ਜਾ ਰਿਹਾ ਹੈ ਕਿ ਜੇਕਰ ਤੁਸੀਂ ਜੀ. ਕੇ. ਵਿਰੁੱਧ ਗਵਾਹੀ ਨਹੀਂ ਦਿੰਦੇ ਹੋ ਤਾਂ ਤੁਹਾਡੀਆਂ ਨੌਕਰੀਆਂ ਜਾਣਗੀਆਂ ਪਰ ਅੱਜ ਮੈਂ ਕਿਸੇ ਕੁਰਸੀ ‘ਤੇ ਨਹੀਂ ਹਾਂ, ਤੁਸੀਂ ਅੱਜ ਇਸ ਗਰੀਬ ਕੋਲ ਆਏ ਹੋ ਅਤੇ ਮੈਂ ਹਰ ਕੰਮ ਲਈ ਤਿਆਰ ਹਾਂ।


