- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮਹਾਰਾਸ਼ਟਰ ’ਚ ਬੱਸ ਖੱਡ ’ਚ ਡਿੱਗੀ, 33 ਲੋਕਾਂ ਦੀ ਮੌਤ
ਸੂਬਾ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਨੂੰ 4-4 ਲੱਖ ਦੇ ਮੁਆਵਜ਼ੇ ਦਾ ਐਲਾਨ
ਮੁੰਬਈ – ਮਹਾਰਾਸ਼ਟਰ ’ਚ ਰਾਏਗੜ੍ਹ ਜ਼ਿਲ੍ਹੇ ਦੇ ਅੰਬੇਨਲੀ ਘਾਟ ’ਚ ਇਕ ਬਸ ਦੇ ਪਹਾੜੀ ਤੋਂ ਡੂੰਘੀ ਖਡ ‘ਚ ਡਿਗਣ ਕਾਰਨ 33 ਲੋਕ ਮਾਰੇ ਗਏ ਹਨ। ਐਨ.ਡੀ.ਆਰ.ਐਫ. ਦੀ ਟੀਮ ਵਲੋਂ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਜ਼ਿਲ੍ਹਾ ਕੁਲੈਕਟਰ ਵਿਜੇ ਸੂਰਯਵੰਸ਼ੀ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ 40 ਸੀਟਰ ਬਸ ਵਿਚ ਕੁਲ 34 ਲੋਕ ਸਵਾਰ ਸਨ। ਸਾਰੇ ਦਾਪੋਲੀ, ਜਿਲ੍ਹਾ ਰਾਤਨਾਗਿਰੀ ਦੀ ਖੇਤੀਬਾੜੀ ਯੂਨੀਵਰਸਿਟੀ ਡਾ. ਬਾਲਾਸਾਹਿਬ ਸਾਵੰਤ ਕੋਂਕਨ ਕ੍ਰਿਸ਼ੀ ਵਿਦਿਆਪੀਠ ਨਾਲ ਸੰਬੰਧਿਤ ਸਨ ਅਤੇ ਪਿਕਨਿਕ ‘ਤੇ ਮਹਾਬਲੇਸ਼ਵਾਰ ਜਾ ਰਹੇ ਸਨ। ਇਹ ਬਸ ਸਵੇਰੇ ਕਰੀਬ 6.30 ਵਜੇ ਕਾਲਜ ਤੋਂ ਦੋ ਡ੍ਰਾਇਵਰਾਂ ਸਮੇਤ ਪਿਕਨਿਕ ਮਨਾਉਣ ਲਈ ਰਵਾਨਾ ਹੋਈ ਸੀ। ਕਰੀਬ 5 ਘੰਟੇ ਬਾਅਦ 11:30 ਵਜੇ ਮੁੰਬਈ ਤੋਂ 200 ਕਿਲੋਮੀਟਰ ਦੂਰ ਪੈਂਦੇ ਪੋਲਾਦਪੁਰ ਕੋਲ ਮੋੜ ’ਤੇ ਅਚਾਨਕ ਸੰਤੁਲਨ ਗਵਾ ਬੈਠੀ ਅਤੇ ਕਰੀਬ 500 ਫੁਟ ਡੂੰਘੀ ਖਡ ‘ਚ ਡਿਗ ਗਈ। ਖਡ ਦੀ ਡੂੰਘਾਈ ਜ਼ਿਆਦਾ ਹੋਣ ਦੇ ਕਾਰਨ ਰਾਹਤ ਅਤੇ ਬਚਾਅ ਕੰਮਾਂ ‘ਚ ਵੀ ਦਿਕਤ ਆ ਰਹੀ ਹੈ।ਹਾਦਸੇ ‘ਚ ਜ਼ਖਮੀ ਹੋਣ ਵਾਲਾ ਯੂਨੀਵਰਸਿਟੀ ਦਾ ਸੁਪਰਡੈਂਟ ਹੈ। ਜ਼ਖਮੀ ਪ੍ਰਕਾਸ਼ ਸਾਵੰਤ ਦੇਸਾਈ ਨੇ ਬਸ ਵਿਚੋਂ ਛਾਲ ਮਾਰ ਦਿਤੀ ਜਿਸ ਕਰਕੇ ਉਸਦੀ ਜਾਣ ਬਚ ਗਈ ਅਤੇ ਪੋਲਾਦਪੁਰ ਦੇ ਇਕ ਸਥਾਨਕ ਹਸਪਤਾਲ ਵਿਚ ਉਸਦਾ ਇਲਾਜ ਚਲ ਰਿਹਾ ਹੈ। ਹਾਦਸੇ ‘ਚ ਮਾਰੇ ਗਏ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਹਾਰਾਸ਼ਟਰ ਸਰਕਾਰ ਨੇ 4 ਲਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਬਸ ਕੋਲਹਾਪੁਰ ‘ਚ ਨਦੀ ‘ਚ ਡਿਗ ਗਈ ਸੀ। ਇਸ ਬਸ ‘ਚ 17 ਲੋਕ ਸਵਾਰ ਸਨ। ਇਸ ਹਾਦਸੇ ‘ਚ 13 ਲੋਕਾਂ ਦੀ ਮੌਤ ਹੋ ਗਈ ਅਤੇ 4 ਲੋਕਾਂ ਨੂੰ ਸੁਰਖਿਅਤ ਬਚਾ ਲਿਆ ਗਿਆ ਹੈ।


