- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮਹਾਰ ਰੈਜੀਮੈਂਟ ਨੇ 78ਵਾਂ ਸਥਾਪਨਾ ਦਿਵਸ ਮਨਾਇਆ
ਚੰਡੀਗੜ – ਮਹਾਰ ਰੈਜ਼ੀਮੈਂਟ ਦੇ ਚੰਡੀਗੜ, ਮੋਹਾਲੀ ਅਤੇ ਪੰਚਕੂਲਾ ਚੈਪਟਰ ਦੇ ਸਾਬਕਾ ਫੌਜੀ ਅਫ਼ਸਰਾਂ ਨੇ ਇੱਥੇ ਡਿਫੈਂਸ ਸਰਵਿਸਿਜ਼ ਆਫ਼ੀਸਰਜ਼ ਇੰਸਟੀਚਿਊਟ ਵਿਖੇ ਰੈਜੀਮੈਂਟ ਦਾ 78ਵਾਂ ਸਥਾਪਨਾ ਦਿਵਸ ਮਨਾਇਆ।ਸਭ ਤੋਂ ਸੀਨੀਅਰ ਸਾਬਕਾ ਫੌਜੀ ਅਫ਼ਸਰ 93 ਸਾਲਾ ਲੈਫਟੀਨੈਂਟ ਕਰਨਲ ਕੇ.ਐਸ.ਮਾਂਗਟ ਨੇ ਵੀ ਸਮਾਗਮ ਵਿੱਚ ਸ਼ਿਰਕਤ ਕਰਕੇ ਕੇਕ ਕੱਟਣ ਦੀ ਰਸਮ ਅਦਾ ਕੀਤੀ। ਮਹਾਰ ਰੈਜੀਮੈਂਟ ਨੇ ਚੰਡੀਗੜ ਵਿੱਚ ਦੂਜੀ ਵਾਰ ਸਥਾਪਨਾ ਦਿਵਸ ਮਨਾਇਆ ਹੈ। ਰੈਜ਼ੀਮੈਂਟ ਨੇ ਨਵੰਬਰ, 2017 ਵਿੱਚ ਸਗੌਰ (ਮੱਧ ਪ੍ਰਦੇਸ਼) ਵਿਖੇ ਰੈਜੀਮੈਂਟ ਦੀ ਪਲੈਟਿਨਮ ਜੁਬਲੀ ਮਨਾਈ ਸੀ ਜਿਸ ਵਿੱਚ ਪੰਚਕੂਲਾ, ਮੋਹਾਲੀ ਤੇ ਦਿੱਲੀ ਤੋਂ ਸਾਬਕਾ ਫੌਜੀ ਅਫ਼ਸਰ ਵੀ ਸ਼ਾਮਲ ਹੋਏ ਸਨ।ਮਹਾਰ ਰੈਜੀਮੈਂਟ ਦੀ ਸਥਾਪਨਾ 1 ਅਕਤੂਬਰ, 1941 ਨੂੰ ਬੇਲਗੌਮ ਵਿਖੇ ਹੋਈ ਸੀ। ਇਹ ਰੈਜੀਮੈਂਟ 78 ਵਰਿਆਂ ਤੋਂ ਭਾਰਤੀ ਫੌਜ ਅਤੇ ਮੁਲਕ ਦੀ ਸੇਵਾ ਕਰਦੀ ਆ ਰਹੀ ਹੈ। ਇਸ ਸਮੇਂ ਦੌਰਾਨ ਰੈਜੀਮੈਂਟ ਨੇ ਦੂਜੀ ਵਿਸ਼ਵ ਜੰਗ ਦੌਰਾਨ ਅਤੇ ਆਜ਼ਾਦੀ ਤੋਂ ਬਾਅਦ ਭਾਰਤ ਖਿਲਾਫ਼ ਛਿੜੀਆਂ ਸਾਰੀਆਂ ਵੱਡੀਆਂ ਜੰਗਾਂ ਵਿੱਚ ਹਿੱਸਾ ਲਿਆ। ਇਸ ਤੋਂ ਇਲਾਵਾ ਇਹ ਰੈਜੀਮੈਂਟ ਸੰਯੁਕਤ ਰਾਸ਼ਟਰ ਅਤੇ ਸ਼ਾਂਤੀ ਕਾਇਮ ਰੱਖਣ ਦੇ ਹੋਰ ਓਪਰੇਸ਼ਨਾਂ, ਘੁਸਪੈਠ ਨੂੰ ਰੋਕਣ ਅਤੇ ਅੱਤਵਾਦ ਵਿਰੋਧੀ ਕਾਰਵਾਈਆਂ ਵਿੱਚ ਵੀ ਸ਼ਾਮਲ ਹੋਈ।ਇਨਾਂ ਓਪਰੇਸ਼ਨਾਂ ਦੌਰਾਨ ਰੈਜੀਮੈਂਟ ਨੇ ਪਰਮਵੀਰ ਚੱਕਰ ਅਤੇ ਅਸ਼ੋਕ ਚੱਕਰ ਸਮੇਤ ਯੁੱਧ, ਥੀਏਟਰ ਅਤੇ ਬਹਾਦਰੀ ਦੇ ਬਹੁਤ ਸਾਰੇ ਐਵਾਰਡ ਹਾਸਲ ਕੀਤੇ। ਇਸ ਸਮਾਗਮ ਵਿੱਚ ਜੰਗੀ ਨਾਇਕਾਂ, ਸ਼ਹੀਦ ਸੈਨਿਕਾਂ ਦੀਆਂ ਵੀਰ ਨਾਰੀਆਂ ਅਤੇ ਬੱਚਿਆਂ ਨੂੰ ਯਾਦ ਕੀਤਾ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।


