- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮਹਾਰਾਸ਼ਟਰ ਵਿੱਚ ਖੱਡ ਵਿੱਚ ਗੱਡੀ ਡਿੱਗਣ ਨਾਲ 8 ਵਿਅਕਤੀਆਂ ਦੀ ਮੌਤ
ਬਡਵਾਨੀ – ਮਹਾਰਾਸ਼ਟਰ ਦੇ ਤੋਰਣਮਾਲ ਵਿੱਚ ਘਾਟ ਸੈਕਸ਼ਨ ਤੋਂ ਇਕ ਖੱਡ ਵਿੱਚ ਇਕ ਕਰੂਜ਼ਰ ਗੱਡੀ ਦੇ ਡਿੱਗਣ ਨਾਲ 8 ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ ਇਸ ਦੌਰਾਨ 4 ਵਿਅਕਤੀ ਗੰਭੀਰ ਜ਼ਖਮੀ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬਡਵਾਨੀ ਜ਼ਿਲੇ ਦੇ ਪਾਰਟੀ ਥਾਣਾ ਖੇਤਰ ਦੇ ਸੇਮਲੇਟ ਕੁਝ ਲੋਕ ਕਰੂਜ਼ਰ ਗੱਡੀ ਵਿੱਚ ਸ਼ਾਰਦਾ ਤਹਿਸੀਲ ਦੇ ਚਿਕਲੀ ਪੁਨਰਵਾਸ ਦੇ ਲਈ ਜਾ ਰਹੇ ਸਨ। ਇਸ ਦੌਰਾਨ ਤੋਰਣਮਾਲ ਘਾਟ ਖੇਤਰ ਵਿੱਚ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਗੱਡੀ ਖੱਡ ਵਿੱਚ ਜਾ ਡਿੱਗੀ। ਗੱਡੀ ਵਿੱਚ ਸਵਾਰ 8 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਚਾਰ ਗੰਭੀਰ ਰੂਪ ਨਾਲ ਜ਼ਖਮੀ ਹਨ।ਮਹਾਰਾਸ਼ਟਰ ਪੁਲੀਸ ਵਲੋਂ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਤੋਰਣਮਾਲ ਅਤੇ ਮਹਾਸਵਦ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਹੈ। ਗੱਡੀ ਵਿੱਚ ਸਵਾਰ ਸਾਰੇ ਲੋਕ ਭਜਨ ਦੇ ਲਈ ਮਹਾਰਾਸ਼ਟਰ ਦੇ 1 ਪਿੰਡ ਜਾ ਰਹੇ ਸਨ। ਘਟਨਾ ਦੀ ਸੂਚਨਾ ਤੋਂ ਬਾਅਦ ਮਹਾਰਾਸ਼ਟਰ ਪੁਲੀਸ ਪ੍ਰਸ਼ਾਸਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਹਸਪਤਾਲ ਪਹੁੰਚੇ ਅਤੇ ਘਟਨਾ ਦੀ ਜਾਣਕਾਰੀ ਲਈ।ਘਟਨਾ ਵਿੱਚ 8 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਘਟਨਾ ਵਿੱਚ ਗੁਮਾਨ ਸਿੰਘ, ਭਿਕਲਾ, ਵੈਰਾਨਗੀਆ, ਭਾਲੀਰਾਮ, ਭਗਤ ਬਾਰੇਲਾ ਸਾਰੇ ਨਿਵਾਸੀ ਪਿੰਡ ਸੇਮਲੇਟ ਕਮਲ ਨਿਵਾਸੀ ਖੇਰਵਾਨੀ, ਇਗਰਾਮ ਬਾਰੇਲਾ ਅਥੇ ਬਾਇਲਾ ਬਾਰੇਲਾ ਨਿਵਾਸੀ ਚੇਰਵੀ ਦੀ ਮੌਤ ਹੋਈ ਹੈ।


