- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
‘ਮਹਾਂਗੱਠਜੋੜ’ ਦੇ ਆਗੂਆਂ ਦੀ ਦਿੱਲੀ ’ਚ ਮੀਟਿੰਗ ਅੱਜ
ਨਵੀਂ ਦਿੱਲੀ – ਲੋਕ ਸਭਾ ਚੋਣ ਨਤੀਜਿਆਂ ਤੋਂ ਦੋ ਦਿਨ ਪਹਿਲਾਂ ਭਲਕੇ (ਮੰਗਲਵਾਰ) ਨੂੰ ਵਿਰੋਧੀ ਧਿਰਾਂ ਦੇ ਸਿਖ਼ਰਲੇ ਆਗੂ ਕੌਮੀ ਰਾਜਧਾਨੀ ਵਿਚ ਮੀਟਿੰਗ ਕਰਨਗੇ। ਇਸ ਮੌਕੇ ਤਾਜ਼ਾ ਸਿਆਸੀ ਹਾਲਾਤ ਤੇ ਗ਼ੈਰ-ਐਨਡੀਏ ਸਰਕਾਰ ਬਨਾਉਣ ਦਾ ਦਾਅਵਾ ਪੇਸ਼ ਕਰਨ ਬਾਰੇ ਗੱਲਬਾਤ ਕੀਤੀ ਜਾਵੇਗੀ। ਸੂਤਰਾਂ ਮੁਤਾਬਕ ਵਿਰੋਧੀ ਧਿਰ ਦੀ ਰਣਨੀਤੀ ਵੱਖ-ਵੱਖ ਪਾਰਟੀਆਂ ਕੋਲੋਂ ਸਮਰਥਨ ਪੱਤਰ ਹਾਸਲ ਕਰਨ ਦੀ ਹੈ ਤਾਂ ਕਿ ਭਾਜਪਾ ਨੂੰ ਬਹੁਮਤ ਨਾ ਮਿਲਣ ਦੀ ਸੂਰਤ ਵਿਚ ਰਾਸ਼ਟਰਪਤੀ ਕੋਲ ਸਰਕਾਰ ਬਨਾਉਣ ਲਈ ਦਾਅਵਾ ਪੇਸ਼ ਕੀਤਾ ਜਾ ਸਕੇ। ਵਿਰੋਧੀ ਧਿਰ ਸਮਾਂ ਨਹੀਂ ਗੁਆਉਣਾ ਚਾਹੁੰਦੀ ਤੇ ਅਗਾਊਂ ਹੀ ਸਾਰੀ ਲੋੜੀਂਦੀ ਕਾਰਵਾਈ ਪੂਰੀ ਕਰ ਕੇ ਰੱਖਣਾ ਚਾਹੁੰਦੀ ਹੈ। ਸੂਤਰਾਂ ਮੁਤਾਬਕ ਮਹਾਂਗੱਠਜੋੜ ਦੇ ਆਗੂ ਕਿਸੇ ਪਾਰਟੀ ਨੂੰ ਸਪੱਸ਼ਟ ਬਹੁਮਤ ਨਾ ਮਿਲਣ ਦੀ ਸੂਰਤ ’ਚ ਪੈਦਾ ਹੋਣ ਵਾਲੇ ਹਾਲਾਤ ’ਤੇ ਵਿਸਤਾਰ ਵਿਚ ਚਰਚਾ ਕਰਨਗੇ। ਵਿਰੋਧੀ ਧਿਰਾਂ ਨੇ ਐਗਜ਼ਿਟ ਪੋਲਜ਼ ਦੇ ਨਤੀਜਿਆਂ ਨੂੰ ਨਕਾਰ ਦਿੱਤਾ ਹੈ ਤੇ ਮਿੱਥੀ ਰਣਨੀਤੀ ’ਤੇ ਹੀ ਕੰਮ ਕੀਤਾ ਜਾ ਰਿਹਾ ਹੈ। ਵਿਰੋਧੀ ਧਿਰਾਂ ਦੇ ਆਗੂ ਭਲਕੇ ਚੋਣ ਕਮਿਸ਼ਨ ਨੂੰ ਵੀ ਮਿਲਣਗੇ ਤੇ ਵੀਵੀਪੈਟ ਨੂੰ ਈਵੀਐੱਮਜ਼ ਅੰਕੜਿਆਂ ਨਾਲ ਮਿਲਾਏ ਜਾਣ ਦੇ ਸੁਪਰੀਮ ਕੋਰਟ ਦੇ ਹੁਕਮ ਦਾ ਮੁੱਦਾ ਉਠਾਉਣਗੇ। ਵਿਰੋਧੀ ਧਿਰਾਂ ਕਿਸੇ ਵੀ ਪੋਲਿੰਗ ਬੂਥ ਵਿਚ ਖ਼ਾਮੀ ਪਾਏ ਜਾਣ ’ਤੇ ਪੂਰੇ ਵਿਧਾਨ ਸਭਾ ਹਲਕੇ ਦੇ ਈਵੀਐੱਮਜ਼ ਅੰਕੜੇ ਵੀਵੀਪੈਟ ਨਾਲ ਮਿਲਾਉਣ ਦੀ ਮੰਗ ਕਰ ਰਹੇ ਹਨ। ਇਸ ਮੌਕੇ ਕਾਂਗਰਸ ਦੇ ਅਹਿਮਦ ਪਟੇਲ ਤੇ ਗੁਲਾਮ ਨਬੀ ਆਜ਼ਾਦ, ਐਨਸੀਪੀ ਦੇ ਸ਼ਰਦ ਪਵਾਰ, ਟੀਡੀਪੀ ਦੇ ਚੰਦਰ ਬਾਬੂੂ ਨਾਇਡੂ, ਬਸਪਾ ਦੇ ਸਤੀਸ਼ ਚੰਦਰ ਮਿਸ਼ਰਾ, ਸੀਪੀਆਈ (ਐਮ) ਦੇ ਸੀਤਾਰਾਮ ਯੇਚੁਰੀ, ਸੀਪੀਆਈ ਦੇ ਡੀ. ਰਾਜਾ ਤੇ ਟੀਐੱਮਸੀ ਦੇ ਡੈਰੇਕ ਓ ਬ੍ਰਾਇਨ ਦੇ ਹਾਜ਼ਰ ਹੋਣ ਦੀ ਸੰਭਾਵਨਾ ਹੈ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ ਨਾਲ ਲਖ਼ਨਊ ਵਿਚ ਮੁਲਾਕਾਤ ਕਰ ਕੇ ਚੋਣ ਸਰਵੇਖਣਾਂ ਤੋਂ ਬਾਅਦ ਉਪਜੇ ਸਿਆਸੀ ਸਮੀਕਰਨਾਂ ’ਤੇ ਗੱਲਬਾਤ ਕੀਤੀ ਹੈ। ਇਸ ਮੌਕੇ ਇਕ-ਇਕ ਸੀਟ ਬਾਰੇ ਸਮੀਖ਼ਿਆ ਕੀਤੀ ਗਈ ਤੇ ਹੋਰ ਵਿਚਾਰ ਤੋਂ ਪਹਿਲਾਂ 23 ਮਈ ਦੇ ਨਤੀਜੇ ਉਡੀਕਣ ’ਤੇ ਸਹਿਮਤੀ ਬਣੀ।


