- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮਨੁੱਖੀ ਅਧਿਕਾਰ ਸੁਸਾਇਟੀ ਨੇ ਆਰੀਅਨਜ਼ ਕਾਲੇਜ ਆਫ ਲਾਅ ਦੇ ਸਹਿਯੋਗ ਨਾਲ ਮਨੁੱਖੀ ਅਧਿਕਾਰ ਦਿਵਸ ਮਨਾਇਆ
ਮੋਹਾਲੀ – ਮਨੁੱਖੀ ਅਧਿਕਾਰ ਸੁਰੱਖਿਆ ਵੈਲਫੇਅਰ ਸੁਸਾਇਟੀ (ਐਚਆਰਪੀਡਬਲਿਊਐਸ) ਨੇ ਆਰੀਅਨਜ਼ ਕਾਲੇਜ ਆਫ ਲਾਅ, ਰਾਜਪੁਰਾ ਨੇੜੇ ਚੰਡੀਗੜ ਦੇ ਸਹਿਯੋਗ ਨਾਲ ਮਨੁੱਖੀ ਅਧਿਕਾਰ ਦਿਵਸ ਮਨਾਇਆ। ਪ੍ਰੋ.ਐਨ.ਕੇ ਗੋਇਲ, ਪ੍ਰੈਜ਼ੀਡੈਂਟ ਸੀਐਮਏਆਈ ਐਸੋਸਿਏਸ਼ਨ ਆਫ ਇੰਡੀਆਂ ਅਤੇ ਚੈਅਰਮੈਨ, ਇੰਡੀਆਂ ਅਤੇ ਡਾਇਰੇਕਟਰ ਅਤੇ ਐਨਐਫਐਲ, ਭਾਰਤ ਸਰਕਾਰ ਇਸ ਮੋਕੇ ਤੇ ਮੁੱਖ ਮਹਿਮਾਨ ਸਨ। ਡਾ.ਮਨਪ੍ਰੀਤ ਸਿੰਘ ਮੰਨਾਂ, ਸਾਬਕਾ ਡਾਇਰੇਕਟਰ, ਏਆਈਸੀਟੀਈ, ਐਮਐਚਆਰਡੀ, ਨਵੀਂ ਦਿੱਲੀ; ਸ. ਮਨਜੀਤ ਸਿੰਘ ਬਰਾੜ, ਐਸਪੀ, ਪਟਿਆਲਾ; ਪ੍ਰੋ ਏ.ਪੀ ਜੈਨ, ਡੀਨ, ਆਰੀਅਨਜ਼ ਗਰੁੱਪ ਆਫ ਕਾਲੇਜਿਸ, ਸ਼੍ਰੀ ਐਮਐਸ ਬਰਾੜ, ਚੈਅਰਮੈਨ, ਏਅਰ ਵਾਈਸ ਮਾਰਸ਼ਲ (ਰਿਟਾ. ਏਵੀਐਸਐਮ, ਵੀਐਮ), ਐਚਆਰਪੀਡਬਲਿਊਐਸ; ਸ਼੍ਰੀ ਯਸ਼ਵੰਤ ਸ਼ਰਮਾ (ਏਈਟੀਸੀ ਰਿਟਾ.) ਪ੍ਰੈਜ਼ੀਡੈਂਟ ਐਚਆਰਪੀਡਬਲਿਊਐਸ ਇਸ ਮੋਕੇ ਤੇ ਗੈਸਟ ਆਫ ਔਨਰ ਸਨ।ਯਸ਼ਵੰਤ ਸ਼ਰਮਾ ਨੇ ਮੁੱਖ ਮਹਿਮਾਨ ਐਨ ਕੇ ਗੋਇਲ ਅਤੇ ਹੋਰ ਖੇਤਰਾਂ ਜਿਹਨਾਂ ਵਿੱਚ ਵਪਾਰੀ, ਉਦਯੋਗਪਤੀਆਂ, ਪੇਸ਼ੇਵਰਾਂ, ਸਿੱਖਿਆ ਮਾਹਿਰਾਂ, ਪ੍ਰਸ਼ਾਸਨ ਆਦਿ ਸ਼ਾਮਿਲ ਹਨ, ਦੇ ਵਫਦਾਂ ਦਾ ਸਵਾਗਤ ਕੀਤਾ।ਪ੍ਰੋ. ਐਨ.