- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮਨੀਂ ਲਾਂਡਰਿੰਗ: ਈ. ਡੀ. ਵੱਲੋਂ ਚੌਟਾਲਾ ਖਿਲਾਫ ਪੂਰਕ ਦੋਸ਼ ਪੱਤਰ ਦਾਖਿਲ
ਨਵੀਂ ਦਿੱਲੀ – ਇਨਫੋਰਸਮੈਟ ਡਾਇਰੈਕਟੋਰੇਟ (ਈ. ਡੀ) ਨੇ ਇਨਕਮ ਤੋਂ ਜ਼ਿਆਦਾ ਸੰਪੱਤੀ ਦੇ ਇੱਕ ਮਾਮਲੇ (ਮਨੀ ਲਾਂਡਰਿੰਗ) ਵਿੱਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਖਿਲਾਫ ਪੂਰਕ ਦੋਸ਼ ਪੱਤਰ ਦਾਇਰ ਕੀਤਾ| ਵਿਸ਼ੇਸ਼ ਜੱਜ ਕਾਮਿਨੀ ਸਾਹਮਣੇ ਇਹ ਦੋਸ਼ ਪੱਤਰ ਦਾਇਰ ਕੀਤਾ ਗਿਆ| ਮਾਣਯੋਗ ਜੱਜ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 16 ਮਈ ਦੀ ਮਿਤੀ ਤੈਅ ਕੀਤੀ| ਜਿਕਰਯੋਗ ਹੈ ਕਿ ਈ. ਡੀ. ਨੇ ਹਾਲ ਹੀ ਵਿੱਚ ਚੌਟਾਲਾ ਦੀਆਂ ਕਈ ਸੰਪੱਤੀਆਂ ਨੂੰ ਜਬਤ ਕੀਤਾ ਸੀ| ਈ. ਡੀ. ਨੇ ਦੋਸ਼ ਪੱਤਰ ਵਿੱਚ ਜ਼ਿਕਰ ਕੀਤਾ ਹੈ ਕਿ ਦਿੱਲੀ, ਪੰਚਕੂਲਾ ਅਤੇ ਸਿਰਸਾ ਵਿੱਚ ਚਾਰ ਸੰਪੱਤੀਆਂ ਦੇ ਸੰਬੰਧ ਵਿੱਚ 13 ਅਪ੍ਰੈਲ ਨੂੰ ਉਸ ਨੇ 3.68 ਕਰੋੜ ਰੁਪਏ ਦੀ ਅਚੱਲ ਸੰਪੱਤੀਆਂ ਨੂੰ ਕੁਰਕ ਕੀਤਾ ਗਿਆ ਸੀ| ਜਬਤ ਕੀਤੀਆਂ ਗਈਆਂ ਸੰਪੱਤੀਆਂ ਵਿੱਚ ਇੱਕ ਫਲੈਟ, ਇਕ ਪਲਾਟ, ਇੱਕ ਘਰ ਅਤੇ ਜ਼ਮੀਨ ਸ਼ਾਮਲ ਸੀ| ਇਹ ਸੰਪੱਤੀਆਂ ਦਿੱਲੀ ਅਤੇ ਹਰਿਆਣਾ ਦੇ ਸਿਰਸਾ ਜ਼ਿਲੇ ਵਿੱਚ ਸੀ| ਇਹ ਕਾਰਵਾਈ ਇਨਕਮ ਤੋਂ ਜ਼ਿਆਦਾ ਸੰਪੱਤੀ ਦੇ ਇੱਕ ਮਾਮਲੇ ਵਿੱਚ ਮਨੀ ਲਾਂਡਰਿੰਗ ਤਹਿਤ ਦਰਜ ਐਫ. ਆਈ. ਆਰ. ਨੂੰ ਲੈ ਕੇ ਹੋਈ| ਜ਼ਿਕਰਯੋਗ ਹੈ ਕਿ ਇਨੈਲੋ (ਆਈ ਐਨ ਐਲ ਡੀ) ਮੁਖੀ ਓਮ ਪ੍ਰਕਾਸ਼ ਚੌਟਾਲਾ ਅਧਿਆਪਕ ਭਰਤੀ ਘਪਲੇ ਮਾਮਲੇ ਵਿੱਚ ਦਿੱਲੀ ਦੀ ਤਿਹਾੜ ਜੇਲ ਵਿੱਚ 10 ਸਾਲ ਦੀ ਸਜ਼ਾ ਕੱਟ ਰਹੇ ਹਨ| ਜਨਵਰੀ 2013 ਵਿੱਚ ਜੇ. ਬੀ. ਟੀ. ਘਪਲੇ ਵਿੱਚ ਉਨਾਂ ਨੂੰ ਦੋਸ਼ੀ ਕਰਾਰ ਕੀਤਾ ਗਿਆ ਸੀ| ਇਨੈਲੋ ਸੁਪ੍ਰੀਮੋ ਨੂੰ ਪ੍ਰੀਵੈਸ਼ਨ ਆਫ ਕ੍ਰਿਪਸ਼ਨ ਵਿੱਚ 7 ਸਾਲ ਅਤੇ ਸਾਜ਼ਿਸ਼ ਵਿੱਚ ਦੋਸ਼ੀ ਪਾਏ ਜਾਣ ਤੇ 10 ਸਾਲ ਦੀ ਸਜ਼ਾ ਹੋਈ|


