ਮਸ਼ਹੂਰ ਅਭਿਨੇਤਾ ਰਾਜ ਕਪੂਰ ਦੀ ਪਤਨੀ ਦਾ 87 ਸਾਲ ਦੀ ਉਮਰ ਵਿੱਚ ਦਿਹਾਂਤ

ਮੁੰਬਈ – ਬਾਲੀਵੁੱਡ ਦੇ ਮਰਹੂਮ ਐਕਟਰ ਤੇ ਫਿਲਮਕਾਰ ਰਾਜ ਕਪੂਰ ਦੀ ਪਤਨੀ ਕ੍ਰਿਸ਼ਣਾ ਰਾਜ ਕਪੂਰ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ ਹੈ| ਉਨ੍ਹਾਂ ਦੀ ਉਮਰ 87 ਸਾਲ ਸੀ| ਅੱਜ ਸਵੇਰੇ 4 ਵਜੇ ਦੇ ਕਰੀਬ ਉਨ੍ਹਾਂ ਨੇ ਆਖਰੀ ਸਾਹ ਲਿਆ| ਕਈ ਸਾਲਾਂ ਤੋਂ ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਹੋ ਰਹੀ ਸੀ| ਉਹ ਕਪੂਰ ਪਰਿਵਾਰ ਦੀ ਸਭ ਤੋਂ ਸੀਨੀਅਰ ਵਿਅਕਤੀ ਸੀ| ਕ੍ਰਿਸ਼ਣਾ ਰਾਜ ਕਪੂਰ ਦਾ 1946 ਵਿੱਚ ਰਾਜ ਕਪੂਰ ਨਾਲ ਵਿਆਹ ਹੋਇਆ ਸੀ| ਉਨ੍ਹਾਂ 5 ਬੱਚੇ ਹਨ, ਜਿਨ੍ਹਾਂ ਦਾ ਰਣਧੀਰ ਕਪੂਰ, ਰਿਸ਼ੀ, ਰਾਜੀਵ, ਰੀਮਾ, ਰੀਤੂ ਹੈ| ਉਹ ਕਰੀਨਾ, ਰਣਬੀਰ, ਰਿਧੀਮਾ ਕਪੂਰ ਦੀ ਦਾਦੀ ਸੀ| 87 ਸਾਲ ਦੀ ਉਮਰ ਵਿੱਚ ਵੀ ਉਹ ਕਾਫੀ ਐਕਟਿਵ ਸੀ| ਉਨ੍ਹਾਂ ਨੂੰ ਪਰਿਵਾਰਕ ਪਾਰਟੀ ਅਤੇ ਮੂਵੀ ਪ੍ਰੀਮੀਅਰ ਵਿੱਚ ਕਈ ਵਾਰ ਦੇਖਿਆ ਜਾ ਚੁੱਕਿਆ ਹੈ| ਕੁਝ ਸਮੇਂ ਪਹਿਲਾਂ ਉਨ੍ਹਾਂ ਨੂੰ ਬੇਟੇ ਰਿਸ਼ੀ ਕਪੂਰ ਦੇ ਜਨਮਦਿਨ ਸੈਲੀਬ੍ਰੇਸ਼ਨ ਦੇ ਸਮੇਂ ਪੈਰਿਸ ਵਿੱਚ ਦੇਖਿਆ ਗਿਆ ਸੀ| 1988 ਵਿੱਚ ਰਾਜ ਕਪੂਰ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਨੇ ਆਪਣੇ ਪੂਰੇ ਪਰਿਵਾਰ ਨੂੰ ਇਕੱਠੇ ਰੱਖਿਆ ਹੋਇਆ ਸੀ ਤੇ ਆਪਣੇ ਪੰਜਾਂ ਬੱਚਿਆਂ ਦੀ ਜ਼ਿੰਮੇਦਾਰੀ ਚੁੱਕੀ| ਕ੍ਰਿਸ਼ਣਾ ਰਾਜ ਕਪੂਰ ਦੇ ਦਿਹਾਂਤ ਨਾਲ ਬਾਲੀਵੁੱਡ ਵਿੱਚ ਸੋਗ ਦੀ ਲਹਿਰ ਹੈ| ਕਈ ਵਿਅਕਤੀਆਂ ਨੇ ਸੋਸ਼ਲ ਮੀਡੀਆ ਉਤੇ ਕ੍ਰਿਸ਼ਣਾ ਰਾਜ ਕਪੂਰ ਦੇ ਦਿਹਾਂਤ ਉਤੇ ਦੁੱਖ ਜ਼ਾਹਰ ਕੀਤਾ ਹੈ| ਰਣਧੀਰ ਕਪੂਰ ਨੇ ਮਾਂ ਦੇ ਦਿਹਾਂਤ ਉਤੇ ਦੁੱਖ ਜਤਾਇਆ ਹੈ| ਉਨ੍ਹਾਂ ਨੇ ਕਿਹਾ ਕਿ ਮੈਨੂੰ ਇਹ ਦੱਸਦੇ ਹੋਏ ਦੁੱਖ ਹੋ ਰਿਹਾ ਹੈ ਕਿ ਮੈਂ ਅੱਜ ਸਵੇਰੇ ਆਪਣੀ ਮਾਂ ਨੂੰ ਖੋਹ ਦਿੱਤਾ ਹੈ| ਰਿਧੀਮਾ ਕਪੂਰ ਨੇ ਦਾਦੀ ਦੇ ਦਿਹਾਂਤ ਉਤੇ ਦੁੱਖ ਜ਼ਾਹਰ ਕਰਦੇ ਹੋਏ ਇੰਸਟਾ ਉਤੇ ਉਨ੍ਹਾਂ ਨਾਲ ਇਕ ਫੋਟੋ ਸ਼ੇਅਰ ਕੀਤੀ ਹੈ|

VIA PUNJAB