ਕੇ ਗੋਇਲ ਨੇ ਸੰਯੁਕਤ ਰਾਸ਼ਟਰ ਸੰਗਠਨ ਦੁਆਰਾ ਪਰਿਭਾਸਿਤ ਵੱਖ-ਵੱਖ ਮਾਨਵ ਅਧਿਕਾਰਾਂ ਬਾਰੇ ਦਰਸ਼ਕਾਂ ਨੂੰ ਜਾਣੂ ਕਰਵਾਇਆ। ਉਹਨਾਂ ਨੇ ਸਮਾਜ ਦੇ ਵੱਖ-ਵੱਖ ਸਮੂਹਾਂ ਦੁਆਰਾ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ। ਉਹਨਾਂ ਨੇ ਪਟਿਆਲਾ ਅਤੇ ਪੰਜਾਬ ਦੇ ਹੋਰ ਜ਼ਿਲਿਆਂ ਵਿੱਚ ਐਚਆਰਪੀਡਬਲਿਊਐਸ ਦੁਆਰਾ ਕੀਤੇ ਜਾ ਰਹੇ ਚੰਗੇ ਕੰਮਾਂ ਦੀ ਵੀ ਸ਼ਲਾਘਾ ਕੀਤੀ।ਡਾ.ਮਨਪ੍ਰੀਤ ਸਿੰਘ ਮੰਨਾ ਨੇ ਵੱਖ-ਵੱਖ ਕੌਸ਼ਲ ਵਿਕਾਸ ਪਰਿਯੋਜਨਾਵਾਂ ਅਤੇ ਸਰਕਾਰ ਦੁਆਰਾ ਨੌਜਵਾਨਾਂ ਲਈ ਚੁੱਕੇ ਗਏ ਕਦਮਾਂ ਦੇ ਬਾਰੇ ਵਿੱਚ ਗੱਲ ਕੀਤੀ ਅਤੇ ਐਚਆਰਪੀਡਬਲਿਊਐਸ ਦੁਆਰਾ ਉਹਨਾਂ ਦੀ ਸਰਪ੍ਰਸਤੀ ਹੇਠ ਕੀਤੇ ਗਏ ਭਲਾਈ ਕਾਰਜਾਂ ਦੀ ਸ਼ਲਾਘਾ ਕੀਤੀ।; ਪ੍ਰੋ ਏ.ਪੀ ਜੈਨ, ਡੀਨ, ਆਰੀਅਨਜ਼ ਗਰੁੱਪ ਆਫ ਕਾਲੇਜਿਸ ਨੇ ਵਿਦਿਆਰਥੀਆਂ ਅਤੇ ਸਮਾਜ ਦੇ ਕਲਿਆਣ ਲਈ ਕਾਰਪੋਰੇਟ ਸਮਾਜਿਕ ਜਿੰਮੇਵਾਰੀ (ਸੀ ਐਸ ਆਰ) ਯੋਜਨਾਂ ਦੇ ਤਹਿਤ ਆਰੀਅਨਜ਼ ਗਰੁੱਪ ਦੁਆਰਾ ਕੀਤੀਆਂ ਜਾ ਰਹੀਆਾਂ ਵੱਖ-ਵੱਖ ਗਤੀਵਿਧੀਆਂ ਅਤੇ ਕਰਤੱਵਾਂ ਬਾਰੇ ਵਿਚਾਰ ਚਰਚਾ ਕੀਤੀ।ਖੇਲ ਹਸਤਿਆਂ ਜਿਹਨਾਂ ਵਿੱਚ ਕੋਮੀ ਅਤੇ ਕੌਮਾਂਤਰੀ ਪੱਧਰ ਤੇ ਦੇਸ਼ ਦੀ ਪ੍ਰਤੀਨਿਧਤਾ ਕੀਤੀ ਹੈ ਅਤੇ ਜਿਹਨਾਂ ਲੋਕਾਂ ਨੇ ਆਪਣੇ ਸਮਾਜਿਕ ਅਤੇ ਪੇਸ਼ੇਵਰ ਕੰਮ ਨੂੰ ਸਮਾਜ ਦੇ ਹਿੱਤ ਵਿੱਚ ਕੀਤਾ ਹੈ ਉਹਨਾਂ ਨੂੰ ਵੀ ਇਸ ਮੋਕੇ ਤੇ ਸਨਮਾਨਿਤ ਕੀਤਾ ਗਿਆ।ਸ਼੍ਰੀ ਰਣਜੀਤ ਸਿੰਘ; ਸ.ਦਰਸ਼ਨ ਸਿੰਘ ਡੀਐਸਪੀ, ਚੀਫ ਕੋਰਡੀਨੇਟਰ; ਟੀ.ਐਸ ਸੰਧੂ, ਉਲੰਪੀਆਡ; ਸ਼੍ਰੀ ਸੀ.ਸੀ ਸ਼ਧਰਮਾ, ਜਨਰਲ ਸੈਕਰੇਟਰੀ, ਸ਼੍ਰੀਮਤੀ ਸ਼ਮਿੰਦਰ ਕੌਰ ਆਦਿ ਵੀ ਇਸ ਮੋਕੇ ਤੇ ਹਾਜਿਰ ਸਨ।


